WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਮਾਨਸਾ

ਘੋਰ ਕਲਯੁੱਗ: ਇਸ਼ਕ ’ਚ ਅੰਨੀ ਨੁੂੰਹ ਨੇ ਪ੍ਰੇਮੀ ਕੋਲੋਂ ਕਰਵਾਇਆ ਸਹੁਰੇ ਦਾ ਕਤਲ

ਮਾਨਸਾ, 23 ਜੁਲਾਈ: ਬੀਤੀ ਦਰਮਿਆਨੀ ਰਾਤ ਨੂੰ ਜ਼ਿਲ੍ਹੇ ਦੇ ਪਿੰਡ ਫੁਲੂਵਾਲਾ ਡੋਗਰਾ ਵਿਖੇ ਐਲਆਈਸੀ ਦੇ ਕੈਸ਼ੀਅਰ ਦੇ ਹੋਏ ਕਤਲ ਦੀ ਗੁੱਥੀ ਨੂੰ ਮਾਨਸਾ ਪੁਲਿਸ ਨੇ ਕੁਝ ਹੀ ਘੰਟਿਆ ਵਿੱਚ ਸੁਲਝਾ ਲਿਆ ਹੈ। ਇਸ ਮਾਮਲੇ ਵਿਚ ਕਾਤਲ ਕੋਈ ਹੋਰ ਨਹੀਂ, ਬਲਕਿ ਮ੍ਰਿਤਕ ਲਾਭ ਸਿੰਘ ਦੀ ਨੂੁੰਹ ਅਤੇ ਉਸਦਾ ਪਿੰਡ ਵਿਚਲਾ ਪ੍ਰੇਮੀ ਹੀ ਸੀ। ਕਤਲ ਦੀ ਵਜਾਹ ਇਹ ਦੱਸੀ ਜਾ ਰਹੀ ਹੈ ਕਿ ਮ੍ਰਿਤਕ ਲਾਭ ਸਿੰਘ ਜੋਕਿ ਐਲਆਈਸੀ ਵਿਚ ਕੈਸ਼ੀਅਰ ਸੀ, 31 ਜੁਲਾਈ ਨੂੰ ਸੇਵਾ ਮੁਕਤ ਹੋਣ ਜਾ ਰਿਹਾ ਸੀ ਤੇ ਆਪਣੇ ਸਹੁਰਿਆਂ ਦੇ ਪਿੰਡ ਦੇ ਮੁੰਡੇ ਦੇ ਇਸ਼ਕ ਵਿਚ ਅੰਨੀ ਨੂੰਹ ਨੂੰ ਡਰ ਸੀ ਕਿ ਸਹੁਰੇ ਦੀ ਸੇਵਾਮੁਕਤੀ ਤੋਂ ਬਾਅਦ ਉਹ ਘਰ ਰਿਹਾ ਕਰੇਗਾ ਤੇ ਉਹ ਆਪਣੇ ਪ੍ਰੇਮੀ ਨਾਲ ਪਹਿਲਾਂ ਦੀ ਤਰ੍ਹਾਂ ਖੁੱਲ ਕੇ ਨਹੀਂ ਮਿਲ ਸਕਿਆ ਕਰੇਗੀ। ਜਿਸਦੇ ਚੱਲਦੇ ਉਸਨੇ ਸੇਵਾਮੁਕਤੀ ਤੋਂ ਪਹਿਲਾਂ ਹੀ ਉਸਦਾ ਕੰਡਾ ਕਢਵਾ ਦਿੱਤਾ। ਪੁਲਿਸ ਨੇ ਦੋਨੋਂ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਸਮੇਂ ਵਰਤੀ ਲੱਕੜੀ ਦੀ ਬਾਲੀ ਵੀ ਬਰਾਮਦ ਕੀਤੀ ਹੈ।

ਚੋਣਾਂ ਦਾ ਮੌਸਮ: ਹਰਿਆਣਾ ਦੇ ਹਰ ਪਿੰਡ ’ਚ ‘ਸੱਥਾਂ’ ਬਣਾ ਕੇ ਦੇਵੇਗੀ ਸਰਕਾਰ, ਨੌਕਰੀਆਂ ਦਾ ਪਿਟਾਰਾ ਵੀ ਖੋਲਿਆ

ਅੱਜ ਇੱਥੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸ.ਪੀ ਡੀ ਮਨਮੋਹਨ ਸਿੰਘ ਔਲਖ ਨੇ ਦੱਸਿਆ ਗਿਆ ਕਿ ਇਸ ਸਬੰਧ ਵਿਚ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਵੱਲੋਂ ਮ੍ਰਿਤਕ ਲਾਭ ਸਿੰਘ ਦੇ ਪੁੱਤਰ ਲਖਵੀਰ ਸਿੰਘ ਦੇ ਬਿਆਨਾਂ ਉਪਰ ਮੁ.ਨੰ.161 ਮਿਤੀ 20.07.2024 ਅ/ਧ 103,3(5) 2NS ਦਰਜ਼ ਕੀਤਾ ਸੀ। ਮ੍ਰਿਤਕ ਲਾਭ ਸਿੰਘ ਰੋਜ਼ ਦੀ ਤਰ੍ਹਾਂ ਘਟਨਾ ਵਾਲੀ ਰਾਤ ਘਰ ਦੇ ਬਾਹਰ ਗੇਟ ਸੜਕ ਦੇ ਕੋਲ ਸੁੱਤਾ ਪਿਆ ਸੀ ਪ੍ਰੰਤੂ ਜਦ ਉਸਦੀ ਪਤਨੀ ਸੁਖਪਾਲ ਕੌਰ ਸਵੇਰੇ ਉਠਾਉਣ ਗਈ ਤਾਂ ਉਸਨੇ ਦੇਖਿਆ ਕਿ ਉਹ ਲਹੂ ਲਹਾਣ ਮ੍ਰਿਤ ਪਿਆ ਸੀ। ਐਸਐਸਪੀ ਨਾਨਕ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੁਲਿਸ ਵੱਲੋਂ ਇਸ ਸਬੰਧ ਵਿਚ ਡੀਐਸਪੀ ਬੁਢਲਾਡਾ ਮਨਜੀਤ ਸਿੰਘ ਅਤੇ ਐਸਐਚਓ ਜਸਵੀਰ ਸਿੰਘ ਦੀ ਅਗਵਾਈ ਹੇਠ ਟੀਮ ਦਾ ਗਠਨ ਕੀਤਾ ਗਿਆ, ਜਿਸਦੇ ਵੱਲੋਂ ਕੀਤੀ ਮੁਢਲੀ ਪੜਤਾਲ ਦੌਰਾਨ ਹੈਰਾਨ ਕਰਨ ਵਾਲੀ ਕਹਾਣੀ ਸਾਹਮਦੇ ਆਈ।

ਐਮ.ਪੀ ਕੰਗ ਨੇ ਸਾਬਕਾ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਨੂੰ ਭਾਰਤ ਰਤਨ ਦੇਣ ਦੀ ਕੀਤੀ ਮੰਗ

ਇਸ ਕਤਲ ਮਾਮਲੇ ਵਿਚ ਕਾਤਲ ਕੋਈ ਹੋਰ ਨਹੀਂ, ਬਲਕਿ ਮ੍ਰਿਤਕ ਲਾਭ ਸਿੰਘ ਦੀ ਨੂੰਹ ਅਮਨਦੀਪ ਕੌਰ ਦੀ ਸਾਜਸ਼ ਨਾਲ ਪਿੰਡ ਦੇ ਹੀ ਇੱਕ ਨੌਜਵਾਨ ਮਨਦੀਪ ਸਿੰਘ ਨੇ ਕੀਤਾ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਮੁੱਢਲੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਲਾਭ ਸਿੰਘ ਦੀ ਨੂੰਹ ਅਮਨਦੀਪ ਕੌਰ ਦੇ ਮਨਦੀਪ ਸਿੰਘ ਨਾਲ 3-4 ਸਾਲ ਤੋ ਨਜ਼ਾਇਜ ਸਬੰਧ ਸੀ। ਮ੍ਰਿਤਕ ਲਾਭ ਸਿੰਘ ਜੋ ਐਲ.ਆਈ.ਸੀ. ਵਿੱਚ ਨੌਕਰੀ ਕਰਦਾ ਸੀ, 31 ਜੁਲਾਈ 2024 ਨੂੰ ਸੇਵਾਮੁਕਤ ਹੋਣ ਜਾ ਰਿਹਾ ਸੀ। ਅਮਨਦੀਪ ਕੌਰ ਮਹਿਸੂਸ ਕਰਦੀ ਸੀ ਕਿ ਉਸਦੇ ਸਹੁਰੇ ਦੇ ਰਿਟਾਇਰਮੈਂਟ ਤੋਂ ਬਾਅਦ ਉਹ ਪ੍ਰੇਮੀ ਨਾਲ ਖੱੂਲ ਕੇ ਮਿਲ ਨਹੀਂ ਕਰਿਆ ਸਕੇਗੀ, ਜਿਸਦੇ ਚੱਲਦੇ ਉਸਨੇ ਪਹਿਲਾਂ ਹੀ ਮਨਦੀਪ ਸਿੰਘ ਨਾਲ ਰਲ ਕੇ ਉਸਦਾ ਕਤਲ ਕਰਵਾ ਦਿੱਤਾ।

 

Related posts

ਖੇਤੀਬਾੜੀ ਸਬ ਇੰਸਪੈਕਟਰ ਐਸੋਸੀਏਸ਼ਨ ਵਲੋਂ ਸੰਘਰਸ਼ ਰੱਖਣ ਦਾ ਐਲਾਨ

punjabusernewssite

ਟੀਐਸਯੂ ਤੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਵੱਲੋਂ ’ਐਸਮਾ’ ਦੇ ਵਿਰੋਧ ’ਚ ਮਾਨਸਾ ਵਿਚ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

punjabusernewssite

ਮਾਨਸਾ ‘ਚ ਮਾਪਿਆਂ ਦੇ ਇਕਲੌਤੇ ਪੁੱਤਰ ਦਾ ਗੋ+ਲੀਆਂ ਮਾਰ ਕੇ ਕੀਤਾ ਕਤਲ

punjabusernewssite