Bathinda News: ਦਿੱਲੀ ਹਾਰਟ ਇੰਸਟੀਚਿਊਟ ਅਤੇ ਮਲਟੀਸਪੈਸ਼ਲਿਟੀ ਹਸਪਤਾਲ, ਬਠਿੰਡਾ ਦੇ ਯੂਰੋਲੋਜਿਸਟ ਡਾ.ਮਨਿੰਦਰ ਸਿੰਘ ਜੋੜਾ ਨੇ ਇਕ ਮਰੀਜ਼ ਦੇ ਛੋਟਾ ਚੀਰਾ ਲਗਾਕੇ ਖਰਾਬ ਗੁਰਦਾ ਕੱਢਣ ਦਾ ਸਫਲ ਅਪ੍ਰੇਸ਼ਨ ਕੀਤਾ ਅਤੇ ਮਰੀਜ਼ ਨੂੰ ਨਵੀਂ ਜਿੰਦਗੀ ਦਿੱਤੀ ਹੈ। ਹਸਪਤਾਲ ਵੱਲੋ ਮਰੀਜ਼ ਦਾ ਸਾਰਾ ਇਲਾਜ਼ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਮੁਫ਼ਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ ਸਿਲਚਰ ਜੇਲ੍ਹ ਤੋਂ ਲਿਆਂਦੇ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਮਿਲਿਆ 3 ਦਿਨਾਂ ਦਾ ਰਿਮਾਂਡ; ਗੈਂਗਸਟਰ ਨੂੰ Encounter ਦਾ ਡਰ
ਜਾਣਕਾਰੀ ਦਿੰਦੇ ਹੋਏ ਮਰੀਜ਼ ਅਮਨਪ੍ਰੀਤ ਸਿੰਘ ਵਾਸੀ ਸਮਾਧ ਭਾਈ ਨੇ ਦੱਸਿਆ ਕਿ ਉਸਦਾ ਇਕ ਗੁਰਦਾ ਬੁਰੀ ਤਰ੍ਹਾਂ ਖਰਾਬ ਹੋ ਚੁਕਾ ਸੀ ਅਤੇ ਇਨਫੈਕਸ਼ਨ ਬਹੁਤ ਜਿਆਦਾ ਵੱਧ ਚੁਕੀ ਸੀ। ਜਿਸ ਕਰਕੇ ਉਸਦਾ ਖਾਣਾ-ਪੀਣਾ ਵੀ ਬੰਦ ਹੋ ਗਿਆ ਸੀ। ਡਾ.ਜੌੜਾ ਨੇ ਛੋਟਾ ਜਿਹਾ ਕੱਟ ਲਗਾਕੇ ਉਸਦਾ ਅਪ੍ਰੇਸ਼ਨ ਕੀਤਾ ਅਤੇ ਹੁਣ ਉਹ ਠੀਕ ਹੈ ਅਤੇ ਖਾ ਪੀ ਸਕਦਾ ਹੈ। ਡਾ.ਜੋੜਾ ਨੇ ਦੱਸਿਆ ਕਿ ਮਰੀਜ਼ ਕਾਫੀ ਖਰਾਬ ਹਾਲਤ ਦੇ ਵਿਚ ਉਨ੍ਹਾਂ ਕੋਲ ਆਇਆ ਸੀ।
ਇਹ ਵੀ ਪੜ੍ਹੋ DIG ਭੁੱਲਰ ਵਿਰੂਧ ਇੱਕ ਹੋਰ ਕੇਸ ਦਰਜ਼, ਬਠਿੰਡਾ ਨਾਲ ਵੀ ਤਾਰਾਂ ਜੁੜੀਆਂ
ਉਸਦਾ ਗੁਰਦਾ ਬੁਰੀ ਤਰ੍ਹਾਂ ਖਰਾਬ ਹੋ ਚੁਕਾ ਸੀ, ਜਿਸ ਕਰਕੇ ਮਰੀਜ਼ ਦੀ ਜਾਨ ਬਚਾਉਣ ਲਈ ਗੁਰਦਾ ਕੱਢਣਾ ਜਰੂਰੀ ਸੀ। ਦਿੱਲੀ ਹਾਰਟ ਹਸਪਤਾਲ ‘ਚ ਮੌਜੂਦ ਆਧੁਨਿਕ ਤਕਨੀਕ ਦੇ ਚਲਦਿਆਂ ਇਕ ਛੋਟਾ ਜਿਹਾ ਚੀਰਾ ਲਗਾਕੇ ਖਰਾਬ ਗੁਰਦੇ ਨੂੰ ਕੱਢਿਆ ਗਿਆ ਹੈਂ। ਕੱਟ ਛੋਟਾ ਹੋਣ ਕਰਕੇ ਮਰੀਜ਼ ਦੀ ਰਿਕਵਰੀ ਤੇਜ਼ੀ ਨਾਲ ਹੋ ਰਹੀ ਹੈ।ਉਨ੍ਹਾਂ ਦੱਸਿਆ ਕਿ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਹਸਪਤਾਲ ‘ਚ ਵੱਖ-ਵੱਖ ਅਪ੍ਰੇਸ਼ਨ ਮੁਫ਼ਤ ਕੀਤੇ ਜਾ ਰਹੇ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।





