Delhi News: ਦੇਸ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਦੁਨੀਆ ਦੇ ੳੁੱਘੇ ਅਰਥਸ਼ਾਸਤਰੀ ਮਰਹੂਮ ਡਾ ਮਨਮੋਹਨ ਸਿੰਘ ਦੀ ‘ਯਾਦਗਰ’ ਰਾਜਘਾਟ ਨਜਦੀਕ ਰਾਸਟਰੀ ਸਮਾਧੀ ਕੰਪਲੈਕਸ ਦੇ ਅੰਦਰ ਬਣੇਗੀ। ਕੇਂਦਰ ਸਰਕਾਰ ਵੱਲੋਂ ਭੇਜੇ ਪ੍ਰਸਤਾਵ ਤੋਂ ਬਾਅਦ ਡਾ ਸਿੰਘ ਦੇ ਪ੍ਰਵਾਰ ਨੇ ਇਸ ਜਗ੍ਹਾਂ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ। ਸਾਹਮਣੇ ਆ ਰਹੀਆਂ ਖ਼ਬਰਾਂ ਮੁਤਾਬਕ ਡਾ ਮਨਮੋਹਨ ਸਿੰਘ ਦੀ ਯਾਦਗਾਰ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਸਮਾਧੀ ਨਜਦੀਕ ਬਣੇਗੀ। ਇਸਦੇ ਲਈ ਕਰੀਬ 900 ਸੁਕੇਅਰ ਮੀਟਰ ਜਗ੍ਹਾਂ ਅਲਾਟ ਕੀਤੀ ਗਈ ਹੈ।
ਇਹ ਵੀ ਪੜ੍ਹੋ SGPC ਦੀ ਅੰਤ੍ਰਿਗ ਕਮੇਟੀ ਦੀ ਅਹਿਮ ਮੀਟਿੰਗ ਅੱਜ; ਐਡਵੋਕੇਟ ਧਾਮੀ ਦੇ ਅਸਤੀਫ਼ੇ ’ਤੇ ਲਿਆ ਜਾ ਸਕਦਾ ਫੈਸਲਾ
ਸੂਚਨਾ ਮੁਤਾਬਕ ਕੇਂਦਰ ਸਰਕਾਰ ਦਾ ਪ੍ਰਸਤਾਵ ਆਉਣ ਤੋਂ ਬਾਅਦ ਪਿਛਲੇ ਹਫ਼ਤੇ ਮਰਹੂਮ ਪ੍ਰਧਾਨ ਮੰਤਰੀ ਦੀਆਂ ਦੋਨੋਂ ਧੀਆਂ ਉਪਿੰਦਰ ਕੌਰ ਅਤੇ ਦਮਨ ਕੌਰ ਨੇ ਇਸ ਜਗ੍ਹਾਂ ਦਾ ਦੌਰਾ ਕੀਤਾ ਸੀ, ਜਿਸਤੋਂ ਬਾਅਦ ਪ੍ਰਵਾਰ ਵੱਲੋਂ ਸਹਿਮਤੀ ਜਤਾਈ ਗਈ ਹੈ। ਜਿਕਰਯੋਗ ਹੈ ਕਿ 26 ਦਸੰਬਰ 2024 ਨੂੰ 92 ਸਾਲ ਦੀ ਉਮਰ ਵਿਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਡਾ ਸਿੰਘ ਦਾ ਅੰਤਿਮ ਸੰਸਕਾਰ ਵੀ ਰਾਜਘਾਟ ਉਪਰ ਨਾ ਕਰਨ ਨੂੰ ਲੈ ਕੇ ਦੇਸ ਭਰ ਵਿਚ ਕਾਫ਼ੀ ਵਿਵਾਦ ਛਿੜਿਆ ਸੀ। ਇਸਤੋਂ ਇਲਾਵਾ ਕਾਂਗਰਸ ਪਾਰਟੀ ਵੱਲੋਂ ਹੁਣ ਉਨ੍ਹਾਂ ਲਈ ਭਾਰਤ ਰਤਨ ਦੀ ਵੀ ਮੰਗ ਕੀਤੀ ਜਾ ਰਹੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "Dr Manmohan Singh ਦੀ ਰਾਸਟਰੀ ਸਮਾਧੀ ਕੰਪਲੈਕਸ ਦੇ ਅੰਦਰ ਬਣੇਗੀ ਯਾਦਗਰ, ਪ੍ਰਵਾਰ ਨੇ ਦਿੱਤੀ ਸਹਿਮਤੀ"