👉ਬਵਾਨੀ ਖੇੜਾ ਵਿੱਚ ‘ਵਿਕਾਸ ਸੰਕਲਪ ਜਨਸਭਾ’ ਵਿੱਚ ਮੁੱਖ ਮੰਤਰੀ ਨੇ ਖੋਲ੍ਹਿਆ ਵਿਕਾਸ ਦਾ ਖ਼ਜ਼ਾਨਾ
Haryana News: ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਐਤਵਾਰ ਨੂੰ ਬਵਾਨੀ ਖੇੜਾ ਦੀ ਅਨਾਜ ਮੰਡੀ ਵਿੱਚ ਆਯੋਜਿਤ ‘ਵਿਕਾਸ ਸੰਕਲਪ ਜਨਸਭਾ’ ਨੂੰ ਸੰਬੋਧਨ ਕਰਦਿਆਂ ਖੇਤਰ ਦੇ ਸਰਬਪੱਖੀ ਵਿਕਾਸ ਦਾ ਵਿਆਪਕ ਰੋਡਮੈਪ ਪੇਸ਼ ਕੀਤਾ। ਜਨਸਭਾ ਵਿੱਚ ਮੁੱਖ ਮੰਤਰੀ ਨੂੰ ਸੁਣਨ ਲਈ ਭਾਰੀ ਇਕੱਠ ਹੋਇਆ। ਇਸ ਇਤਿਹਾਸਕ ਜਨਸਭਾ ਵਿੱਚ ਮੁੱਖ ਮੰਤਰੀ ਨੇ ਲਗਭਗ 78 ਕਰੋੜ ਰੁਪਏ ਦੀ ਲਾਗਤ ਵਾਲੇ 7 ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਹਰਿਆਣਾ ਵਿੱਚ ਭਾਜਪਾ ਦੀ ਡਬਲ ਇੰਜਣ ਸਰਕਾਰ ਅੱਜ ਤਿਗੁਣੀ ਰਫ਼ਤਾਰ ਨਾਲ ਵਿਕਾਸ ਕਾਰਜ ਕਰਵਾ ਰਹੀ ਹੈ। ਇਸ ਦੌਰਾਨ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸ਼ਰੁਤੀ ਚੌਧਰੀ, ਜਨਸਭਾ ਦੇ ਆਯੋਜਕ ਵਿਧਾਇਕ ਸ਼੍ਰੀ ਕਪੂਰ ਸਿੰਘ ਵਾਲਮੀਕਿ, ਸੰਸਦ ਮੈਂਬਰ ਚੌ. ਧਰਮਬੀਰ ਸਿੰਘ, ਰਾਜ ਸਭਾ ਦੀ ਸਾਬਕਾ ਸੰਸਦ ਮੈਂਬਰ ਸ਼੍ਰੀਮਤੀ ਕਿਰਨ ਚੌਧਰੀ, ਭਿਵਾਨੀ ਦੇ ਵਿਧਾਇਕ ਸ਼੍ਰੀ ਘਨਸ਼ਿਆਮ ਸਰਰਾਫ਼, ਨਲਵਾ ਦੇ ਵਿਧਾਇਕ ਸ਼੍ਰੀ ਰਣਧੀਰ ਸਿੰਘ ਪਨੀਹਾਰ ਅਤੇ ਸਾਬਕਾ ਮੰਤਰੀ ਸ਼੍ਰੀ ਜੇ.ਪੀ. ਦਲਾਲ ਵੀ ਹਾਜ਼ਰ ਸਨ।ਮੁੱਖ ਮੰਤਰੀ ਨੇ ਕਿਹਾ ਕਿ ਅੱਜ ਇਸ ਜਨਸਭਾ ਵਿੱਚ ਜਨਤਾ ਦੀ ਭਾਰੀ ਮੌਜੂਦਗੀ ਹਰਿਆਣਾ ਦੀ ਡਬਲ ਇੰਜਣ ਸਰਕਾਰ ਦੀਆਂ ਨੀਤੀਆਂ ‘ਤੇ ਅਟੁੱਟ ਵਿਸ਼ਵਾਸ ਦੀ ਮੋਹਰ ਹੈ। ਉਨ੍ਹਾਂ ਬਵਾਨੀ ਖੇੜਾ ਦੇ ਉੱਜਵਲ ਭਵਿੱਖ ਦੇ ਸੰਕਲਪ ਨੂੰ ਦੁਹਰਾਉਂਦਿਆਂ ਕਿਹਾ ਕਿ ਕਦਮ-ਕਦਮ ‘ਤੇ ਵਿਕਾਸ ਦੀ ਨਵੀਂ ਕਹਾਣੀ ਲਿਖੀ ਜਾਵੇਗੀ ਅਤੇ ਇਹ ਖੇਤਰ ਤਰੱਕੀ ਦੇ ਨਵੇਂ ਸਿਖਰਾਂ ਨੂੰ ਛੂਹੇਗਾ।
ਇਹ ਵੀ ਪੜ੍ਹੋ ਹਲਕਾ ਬਵਾਨੀ ਖੇੜਾ ਦੇ ਵਿਕਾਸ ਲਈ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦਿਲ ਖੋਲ੍ਹ ਕੇ ਕੀਤੀ ਧਨ ਦੀ ਵਰਖਾ
ਉਨ੍ਹਾਂ ਦੱਸਿਆ ਕਿ ਪਿਛਲੇ 12 ਸਾਲਾਂ ਵਿੱਚ ਇਸ ਵਿਧਾਨ ਸਭਾ ਖੇਤਰ ਵਿੱਚ 1446 ਕਰੋੜ 38 ਲੱਖ ਰੁਪਏ ਦੀ ਲਾਗਤ ਦੇ ਵਿਕਾਸ ਕਾਰਜ ਕਰਵਾਏ ਗਏ ਹਨ, ਜਦੋਂ ਕਿ ਪਿਛਲੀ ਕਾਂਗਰਸ ਸਰਕਾਰ ਦੇ 10 ਸਾਲਾਂ ਵਿੱਚ ਇਹ ਅੰਕੜਾ ਮਹਿਜ਼ 609 ਕਰੋੜ 58 ਲੱਖ ਰੁਪਏ ਸੀ।ਉਨ੍ਹਾਂ ਦੱਸਿਆ ਕਿ ਪਿਛਲੇ 12 ਸਾਲਾਂ ਵਿੱਚ ਸਰਕਾਰ ਨੇ ਇਸ ਇਲਾਕੇ ਦੇ ਵਿਕਾਸ ਲਈ ਮਹੱਤਵਪੂਰਨ ਕੰਮ ਕੀਤੇ ਹਨ। NH-148B ਦਾ ਭਿਵਾਨੀ-ਹਾਂਸੀ ਖੰਡ 1322 ਕਰੋੜ ਰੁਪਏ ਨਾਲ ਪੂਰਾ ਹੋ ਚੁੱਕਾ ਹੈ, NH-709A ਦਾ ਨਿਰਮਾਣ 749 ਕਰੋੜ ਰੁਪਏ ਨਾਲ ਕੀਤਾ ਗਿਆ ਹੈ, ਭਿਵਾਨੀ-ਖੜਕ NH 709E ਨੂੰ 169 ਕਰੋੜ ਰੁਪਏ ਨਾਲ ਚਾਰ ਮਾਰਗੀ (ਫੋਰ-ਲੇਨ) ਬਣਾਇਆ ਗਿਆ ਹੈ, ਮਾਨਹੇਰੂ-ਬਵਾਨੀ ਖੇੜਾ ਰੇਲਵੇ ਲਾਈਨ ਦਾ ਦੋਹਰੀਕਰਨ 413 ਕਰੋੜ ਰੁਪਏ ਨਾਲ ਨਿਰਮਾਣ ਅਧੀਨ ਹੈ ਜਿਸ ਵਿੱਚ 12 ਕਿਲੋਮੀਟਰ ਦਾ ਕੰਮ ਪੂਰਾ ਹੋ ਚੁੱਕਾ ਹੈ, ਜਦੋਂ ਕਿ ਖੜਕ ਕਲਾਂ ਵਿੱਚ ਵਾਟਰ ਵਰਕਸ (ਜਲ ਘਰ) 29 ਕਰੋੜ 47 ਲੱਖ ਰੁਪਏ ਅਤੇ ਸੁੰਦਰ ਡਿਸਟ੍ਰੀਬਿਊਟਰੀ ਲਾਈਨਿੰਗ 21 ਕਰੋੜ 27 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ ਹਨ।ਮੁੱਖ ਮੰਤਰੀ ਨੇ ਕਿਸਾਨ ਭਲਾਈ ਨੂੰ ਸਰਕਾਰ ਦੀ ਸਰਵਉੱਚ ਪਹਿਲ ਦੱਸਦਿਆਂ ਕਿਹਾ ਕਿ ਹਰਿਆਣਾ ਦੇਸ਼ ਦਾ ਪਹਿਲਾ ਰਾਜ ਹੈ, ਜਿੱਥੇ ਸਾਰੀਆਂ 24 ਫ਼ਸਲਾਂ ਦੀ ਖ਼ਰੀਦ ਐੱਮ.ਐੱਸ.ਪੀ. (MSP) ‘ਤੇ ਕੀਤੀ ਜਾ ਰਹੀ ਹੈ। ਫ਼ਸਲ ਖ਼ਰੀਦ ‘ਤੇ ਹੁਣ ਤੱਕ 12 ਲੱਖ ਕਿਸਾਨਾਂ ਦੇ ਖਾਤਿਆਂ ਵਿੱਚ 1 ਲੱਖ 86 ਹਜ਼ਾਰ ਕਰੋੜ ਰੁਪਏ ਸਿੱਧੇ ਭੇਜੇ ਜਾ ਚੁੱਕੇ ਹਨ। ਪਿਛਲੇ 12 ਸਾਲਾਂ ਵਿੱਚ ਫ਼ਸਲ ਦੇ ਖ਼ਰਾਬੇ ‘ਤੇ ਕਿਸਾਨਾਂ ਨੂੰ 16 ਹਜ਼ਾਰ 160 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ।ਮੁੱਖ ਮੰਤਰੀ ਨੇ ਕਿਹਾ ਕਿ ਮਹਿਲਾ ਸ਼ਕਤੀਕਰਨ ਦੀ ਦਿਸ਼ਾ ਵਿੱਚ ਦੀਨਦਿਆਲ ਲਾਡੋ ਲਕਸ਼ਮੀ ਯੋਜਨਾ ਤਹਿਤ 10 ਲੱਖ ਭੈਣਾਂ-ਬੇਟੀਆਂ ਨੂੰ 2,100 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ 2,042 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ, ‘ਹਰ ਘਰ-ਹਰ ਗ੍ਰਹਿਣੀ’ ਯੋਜਨਾ ਦੇ ਅਧੀਨ 15 ਲੱਖ ਪਰਿਵਾਰਾਂ ਨੂੰ 500 ਰੁਪਏ ਵਿੱਚ ਗੈਸ ਸਿਲੰਡਰ ਉਪਲਬਧ ਕਰਵਾਇਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਮਾਜਿਕ ਨਿਆਂ ਅਤੇ ਗਰੀਬ ਭਲਾਈ ਦੇ ਅਧੀਨ ਪੱਛੜੇ ਵਰਗ ਦੀ ਆਮਦਨ ਸੀਮਾ 6 ਲੱਖ ਤੋਂ ਵਧਾ ਕੇ 8 ਲੱਖ ਕੀਤੀ ਗਈ ਹੈ ਅਤੇ ਪੰਚਾਇਤਾਂ ਅਤੇ ਨਗਰ ਨਿਗਮਾਂ/ਸੰਸਥਾਵਾਂ ਵਿੱਚ ਰਾਖਵਾਂਕਰਨ ਦਿੱਤਾ ਗਿਆ ਹੈ।ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਵਿੱਚ ਨੌਜਵਾਨਾਂ ਲਈ ਬਿਨਾਂ ਖ਼ਰਚੀ-ਬਿਨਾਂ ਪਰਚੀ ਦੀ ਨੌਕਰੀ ਨੀਤੀ ਤਹਿਤ 2 ਲੱਖ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਗਈ ਹੈ। ਨਵੀਂ ਹਰਿਆਣਾ ਪ੍ਰਗਤੀਸ਼ੀਲ MSME ਨੀਤੀ-2026 ਰਾਹੀਂ 55 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਲਿਆਉਣ ਅਤੇ 5 ਲੱਖ ਤੋਂ ਵੱਧ ਨਵੇਂ ਰੋਜ਼ਗਾਰ ਪੈਦਾ ਕਰਨ ਦਾ ਟੀਚਾ ਮਿਥਿਆ ਗਿਆ ਹੈ। ਨਾਲ ਹੀ ਵਿਦੇਸ਼ਾਂ ਵਿੱਚ ਰੋਜ਼ਗਾਰ ਦੇ ਚਾਹਵਾਨ ਨੌਜਵਾਨਾਂ ਲਈ ਹਰਿਆਣਾ ਓਵਰਸੀਜ਼ ਐਂਪਲਾਇਮੈਂਟ ਸੈੱਲ ਦਾ ਗਠਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ ਯੁਵਾ ਸ਼ਕਤੀ ਦੇ ਸੰਕਲਪ ਨਾਲ ਨਸ਼ਾਮੁਕਤ ਬਣੇਗਾ ਹਰਿਆਣਾ: ਸ਼੍ਰੀ ਨਾਇਬ ਸਿੰਘ ਸੈਣੀ
👉78 ਕਰੋੜ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ
ਮੁੱਖ ਮੰਤਰੀ ਨੇ 3.51 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਜਰਾਨੀ, 2.62 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕਲਿੰਗਾ ਦੀ ਇਮਾਰਤ, ਪਿੰਡ ਖੇੜਾ ਵਿੱਚ 16.98 ਕਰੋੜ ਨਾਲ ਤਿਆਰ ਹੋਏ ਕੈਨਾਲ ਰੈਸਟ ਹਾਊਸ ਦੇ ਦਫ਼ਤਰ ਕੰਪਲੈਕਸ ਅਤੇ ਸਟਾਫ਼ ਰਿਹਾਇਸ਼ੀ ਇਮਾਰਤ ਅਤੇ ਬਵਾਨੀ ਖੇੜਾ ਵਿੱਚ 28.89 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਦੋ ਵਾਟਰ ਵਰਕਸ ਦੇ ਨਵੀਨੀਕਰਨ ਅਤੇ ਜਲ ਸਪਲਾਈ ਨੈੱਟਵਰਕ ਦਾ ਉਦਘਾਟਨ ਕੀਤਾ।ਇਹਨਾਂ ਤੋਂ ਇਲਾਵਾ ਮੁੱਖ ਮੰਤਰੀ ਨੇ ਪ੍ਰੇਮ ਨਗਰ ਵਿੱਚ 9.60 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਦੀਨਦਿਆਲ ਉਪਾਧਿਆਏ 25 ਬੈੱਡਾਂ ਵਾਲੇ ਆਯੁਰਵੈਦਿਕ ਹਸਪਤਾਲ, ਨਾਥੂਵਾਸ ਤੋਂ ਗੁਜਰਾਨੀ ਹੁੰਦੇ ਹੋਏ ਬਾਜਲਾ ਤੱਕ 10.59 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਨਵੀਂ ਲਿੰਕ ਰੋਡ ਅਤੇ 4.72 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਬਲਿਆਲੀ ਦੇ ਪ੍ਰਾਇਮਰੀ ਹੈਲਥ ਸੈਂਟਰ ਦਾ ਨੀਂਹ ਪੱਥਰ ਵੀ ਰੱਖਿਆ।
👉ਸਰਕਾਰ ਨੇ ਪੀਣ ਵਾਲੇ ਪਾਣੀ ਅਤੇ ਸਿੰਚਾਈ ਵਿਵਸਥਾ ਨੂੰ ਕੀਤਾ ਮਜ਼ਬੂਤ: ਸ਼ਰੁਤੀ ਚੌਧਰੀ
ਹਰਿਆਣਾ ਦੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸ਼ਰੁਤੀ ਚੌਧਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਸੂਬੇ ਦੇ ਭਲੇ ਅਤੇ 36 ਬਿਰਾਦਰੀਆਂ ਸਮੇਤ ਹਰ ਵਰਗ ਦੇ ਹਿੱਤ ਲਈ ਨਿਰੰਤਰ ਕੰਮ ਕਰ ਰਹੀ ਹੈ। ਮੁੱਖ ਮੰਤਰੀ ਦੇ ਵਿਸ਼ੇਸ਼ ਯਤਨਾਂ ਨਾਲ ਹਰਿਆਣਾ ਦੀ ਸਿੰਚਾਈ ਵਿਵਸਥਾ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਵਿਸ਼ਵ ਬੈਂਕ ਦੇ ਸਹਿਯੋਗ ਨਾਲ ਹਰਿਆਣਾ ਵਿੱਚ 6000 ਕਰੋੜ ਰੁਪਏ ਦੀ ਰਾਸ਼ੀ ਨਾਲ ਸਾਰੀਆਂ ਮੁੱਖ ਨਹਿਰਾਂ, ਚੈਨਲਾਂ ਆਦਿ ਦੇ ਨਵੇਂ ਨਿਰਮਾਣ ਨਾਲ ਸੂਬੇ ਦੇ ਸਾਰੇ ਆਖ਼ਰੀ ਛੋੜਾਂ (ਟੇਲਾਂ) ਤੱਕ ਪਾਣੀ ਪਹੁੰਚੇਗਾ। ਇਸ ਤੋਂ ਇਲਾਵਾ ਬੁਟਾਨਾ ਬ੍ਰਾਂਚ ਅਤੇ ਸੁੰਦਰ ਬ੍ਰਾਂਚ ਦੇ ਕੰਮ ਵੀ ਕ੍ਰਮਵਾਰ 211 ਕਰੋੜ ਰੁਪਏ ਅਤੇ 190 ਕਰੋੜ ਰੁਪਏ ਦੀ ਲਾਗਤ ਨਾਲ ਮਨਜ਼ੂਰ ਕੀਤੇ ਗਏ ਹਨ। ਸਰਕਾਰ ਦਾ ਮਕਸਦ ਹੈ ਕਿ ਕਿਸਾਨਾਂ ਅਤੇ ਖੇਤਰ ਦੇ ਲੋਕਾਂ ਨੂੰ ਪੂਰੀ ਮਾਤਰਾ ਵਿੱਚ ਪਾਣੀ ਉਪਲਬਧ ਹੋਵੇ ਅਤੇ ਸਿੰਚਾਈ ਵਿਵਸਥਾ ਨੂੰ ਹੋਰ ਮਜ਼ਬੂਤ ਕੀਤਾ ਜਾਵੇ।ਜਨਸਭਾ ਦੇ ਸੰਯੋਜਕ ਵਿਧਾਇਕ ਸ਼੍ਰੀ ਕਪੂਰ ਸਿੰਘ ਵਾਲਮੀਕਿ ਨੇ ਬਵਾਨੀ ਖੇੜਾ ਪਹੁੰਚਣ ‘ਤੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਦਾ ਸਵਾਗਤ ਕੀਤਾ ਅਤੇ ਹਲਕੇ ਦੇ ਵਿਕਾਸ ਲਈ ਮੰਗ ਪੱਤਰ ਸੌਂਪਿਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




