ਕੋਟਫੱਤਾ,15 ਅਪ੍ਰੈਲ : ਕੋਟਸ਼ਮੀਰ ਦੇ ਜੰਮਪਲ ਤੇ ਪਿਛਲੇ ਲੰਬੇ ਸਮੇਂ ਬਠਿੰਡਾ ਸ਼ਹਿਰ ਵਿੱਚ ਰਹਿਕੇ ਆਪਣਾ ਕਾਰੋਬਾਰ ਚਲਾ ਰਹੇ ਕ੍ਰਿਸ਼ਨ ਦੇਵ ਅਤੇ ਜਸਪਾਲ ਗੁਪਤਾ ਭਰਾਵਾਂ ਨੇ ਆਪਣੀ ਮਾਤਾ ਸੱਤਿਆ ਦੇਵੀ ਪਤਨੀ ਅਮਰਨਾਥ ਉਰਫ ਨਾਥੂ ਰਾਮ ਦੀਆਂ ਅੰਤਿਮ ਰਸਮਾਂ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਵਾਂਦਰ ਪੱਤੀ ਕੋਟਸ਼ਮੀਰ ਲਈ 11000 ਰੁਪਏ ਦਾਨ ਦਿੱਤੇ। ਇਸ ਮੌਕੇ ਸਕੂਲ ਦੇ ਪੀ ਟੀ ਏ ਪ੍ਰਧਾਨ ਅਤੇ ਨਗਰ ਪੰਚਾਇਤ ਕੋਟਸ਼ਮੀਰ ਦੇ ਮੀਤ ਪ੍ਰਧਾਨ ਜਸਕਰਨ ਸਿੰਘ ਸੈਕਟਰੀ ਨੂੰ ਇਹ ਰਾਸ਼ੀ ਸੌਂਪੀ ਗਈ।
ਹਰਸਿਮਰਤ ਦਾ ਵੱਡਾ ਬਿਆਨ: ‘ਜੇ ਚੋਣ ਲੜਾਂਗੀ ਤਾਂ ਬਠਿੰਡਾ ਤੋਂ, ਨਹੀਂ ਤਾਂ ਕਿਤੋਂ ਵੀ ਨਹੀਂ’
ਇਸ ਮੌਕੇ ਸਕੂਲ ਕਮੇਟੀ ਪ੍ਰਧਾਨ ਜਸਕਰਨ ਸਿੰਘ ਨੇ ਦੋਵਾਂ ਭਰਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਲਈ ਜਿੱਥੇ ਵੀ ਜਰੂਰਤ ਪਈ ਹੈ ਦੋਵਾਂ ਭਰਾਵਾਂ ਨੇ ਦਿਲ ਖੋਲ੍ਹ ਕੇ ਮੱਦਦ ਕੀਤੀ ਹੈ। ਇਸ ਮੌਕੇ ਡਾਕਟਰ ਦਵਿੰਦਰ ਜਿੰਦਲ,ਐਡਵੋਕੇਟ ਵਿਕਾਸ ਗੁਪਤਾ,ਰੁਪਿੰਦਰ ਕੁਮਾਰ ਚੀਫ ਮੈਨੇਜਰ ਆਈ ਸੀ ਆਈ ਬੈਂਕ,ਪ੍ਰੋਫੈਸਰ ਮੋਹਿਤ ਗੁਪਤਾ ਅਤੇ ਜਿੰਦਲ ਪਰਿਵਾਰ ਦੇ ਸਮੂਹ ਮੈਂਬਰ ਹਾਜਰ ਸਨ।