ਘਬਰਾਓ ਨਹੀਂ, ਸੁਚੇਤ ਰਹੋ- ਜ਼ਿਲ੍ਹਾ ਮੈਜਿਸਟ੍ਰੇਟ

Date:

spot_img

Bathinda News: ਜ਼ਿਲ੍ਹਾ ਮੈਜਿਸਟ੍ਰੇਟ ਬਠਿੰਡਾ ਨੇ ਵਰਤਮਾਨ ਹਲਾਤਾਂ ਦੇ ਮੱਦੇਨਜਰ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਘਬਰਾਹਟ ਵਿਚ ਨਾ ਆਉਣ ਪਰ ਸੁਚੇਤ ਰਹਿਣ। ਉਨ੍ਹਾਂ ਨੇ ਕਿਹਾ ਕਿ ਸਿਵਲ ਤੇ ਪੁਲਿਸ ਪ੍ਰਸ਼ਾਸਨ ਪੂਰੀ ਤਰਾਂ ਚੌਕਸ ਹੈ ਅਤੇ ਹਰ ਸਥਿਤੀ ਤੇ ਨਜਰ ਰੱਖੀ ਜਾ ਰਹੀ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ ਸਬੰਧੀ ਲੋਕਾਂ ਨੂੰ ਜਾਣੂ ਕਰਦਿਆਂ ਕਿਹਾ ਕਿ ਕਿਸੇ ਵੀ ਅਪਾਤ ਸਥਿਤੀ ਪ੍ਰਤੀ ਸੁਚੇਤ ਰਹਿਣ ਲਈ ਕੁਝ ਮੁੱਢਲੇ ਨਿਯਮ ਹਨ ਜਿੰਨ੍ਹਾਂ ਦਾ ਪਾਲਣ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਖਤਰੇ ਦਾ ਸੰਕੇਤ ਮਿਲੇ ਤਾਂ ਸਭ ਤੋਂ ਪਹਿਲਾਂ ਕਿਸੇ ਇਮਾਰਤ ਦੇ ਅੰਦਰ ਸ਼ਰਨ ਲੈਣੀ ਹੈ। ਜੇਕਰ ਇਮਾਰਤ ਬਹੁਮੰਜਲਾ ਹੋਵੇ ਤਾਂ ਉਸਦੇ ਹੇਠਲੇ ਤਲ ਤੇ ਆ ਜਾਓ। ਹਰ ਪ੍ਰਕਾਰ ਦੀ ਲਾਈਟ ਬੰਦ ਕਰ ਦਿਓ। ਗੈਸ ਸਿੰਲਡਰ ਦੀ ਸਪਲਾਈ ਵੀ ਵਰਤੋਂ ਨਾ ਹੋਣ ਸਮੇਂ ਬੰਦ ਰੱਖੋ।

ਇਹ ਵੀ ਪੜ੍ਹੋ  ਵਿਦੇਸ਼ੀ ਗੈਂਗਸਟਰ ਸੋਨੂੰ ਖੱਤਰੀ ਦਾ ਮੁੱਖ ਸਾਥੀ ਖਰੜ ਤੋਂ ਗ੍ਰਿਫ਼ਤਾਰ, ਤਿੰਨ ਪਿਸਤੌਲ ਬਰਾਮਦ

ਘਰ ਦੇ ਅੰਦਰ ਵੀ ਕਿਸੇ ਕੋਨੇ ਵਿਚ ਦਿਵਾਰ ਨਾਲ ਲੁਕੋ। ਖਿੜਕੀ ਵਿਚ ਨਾ ਆਓ। ਜਦ ਤੱਕ ਆਮ ਹਾਲਾਤ ਦਾ ਸੰਕੇਤ ਨਹੀਂ ਮਿਲਦਾ ਬਾਹਰ ਨਾ ਨਿਕਲੋ। ਜੇਕਰ ਨੇੜੇ ਇਮਾਰਤ ਨਾ ਹੋਵੇ ਤਾਂ ਕਿਸੇ ਦਰਖੱਤ ਦੀ ਓਟ ਲਈ ਜਾਵੇ। ਜੇਕਰ ਵਾਹਨ ਚਲਾ ਰਹੇ ਹੋ ਤਾਂ ਵਾਹਨ ਸੜਕ ਕਿਨਾਰੇ ਰੋਕ ਉਸਦੀਆਂ ਲਾਈਟਾਂ ਬੰਦ ਕਰਕੇ ਧਰਤੀ ਤੇ ਛਾਤੀ ਦੇ ਭਾਰ ਲੇਟ ਲਵੋ ਅਤੇ ਕੰਨਾਂ ਨੂੰ ਉਂਗਲਾਂ ਨਾਲ ਬੰਦ ਕਰ ਲਵੋ।ਉਨ੍ਹਾਂ ਨੇ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਰਾਤ ਸਮੇਂ ਕੋਈ ਵੀ ਗੈਰਜਰੂਰੀ ਲਾਈਟ ਨਾ ਜਗਾਈ ਜਾਵੇ ਅਤੇ ਖ਼ਤਰੇ ਸਮੇਂ ਇਨਵਰਟਰ, ਜਨਰੇਟਰ ਸਮੇਤ ਕਿਸੇ ਵੀ ਤਰੀਕੇ ਨਾਲ ਕੋਈ ਰੌਸ਼ਨੀ ਨਹੀਂ ਕਰਨੀ ਹੈ। ਸਾਉਣ ਸਮੇਂ ਵੀ ਯਕੀਨੀ ਕਰੋ ਕਿ ਘਰ ਦੇ ਬਾਹਰ ਜਾਂ ਅੰਦਰ ਦੀ ਕਿਸੇ ਲਾਈਟ ਦੀ ਰੌਸ਼ਨੀ ਬਾਹਰ ਨਾ ਜਾ ਰਹੀ ਹੋਵੇ ਅਤੇ ਲਾਈਟਾਂ ਬੰਦ ਕਰ ਦਿਓ। ਜੇਕਰ ਘਰਾਂ ਵਿਚ ਸੀਸੀਟੀਵੀ ਕੈਮਰੇ ਲੱਗੇ ਹਨ ਤਾਂ ਉਨ੍ਹਾਂ ਤੇ ਵੀ ਜੇਕਰ ਲਾਈਟ ਲੱਗੀ ਹੈ ਤਾਂ ਉਸਨੂੰ ਵੀ ਬੰਦ ਕਰ ਦਿਓ।

ਇਹ ਵੀ ਪੜ੍ਹੋ  ਪਾਕਿਸਤਾਨ ਫੌਜ ਦੇ ਨਿਸ਼ਾਨੇ ‘ਤੇ ਸਨ ਬਠਿੰਡਾ ਸਹਿਤ ਪੰਜਾਬ ਦੇ ਅੱਠ ਫੌਜੀ ਟਿਕਾਣੇ, ਭਾਰਤੀ ਫੌਜ ਨੇ ਸਾਰੇ ਹਮਲੇ ਕੀਤੇ ਬੇਅਸਰ

ਉਨ੍ਹਾਂ ਨੇ ਕਿਹਾ ਕਿ ਖਤਰੇ ਸਮੇਂ ਘਰ ਦੇ ਅੰਦਰ ਰਹਿਣਾ ਹੈ ਅਤੇ ਘਬਰਾ ਕੇ ਛੱਤ ਜਾਂ ਬਾਹਰ ਨਹੀਂ ਆਉਣਾ ਹੈ ਅਤੇ ਨਾ ਹੀ ਬਲੈਕ ਆਉਟ ਵੇਲੇ ਵੀਡੀਓਗ੍ਰਾਫੀ ਫੋਟੋਗ੍ਰਾਫੀ ਕਰਨੀ ਹੈ ਕਿਉਂਕਿ ਮੋਬਾਇਲ ਦੀ ਸਕਰੀਨ ਦੀ ਰੌਸਨੀ ਦੁ਼ਸ਼ਮਣ ਨੂੰ ਤੁਹਾਡੀ ਥਾਂ ਪ੍ਰਗਟ ਕਰ ਸਕਦੀ ਹੈ। ਆਪਣੇ ਫੋਨ ਨੂੰ ਹਮੇਸ਼ਾ ਚਾਰਜ ਰੱਖੋ। ਕਿਸੇ ਵੀ ਮੁਸਕਿਲ ਸਮੇਂ ਐਮਰਜੈਂਸੀ ਹੈਲਪਲਾਈਨ ਨੰਬਰ 0164-2862100 ਅਤੇ 0164-2862101 ‘ਤੇ ਕਾਲ ਕਰ ਸਕਦੇ ਹੋ। ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਅਧਿਕਾਰਤ ਸੁਨੇਹਿਆਂ ਤੇ ਹੀ ਯਕੀਨ ਕਰੋ। ਨਾ ਆਪ ਕਿਸੇ ਅਫਵਾਹ ਤੇ ਅਮਲ ਕਰੋ ਤੇ ਨਾ ਹੀ ਕੋਈ ਅਫਵਾਹ ਫੈਲਾਓ। ਉਨ੍ਹਾਂ ਨੇ ਕਿਹਾ ਕਿ ਇਹ ਜਾਣਕਾਰੀ ਅਗਾਉਂ ਤੌਰ ਤੇ ਸੁਚੇਤ ਕਰਨ ਲਈ ਹੈ ਅਤੇ ਕਿਸੇ ਵੀ ਘਬਰਾਹਟ ਵਿਚ ਨਾ ਆਇਆ ਜਾਵੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

शिक्षा और स्वास्थ्य सेवाओं के विस्तार पर सरकार का जोर- मुख्यमंत्री नायब सिंह सैनी

250 सीएम-ईईई स्कूल, 900 विद्यालयों में आईसीटी लैब की...

हरियाणा सरकार के नायाब 2 साल: विकसित हरियाणा के संकल्प को मिली नई गति

👉संकल्प-पत्र के 217 में से 76 संकल्प दो वर्ष...