
👉ਹਰ ਮਹੀਨੇ ਦੇ ਦੂਜੇ ਸ਼ਨੀਵਾਰ ਨੂੰ ਹੋਵੇਗੀ ਵਿਸ਼ੇਸ਼ ਓਪੀਡੀ
Bathinda News:ਦਿੱਲੀ ਹਾਰਟ ਇੰਸਟੀਚਿਊਟ ਅਤੇ ਮਲਟੀਸਪੇਸ਼ਲਟੀ ਹਸਪਤਾਲ ਹੱਡੀਆਂ ਅਤੇ ਸੌਫਟ ਟਿਸ਼ੂ ‘ਚ ਕੈਂਸਰ ਦੀ ਜਾਂਚ ਅਤੇ ਇਲਾਜ ਲਈ ਇਕ ਵਿਸ਼ੇਸ਼ ਹੱਡੀ ਰੋਗ ਕੈਂਸਰ ਦੀ ਓ.ਪੀ.ਡੀ ਸ਼ੁਰੂ ਕਰ ਰਿਹਾ ਹੈ।ਇਹ ਵਿਸ਼ੇਸ਼ ਓਪੀਡੀ ਹਰ ਮਹੀਨੇ ਦੇ ਦੂਜੇ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਵੇਗੀ।ਓਸਟੀਓਸਰਕੋਮਾ, ਕੰਡਰੋਸਰੋਕੌਮਾਂ, ਐਵਿੰਗਸ ਸਾਰਕੋਮਾ, ਹੱਡੀ ਅਤੇ ਰੀੜ੍ਹ ਦੀ ਹੱਡੀ ਮੈਟਾਸਟੇਸਿਸ, ਸਾਰਕੋਮਾ ਅਤੇ ਚਮੜੀ ਕੈਂਸਰ ਤੋਂ ਪੀੜਿਤ ਮਰੀਜਾਂ ਦੀ ਜਾਂਚ ਕਰ ਉਚਿਤ ਇਲਾਜ਼ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ ਪਾਦਰੀ ਬਲਜਿੰਦਰ ਦੀ ਕੁੱਟਮਾਰ ਦਾ ਸ਼ਿਕਾਰ ਔਰਤ ਨੇ ਕੀਤੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੁਲਾਕਾਤ
ਇਸ ਓਪੀਡੀਆ ਦੀ ਅਗਵਾਈ ਮਾਹਿਰ ਆਰਥੋਪੈਡਿਕ ਸਰਜਨ ਡਾ. ਦੀਪਕ ਗਰਗ ਕਰਨਗੇ, ਆਧੁਨਿਕ ਕੈਂਸਰ ਉਪਚਾਰਾਂ ‘ਚ ਮਹੱਰਤ ਰੱਖਦੇ ਹਨ, ਜਿਸ ‘ਚ ਅੰਗ ਬਚਾਅ ਸਰਜਰੀ, ਜਟਿਲ ਓਰਥੋਪੇਡਿਕ ਸਰਜਰੀ ਅਤੇ ਮਿਨੀਮਮ ਇਨਵੇਸਿਵ ਸਰਜਰੀ ਸ਼ਾਮਲ ਹਨ।ਡਾ. ਦੀਪਕ ਗਰਗੇ ਨੇ ਕਿਹਾ ਕਿ ਹੱਡੀ ਦੇ ਕੈਂਸਰ ਵਿੱਚ ਸ਼ੁਰੂਆਤੀ ਪਛਾਣ ਅਤੇ ਵਿਸ਼ੇਸ਼ ਇਲਾਜ ਬਹੁਤ ਮਹੱਤਵਪੂਰਨ ਹੈ।ਇਸ ਸਮਰਪਿਤ ਓ.ਪੀ.ਡੀ. ਦੁਆਰਾ ਸਾਡਾ ਟੀਚਾ ਪੰਜਾਬ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਹੱਡੀਆਂ ਅਤੇ ਨਰਮ ਟਿਸ਼ੂ ਕੈਂਸਰ ਤੋਂ ਪ੍ਰੇਸ਼ਾਨ ਮਰੀਜ਼ਾਂ ਨੂੰ ਵਿਸ਼ਵ ਪੱਧਰੀ ਮੈਡੀਕਲ ਸਹੂਲਤਾਂ ਪ੍ਰਦਾਨ ਕਰਨਾ ਹੈ।ਇਹ ਪਹਿਲ ਮਰੀਜ਼ਾਂ ਨੂੰ ਸਰਜੀਕਲ ਇਲਾਜ ਅਤੇ ਵਿਆਪਕ ਕੈਂਸਰ ਪ੍ਰਬੰਧਨ ਨੂੰ ਯਕੀਨੀ ਬਣਾਏਗੀ, ਜਿਸ ਨਾਲ ਉਨ੍ਹਾਂ ਨੂੰ ਸਮੇਂ ਸਿਰ ਸਿਹਤ ਲਾਭ ਪ੍ਰਾਪਤ ਹੋਵੇਗਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਦਿੱਲੀ ਹਾਰਟ ਹਸਪਤਾਲ’ਚ ਡਾ ਦੀਪਕ ਗਰਗ ਵੱਲੋਂ ਹੱਡੀ ਦੇ ਕੈਂਸਰ ਲਈ ਵਿਸ਼ੇਸ਼ ਕੈਂਸਰ ਓ.ਪੀ.ਡੀ ਸ਼ੁਰੂ"
ਇੰਨਾਂ ਖਬਰਾਂ 'ਤੇ ਵੀ ਮਾਰੋਂ ਝਾਤ




