ਅੰਮ੍ਰਿਤਸਰ, 5 ਮਈ: ਬੀਤੇ ਦੋ ਦਿਨ ਪਹਿਲਾ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ ਤਲਬੀਰ ਸਿੰਘ ਵੱਲੋਂ ਅੱਜ ਇਕ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਵਿਚ ਉਨ੍ਹਾਂ ਨੇ ਅਕਾਲ ਦਿਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੂੰ ਆੜੇ ਹੱਥੀ ਲੈਂਦੇ ਹੋਏ ਤਿੱਖੇ ਨਿਸ਼ਾਨੇ ਸਾਧੇ। ਸ਼ੋਮਣੀ ਅਕਾਲੀ ਦਲ ਛੱਡ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ ਤਲਬੀਰ ਸਿੰਘ ਨੇ ਅੱੱਜ ਬਿਕਰਮ ਸਿੰਘ ਮਜੀਠੀਆ ‘ਤੇ ਇਕ ਪ੍ਰੈਸ ਕਾਨਫਰੰਸ ਦੌਰਾਨ ਤਿੱਖੇ ਸ਼ਬਦੀ ਵਾਰ ਕੀਤੇ।
ਹਰਸਿਮਰਤ ਕੌਰ ਬਾਦਲ ਜਵਾਬ ਦੇਣ, ਤਖਤ ਸਾਹਿਬ ਨੂੰ ਹਾਲੇ ਤੱਕ ਰੇਲ ਲਿੰਕ ਨਾਲ ਕਿਉਂ ਨਹੀਂ ਜੋੜਿਆ: ਖੁੱਡੀਆ
ਉਨ੍ਹਾਂ ਕਿਹਾ ਕਿ ਮੈਂ 19 ਸਾਲ ਤੱਕ ਮਜੀਠੀਆ ਨੂੰ ਆਪਣਾ ਵੱਡਾ ਭਰਾ ਮੰਨ ਕੇ ਕੰਮ ਕੀਤਾ ਪਰ ਪਾਰਟੀ ਨੇ ਸਾਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮੈਨੂੰ ਸੀਟ ਵੱਲੋਂ ਬੁੱਲਾਇਆ ਗਿਆ ਤਾਂ ਮੈਂ ਸੀਟ ਨੂੰ ਉਹੀ ਗੱਲ ਦੱਸੀ ਸੀ ਜੋ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ‘ਤੇ ਵੱਡੇ ਦੋਸ਼ ਵੀ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ‘ਚ ਲੱਗੇ ਮੈਨੇਜਰ, ਸਕੱਤਰਾਂ ਦੇ ਡੋਪ ਟੈਸਟ ਕਰਵਾਉਣੇ ਚਾਹੀਦੇ ਹਨ। ਜੋ ਤਿੰਨ-ਤਿੰਨ ਟਾਈਮ ਅਫੀਮ ਖਾਉਂਦੇ ਹਨ।
Share the post "ਸ਼੍ਰੋਮਣੀ ਕਮੇਟੀ ‘ਚ ਲੱਗੇ ਮੈਨੇਜਰ, ਸਕੱਤਰਾਂ ਦੇ ਹੋਣ ਡੋਪ ਟੈਸਟ: ਤਲਬੀਰ ਸਿੰਘ ਗਿੱਲ"