ਬਠਿੰਡਾ, 15 ਜਨਵਰੀ: ਬਠਿੰਡਾ ਵਿੱਚ ਕੁੱਤਿਆਂ ਦਾ ਖੌਫ ਲਗਤਾਰ ਵੱਧ ਰਿਹਾ ਹੈ, ਜਿਸਦੇ ਚੱਲਦੇ ਹਰ ਤੀਜ਼ੇ ਦਿਨ ਇੰਨ੍ਹਾਂ ਅਵਾਰਾਂ ਕੁੱਤਿਆਂ ਵਲੋਂ ਬੰਦਿਆਂ ਨੂੰ ਵੱਢਣ ਦੀਆਂ ਘਟਨਾਵਾਂ ਸੁਣਨ ਨੂੰ ਮਿਲ ਰਹੀਆਂ ਹਨ। ਹਾਲਾਂਕਿ ਅਵਾਰਾਂ ਕੁੱਤਿਆਂ ਨੂੰ ਕਾਬੂ ਕਰਨ ਲਈ ਨਗਰ ਨਿਗਮ ਵਲੋਂ ਲੱਖਾਂ ਰੁਪਏ ਵੀ ਖਰਚੇ ਜਾ ਚੁੱਕੇ ਹਨ ਪ੍ਰੰਤੂ ਇਸ ਸਮੱਸਿਆ ਦਾ ਹੱਲ ਲੱਭਦਾ ਨਜ਼ਰ ਨਹੀਂ ਆ ਰਿਹਾ। ਬਠਿੰਡਾ ਜ਼ਿਲ੍ਹੇ ਵਿਚ ਕੁੱਤਿਆਂ ਦੇ ਵੱਢਣ ਦੀਆਂ ਘਟਨਾਵਾਂ ਦੇ ਪਿਛਲੇ ਤਿੰਨ ਸਾਲਾਂ ਦੇ ਲਏ ਅੰਕੜੇ ਕਾਫ਼ੀ ਹੈਰਾਨ ਕਰਨ ਵਾਲੇ ਹਨ। ਇੰਨਾਂ ਅੰਕੜਿਆਂ ਮੁਤਾਬਕ ਦੋ ਦਿਨਾਂ ’ਚ ਅਵਾਰਾ ਕੁੱਤੇ ਤਿੰਨ ਬੰਦਿਆਂ ਨੂੰ ਵੱਢ ਰਹੇ ਹਨ।
ਪਿੰਡ ਚੁੱਘਾ ਕਲਾ ਦੇ ਨਸ਼ਾ ਤਸਕਰ ਦੀ ਜਾਇਦਾਦ ਜਬਤ
ਇੰਨ੍ਹਾਂ ਤਿੰਨ ਸਾਲਾਂ ਵਿਚ ਕੁੱਤਿਆਂ ਦੇ ਵੱਢਣ ਦੇ 1231 ਮਾਮਲੇ ਸਾਹਮਣੇ ਆਏ ਹਨ।ਹਾਲਾਂਕਿ ਇਹ ਉਹ ਅੰਕੜੇ ਹਨ, ਜਿਹਨਾਂ ਦੇ ਵਿਚ ਕੁੱਤਿਆਂ ਦੇ ਵੱਢਣ ਦਾ ਸਿਕਾਰ ਹੋਏ ਵਿਅਕਤੀ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਇਲਾਜ਼ ਕਰਵਾਉਣ ਪਹੁੰਚੇ ਹਨ ਪ੍ਰੰਤੂ ਜਿਹੜੇ ਇਲਾਜ ਲਈ ਨਹੀਂ ਆ ਰਹੇ ਜਾਂ ਫ਼ਿਰ ਹੋਰਨਾਂ ਥਾਵਾਂ ਤੋਂ ਅਪਣਾ ਇਲਾਜ਼ ਕਰਵਾਉਂਦੇ ਹਨ, ਉਨ੍ਹਾਂ ਦੀ ਗਿਣਤੀ ਮਿਲਾ ਕੇ ਇਹ ਕਾਫ਼ੀ ਵਧ ਸਕਦੀ ਹੈ। ਜਿਕਰਯੋਗ ਹੈ ਕਿ ਅਵਾਰਾ ਕੁੱਤੇ ਜਾਂ ਹਲਕੇ ਕੁੱਤੇ ਦੇ ਕੱਟਣ ਤੋਂ ਬਾਅਦ ਵਿਅਕਤੀ ਦੇ ਬਚਾਅ ਲਈ ਸਿਹਤ ਵਿਭਾਗ ਵਲੋਂ ਉਸਦੇ ਪੇਟ ਵਿਚ ਟੀਕੇ ਲਗਾਏ ਜਾਂਦੇ ਹਨ, ਜਿੰਨ੍ਹਾਂ ਦੀ ਗਿਣਤੀ ਪੰਜ ਹੁੰਦੀ ਹੈ। ਉਂਜ ਇੰਨ੍ਹਾਂ ਟੀਕਿਆਂ ਦੀ ਕੀਮਤ ਕਾਫ਼ੀ ਜਿਆਦਾ ਹੈ ਪ੍ਰੰਤੂ ਸਿਵਲ ਹਸਪਤਾਲ ਵਿਚ ਇਹ ਟੀਕੇ ਬਿਲਕੱਲ ਮੁਫ਼ਤ ਲੱਗਦੇ ਹਨ।
ਠੰਢ ਦੇ ਚੱਲਦੇ ਪੰਜਾਬ ਦੇ ਸਕੂਲਾਂ ਵਿਚ ਹੋਈਆਂ ਛੁੱਟੀਆਂ
ਗਾਹਕ ਜਾਗੋ ਸੰਸਥਾ ਦੇ ਕਾਰਕੁੰਨ ਸੰਜੀਵ ਗੋਇਲ ਵਲੋਂ ਸਿਹਤ ਵਿਭਾਗ ਕੋਲੋਂ ਪਿਛਲੇ ਤਿੰਨ ਸਾਲਾਂ ਦੇ ਲਏ ਅੰਕੜਿਆਂ ਮੁਤਾਬਕ ਬਠਿੰਡਾ ‘ਚ ਪਿਛਲੇ ਤਿੰਨ ਸਾਲਾਂ ਦੌਰਾਨ ਕੁੱਤਿਆਂ ਵੱਲੋਂ ਵੱਢਣ ਦੇ 1231 ਮਾਮਲੇ ਸਾਹਮਣੇ ਆਏ ਹਨ ਜਿੰਨ੍ਹਾਂ ਦੀ ਸਲਾਨਾ ਔਸਤ ਗਿਣਤੀ 410 ਬਣਦੀ ਹੈ। ਸੂਚਨਾ ਅਨੁਸਾਰ ਸਾਲ 2021 ਦੌਰਾਨ 157 ਵਿਅਕਤੀਆਂ ਨੇ ਸਿਵਲ ਹਸਪਤਾਲ ’ਚ ਕੁੱਤਿਆਂ ਵੱਲੋਂ ਵੱਢਣ ਉਪਰੰਤ ਇਲਾਜ਼ ਕਰਵਾਇਆ ਸੀ। ਦੋ ਵਰ੍ਹੇ ਪਹਿਲਾਂ ਸਾਲ 2022 ਇਹ ਅੰਕੜਾ ਵਧਕੇ ਕਰੀਬ ਦੁੱਗਣਾ 303 ਤੱਕ ਪੁੱਜ ਗਿਆ।ਜਦੋਂਕਿ ਸਾਲ 2023 ਦੀ ਗੱਲ ਕੀਤੀ ਜਾਵੇ ਤਾਂ 15 ਨਵੰਬਰ ਤੱਕ ਦੇ 11 ਮਹੀਨਿਆਂ ਦੌਰਾਨ ਕੁੱਤਿਆਂ ਵੱਲੋਂ ਵੱਢੇ ਜਾਣ ਵਾਲਿਆਂ ਦੀ ਗਿਣਤੀ ਢਾਈ ਗੁਣਾ ਤੋਂ ਵੀ ਜਿਆਦਾ ਵਧਕੇ 771 ਹੋ ਗਈ।
ਵੱਡੀ ਖਬਰ: ਤਰਨਤਾਰਨ ਵਿਚ ਮੌਜੂਦਾ ਸਰਪੰਚ ਦਾ ਗੋ+ਲੀਆਂ ਮਾਰ ਕੇ ਕੀਤਾ ਕ+ਤਲ
ਨਵੰਬਰ ਮਹੀਨਾ ਤਾਂ ਕੁੱਤਿਆਂ ਦੇ ਕਹਿਰ ਵਾਲਾ ਸਾਬਤ ਹੋਇਆ ਜਿਸ ਦੌਰਾਨ ਸਿਵਲ ਹਸਪਤਾਲ ’ਚ 106 ਵਿਅਕਤੀਆਂ ਨੂੰ ਸਰਕਾਰੀ ਹਸਪਤਾਲ ਵਿੱਚੋਂ ਇਲਾਜ਼ ਕਰਵਾਉਣਾ ਪਿਆ ਸੀ। ਸਤੰਬਰ ਅਤੇ ਅਪ੍ਰੈਲ 2023 ’ਚ ਕੁੱਤਿਆਂ ਵੱਲੋਂ ਵੱਢਣ ਦੇ ਕ੍ਰਮਵਾਰ 92 ਅਤੇ 82 ਮਾਮਲੇ ਸਾਹਮਣੇ ਆਏ ਸਨ। ਇਸ ਤੋਂ ਸਪਸ਼ਟ ਹੈ ਕਿ ਅਵਾਰਾ ਕੁੱਤਿਆਂ ਦੇ ਮਾਮਲੇ ’ਚ ਦਾਅਵਿਆਂ ਦੇ ਬਾਵਜੂਦ ਤਸਵੀਰ ਕਾਫੀ ਭਿਆਨਕ ਹੁੰਦੀ ਜਾ ਰਹੀ ਹੈ। ਗੌਰਤਲਬ ਹੈ ਕਿ ਬਠਿੰਡਾ ਨਿਗਮ ਵੱਲੋਂ ਬੀਤੇ ਵਰਿ੍ਹਆਂ ਦੌਰਾਨ ਦੀ ਨਸਬੰਦੀ ਅਤੇ ਵੈਕਸ਼ੀਨੇਸ਼ਨ ਦਾ ਦੌਰ ਚਲਾਉਂਦੇ ਇੱਕ ਨਿੱਜੀ ਫਰਮ ਨੂੰ ਠੇਕਾ ਵੀ ਦਿੱਤਾ ਸੀ, ਪਰ ਅਫਸੋਸ਼ ਕੁੱਤਿਆਂ ਦੀ ਗਿਣਤੀ ਵਿੱਚ ਲਗਤਾਰ ਵਾਧਾ ਹੋ ਰਿਹਾ ਹੈ। ਦੱਸਣਯੋਗ ਹੈ ਕਿ ਸਾਲ 2016 ’ਚ ਕੀਤੇ ਇੱਕ ਸਰਵੇ ਦੌਰਾਨ ਸ਼ਹਿਰ ’ਚ 8570 ਕੁੱਤੇ ਸਨ ਜਦੋਂਕਿ ਸਾਲ 2020 ਦੌਰਾਨ ਬਠਿੰਡਾ ’ਚ ਕੁੱਤੇ ਅਤੇ ਕੁੱਤੀਆਂ ਦੀ ਗਿਣਤੀ ਘਟ ਕੇ 4900 ਰਹਿ ਗਈ ਸੀ ਪਰ ਹੁਣ ਲਗਾਤਾਰ ਵੱਧ ਰਹੀ ਹੈ।
Share the post "ਬਠਿੰਡਾ ’ਚ ਕੁੱਤਿਆਂ ਵੱਲੋਂ ਬੰਦਿਆਂ ਨੂੰ ਵੱੱਢਣ ਦੀਆਂ ਘਟਨਾਵਾਂ ’ਚ ਬੇਹਤਾਸ਼ਾ ਵਾਧਾ"