Gurdaspur News: Husband suicide after murder wife and mother-in-law; ਗੁਰਦਾਸਪੁਰ ਸ਼ਹਿਰ ਵਿਚ ਬੁੱਧਵਾਰ ਤੜਕਸਾਰ ਵਾਪਰੀ ਇੱਕ ਮੰਦਭਾਗੀ ਘਟਨਾ ਦੇ ਵਿਚ ਘਰੈਲੂ ਵਿਵਾਦ ਦੇ ਚੱਲਦਿਆਂ ਇੱਕ ਸਾਬਕਾ ਫ਼ੌਜੀ ਪਤੀ ਦੇ ਵੱਲੋਂ ਆਪਣੀ ਪਤਨੀ ਤੇ ਸੱਸ ਦਾ ਕਤਲ ਕਰਨ ਤੋਂ ਬਾਅਦ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਵਾਈਰਲ ਹੋ ਰਹੀ ਵੀਡੀਓ ਮੁਤਾਬਕ ਪੁਲਿਸ ਨੇ ਐਸਐਸਪੀ ਦੀ ਅਗਵਾਈ ਹੇਠ ਸਰਕਾਰੀ ਕੁਆਟਰਾਂ ਵਿਚ ਛਿਪੇ ਮੁਲਜ਼ਮ ਗੁਰਪ੍ਰੀਤ ਸਿੰਘ ਨੂੰ ਮਨਾਉਣ ਦੀ ਕੋਸ਼ਿਸ ਕੀਤੀ ਪ੍ਰੰਤੂ ਉਸਨੇ ਆਤਮ-ਸਮਰਪਣ ਕਰਨ ਦੀ ਬਜਾਏ ਆਪਣੇ ਸਿਰ ਵਿਚ ਗੋਲੀ ਮਾਰ ਲਈ।
ਇਹ ਵੀ ਪੜ੍ਹੋ Punjab ‘ਚ ਪੰਜ ਜ਼ਿਲਿਆਂ ਦੇ SSP ਬਦਲੇ, ਦੇਖੋ ਲਿਸਟ
ਵੱਡੀ ਗੱਲ ਇਹ ਹੈ ਕਿ ਜਿਸ ਏਕੇ-47 ਰਾਈਫ਼ਲ ਦੇ ਨਾਲ ਮੁਲਜਮ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ, ਉਹ ਸਰਕਾਰੀ ਰਾਈਫ਼ਲ ਸੀ। ਜਿਸਨੂੰ ਉਹ ਜੇਲ੍ਹ ਵਿਚੋਂ ਲੈ ਕੇ ਆਇਆ ਸੀ। ਮ੍ਰਿਤਕ ਗੁਰਪ੍ਰੀਤ ਸਿੰਘ ਫੌਜ ਵਿਚੋਂ ਸੇਵਾਮੁਕਤ ਹੋਣ ਤੋਂ ਬਾਅਦ ਪੈਸਕੋ ਵਿਚ ਭਰਤੀ ਹੋ ਕੇ ਕੇਂਦਰੀ ਜੇਲ੍ਹ ਗੁਰਦਾਸਪੁਰ ਵਿਚ ਡਿਊਟੀ ਕਰ ਰਿਹਾ ਸੀ। ਮ੍ਰਿਤਕ ਪਤਨੀ ਦੀ ਪਹਿਚਾਣ ਅਕਵਿੰਦਰ ਕੌਰ ਅਤੇ ਸੱਸ ਦੀ ਪਹਿਚਾਣ ਗੁਰਜੀਤ ਕੌਰ ਦੇ ਵਜੋਂ ਹੋਈ ਹੈ। ਮ੍ਰਿਤਕ ਦੀ ਭੈਣ ਨੇ ਮੀਡੀਆ ਨੂੰ ਦਸਿਆ ਕਿ ਅਕਵਿੰਦਰ ਦਾ ਵਿਆਹ ਗੁਰਪ੍ਰੀਤ ਨਾਲ ਸਾਲ 2016 ਵਿਚ ਹੋਇਆ ਸੀ ਪ੍ਰੰਤੂ ਥੋੜੇ ਸਮੇਂ ਬਾਅਦ ਹੀ ਦੋਨਾਂ ਵਿਚ ਅਣਬਣ ਹੋ ਗਈ। ਜਿਸਦੇ ਚੱਲਦੇ 2020 ਵਿਚ ਉਸਦੀ ਭੈਣ ਆਪਣੀ ਮਾਂ ਕੋਲ ਪੇਕੇ ਘਰ ਆ ਕੇ ਰਹਿਣ ਲੱਗੀ। ਹੁਣ ਦੋਨਾਂ ਦਾ ਕੇਸ ਅਦਾਲਤ ਵਿਚ ਚੱਲ ਰਿਹਾ ਸੀ।
ਇਹ ਵੀ ਪੜ੍ਹੋ ਹੁਣ ਨਵੇਂ ਬਿਜਲੀ ਕੁਨੈਕਸ਼ਨਾਂ ਲਈ ਐਨ.ਓ.ਸੀ. ਦੀ ਲੋੜ ਨਹੀਂ : ਕੈਬਨਿਟ ਮੰਤਰੀ ਸੰਜੀਵ ਅਰੋੜਾ
ਐਸਐਸਪੀ ਡਾ ਅਦਿੱਤਿਯ ਮੁਤਾਬਕ ਮੁਢਲੀ ਜਾਣਕਾਰੀ ਮੁਤਾਬਕ ਮੁਲਜਮ ਗੁਰਪ੍ਰੀਤ ਸਿੰਘ ਆਪਣੀ ਡਿਊਟੀ ਵਾਲੀ ਸਰਕਾਰੀ ਰਾਈਫ਼ਲ ਘਰ ਲੈ ਆਇਆ ਸੀ। ਜਿਸਤੋਂ ਬਾਅਦ ਰਾਤ ਕਰੀਬ ਤਿੰਨ ਵਜੇਂ ਕੰਧ ਟੱਪ ਕੇ ਆਪਣੇ ਸਹੁਰੇ ਘਰ ਦਾਖਲ ਹੋ ਗਿਆ। ਜਦ ਉਸਦੀ ਪਤਨੀ ਕਮਰੇ ਦਾ ਦਰਵਾਜ਼ਾ ਖੋਲਣ ਲੱਗੀ ਤਾਂ ਉਸਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤੇ ਉਸਤੋਂ ਬਾਅਦ ਮੰਜੇ ‘ਤੇ ਪਈ ਸੱਸ ਨੂੰ ਵੀ ਗੋਲੀਆਂ ਨਾਲ ਭੁੰਨ ਦਿੱਤਾ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜਮ ਫ਼ਰਾਰ ਹੋ ਕੇ ਸਰਕਾਰ ਕੁਆਟਰਾਂ ਵਿਚ ਛਿਪ ਗਿਆ ਤੇ ਪੁਲਿਸ ਵੀ ਪਿੱਛਾ ਕਰਦੀ ਮੌਕੇ ‘ਤੇ ਪੁੱਜ ਗਈ। ਇਸ ਦੌਰਾਨ ਮੁਲਜਮ ਨੂੰ ਆਤਮ-ਸਮਰਪਣ ਲਈ ਕਿਹਾ ਪ੍ਰੰਤੂ ਉਸਨੇ ਅਜਿਹਾ ਕਰਨ ਦੀ ਬਜਾਏ ਸਿਰ ਵਿਚ ਗੋਲੀ ਮਾਰ ਲਈ ਤੇ ਉਸਦੀ ਮੌਤ ਹੋ ਗਈ। ਐਸਐਸਪੀ ਮੁਤਾਬਕ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













