spot_img
spot_img
spot_img

Donald Trump ਅੱਜ ਮੁੜ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਚੁੱਕਣਗੇ ਸਹੁੰ

Date:

spot_img

👉ਭਾਰਤੀ ਸਮੇਂ ਅਨੁਸਾਰ ਰਾਤ 10 ਵਜੇਂ ਅਮਰੀਕੀ ਸੰਸਦ ਕੈਪੀਟਲ ਹਿੱਲ ’ਚ ਹੋਵੇਗਾ ਸਹੁੰ ਚੁੱਕ ਸਮਾਗਮ
ਨਵੀਂ ਦਿੱਲੀ, 20 ਜਨਵਰੀ: ਦੁਨੀਆਂ ਦੇ ਸਭ ਤੋਂ ਤਾਕਤਵਰ ਦੇਸ਼ ਮੰਨੇ ਜਾਂਦੇ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਡੋਨਾਲਡ ਟਰੰਪ ਅੱਜ ਮੁੜ ਸਹੁੰ ਚੁੱਕਣਗੇ। ਉਹ ਇਸਤੋਂ ਪਹਿਲਾਂ ਵੀ ਇੱਕ ਵਾਰ ਅਮਰੀਕਾ ਦੇ ਰਾਸ਼ਟਰਪਤੀ ਰਹਿ ਚੁੱਕੇ ਹਨ ਪ੍ਰੰਤੂ ਪਿਛਲੀਆਂ ਚੋਣਾਂ ਵਿਚ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਹੱਥੋਂ ਹਾਰ ਗਏ ਸਨ। ਭਾਰਤੀ ਸਮੇਂ ਅਨੁਸਾਰ ਟਰੰਪ ਕਰੀਬ 10 ਵਜੇ ਅਮਰੀਕੀ ਸੰਸਦ ਕੈਪੀਟਲ ਹਿੱਲ ਵਿਖੇ ਸਹੁੰ ਚੁੱਕਣਗੇ, ਜਿੱਥੇ ਦੇਸ ਵਿਦੇਸ਼ ਤੋਂ ਕਰੀਬ 700 ਮਹਿਮਾਨ ਮੌਜੂਦ ਰਹਿਣਗੇ। ਜਿਸਦੇ ਵਿਚ ਹਿੱਸਾ ਲੈਣ ਲਈ ਵਿਸ਼ੇਸ ਤੌਰ ’ਤੇ ਭਾਰਤੀ ਵਿਦੇਸ਼ ਮੰਤਰੀ ਜੇ.ਸ਼ੰਕਰ ਉਥੇ ਪੁੱਜ ਚੁੱਕੇ ਹਨ।

ਇਹ ਵੀ ਪੜ੍ਹੋ HSGPC ਚੋਣਾਂ: ਦਾਦੂਵਾਲ ਹਾਰੇ, ਝੀਂਡਾ ਧੜਾ ਉਭਰਿਆ, ਦੂਜਿਆਂ ਨੂੰ ਵੀ ਮਿਲਿਆ ਰਲਵਾਂ-ਮਿਲਵਾਂ ਹੂੰਗਾਰਾ

ਇਸਤੋਂ ਇਲਾਵਾ ਭਾਰਤੀ ਅਰਬਪਤੀ ਮੁਕੇਸ਼ ਅੰਬਾਨੀ ਤੇ ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ ਵੱਲੋਂ ਵੀ ਬੀਤੇ ਕੱਲ ਟਰੰਪ ਦੀ ਪਾਰਟੀ ਵਿਚ ਸਮੂਲੀਅਤ ਕੀਤੀ ਗਈ ਸੀ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਜੌਨ ਰੌਬਰਟਸ 47ਵੇਂ ਰਾਸ਼ਟਰਪਤੀ ਵਜੋਂ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਉਪ ਰਾਸ਼ਟਰਪਤੀ ਜੇਡੀ ਵੈਨਸ ਨੂੰ ਸਹੁੰ ਚੁਕਾਉਣਗੇ। ਸਹੁੰ ਚੁੱਕ ਸਮਾਗਮ ਤੋਂ ਬਾਅਦ ਟਰੰਪ ਦੇ ਵੱਲੋਂ ਇੱਕ ਪਾਰਟੀ ਦਾ ਵੀ ਆਯੋਜਨ ਕੀਤਾ ਜਾ ਰਿਹਾ, ਜਿਸਨੂੰ ਮੇਟਾ ਚੀਫ ਮਾਰਕ ਜ਼ੁਕਰਬਰਗ ਅਤੇ ਕੁੱਝ ਹੋਰਨਾਂ ਅਮਰੀਕਨਾ ਦੁਆਰਾ ਦੁਆਰਾ ਆਯੋਜਿਤ ਕੀਤਾ ਜਾਵੇਗਾ। ਟਰੰਪ ਦੇ ਰਾਸਟਰਪਤੀ ਬਣਨ ਦੇ ਨਾਲ ਦੁਨੀਆਂ ਦੇ ਸਿਆਸੀ ਤੇ ਆਰਥਿਕ ਸਬੰਧਾਂ ਵਿਚ ਕਾਫ਼ੀ ਹਲਚਲ ਹੋਣ ਦੀ ਸੰਭਾਵਨਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

 

LEAVE A REPLY

Please enter your comment!
Please enter your name here

spot_img

Share post:

spot_img

Popular

More like this
Related

मन की बात’ देश को जोड़ने और प्रेरित करने का सशक्त माध्यम- ऊर्जा मंत्री अनिल विज

👉खिलाड़ियों, युवाओं और समाजसेवियों की उपलब्धियों को देश के...