ਨਸ਼ਾ ਤਸਕਰਾਂ ਨੂੰ ਬਖਸ਼ਿਆ ਨਹੀ ਜਾਵੇਗਾ: ਜਿਲ੍ਹਾ ਪੁਲਿਸ ਮੁਖੀ

0
14

 

ਬਠਿੰਡਾ, 28 ਦਸੰਬਰ: ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤ ਪੰਜਾਬ ਤਹਿਤ ਚਲਾਈ ਗਈ ਮੁਹਿੰਮ ਤਹਿਤ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸ.ਐਸ.ਪੀ ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਬਠਿੰਡਾ ਪੁਲਿਸ ਵਲੋਂ ਨਸ਼ੇ ਦੇ ਸੌਦਾਗਰਾਂ ਵਿਰੁਧ ਵੱਢੀ ਕਾਰਵਾਈ ਕਰਦਿਆਂ 35 ਲੱਖ ਤੋਂ ਵਧ ਦੀ ਜਾਇਦਾਦ ਜਬਤ ਕੀਤੀ ਗਈ ਹੈ।

ਪੰਜਾਬ ਪੁਲਿਸ ‘ਚ ਵੱਡਾ ਪ੍ਰਸ਼ਾਸ਼ਨਿਕ ਫ਼ੇਰਬਦਲ, 51 ਸਬ-ਇੰਸਪੈਕਟਰਾਂ ਤੇ ਇੰਸਪੈਕਟਰਾਂ ਦੇ ਤਬਾਦਲੇ

ਇਸਦੀ ਵੀਰਵਾਰ ਨੂੰ ਜਾਣਕਾਰੀ ਦਿੰਦਿਆਂ ਐਸ.ਪੀ ਸਿਟੀ ਨਰਿੰਦਰ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਸਿਆ ਕਿ ਜ਼ਿਲ੍ਹਾ ਪੁਲਿਸ ਵਲੋਂ ਦੁਆਰਾ ਨਸ਼ੇ ਦੇ ਕਾਰੋਬਾਰ ਤੋਂ ਬਣਾਈ ਅਣ-ਅਧਿਕਾਰਿਤ/ਗੈਰ-ਕਾਨੂੰਨੀ ਪ੍ਰਾਪਰਟੀ ਨੂੰ 68 ਐੱਫ ਐੱਨ.ਡੀ.ਪੀ.ਐੱਸ ਐਕਟ ਤਹਿਤ ਕੰਪੀਟੈਂਟ ਅਥਾਰਟੀ ਦਿੱਲੀ ਪਾਸ 24 ਕੇਸ ਭੇਜੇ ਗਏ ਸਨ, ਜਿਹਨਾਂ ਵਿੱਚੋਂ 4 ਕੇਸਾਂ ਐੱਨ.ਡੀ.ਪੀ.ਐੱਸ ਕੇਸਾਂ ਦੀ ਪ੍ਰਾਪਰਟੀ ਕੰਨਫਰਮ ਹੋ ਚੁੱਕੀ ਹੈ ਅਤੇ ਬਾਕੀ ਰਹਿੰਦੇ 20 ਕੇਸਾਂ ਦੀ ਕੰਪੀਟੈਂਟ ਅਥਾਰਟੀ ਪਾਸ ਪੈਡਿੰਗ ਹਨ, ਜਿਹਨਾਂ ਦੀ ਕੁੱਲ ਕੀਮਤ ਕਰੀਬ 3 ਕਰੋੜ ਦੇ ਆਸ-ਪਾਸ/ਲੱਗਭਗ ਹੈ।

ਪੰਜਾਬ ਤੇ ਹਰਿਆਣਾ ਦੀ ਜਮੀਨ ਦਾ ਆਪਸੀ ‘ਤਬਾਦਲਾ’ ਕਰਨ ਵਾਲੇ ਪਟਵਾਰੀ ‘ਧਰਮਰਾਜ’ ਤੇ ‘ਭਗਵਾਨ’ ਵਿਜੀਲੈਂਸ ਵਲੋਂ ਕਾਬੂ

ਉਨ੍ਹਾਂ ਦਸਿਆ ਕਿ ਜਿਹੜੇ ਚਾਰ ਕੇਸਾਂ ਵਿਚ ਮੰਨਜੂਰੀ ਮਿਲੀ ਹੈ, ਉਨ੍ਹਾਂ ਦੀ ਕੁੱਲ਼ ਕੀਮਤ 35,22,829/- ਰੁਪਏ ਹੈ। ਇਸਤੋਂ ਇਲਾਵਾ ਆਉਣ ਵਾਲੇ ਸਮੇਂ ਦੌਰਾਨ ਬਠਿੰਡਾ ਪੁਲਿਸ ਵੱਲੋਂ ਹੋਰ ਵੀ ਨਸ਼ਾਂ ਤਸਕਰਾਂ ਦੀਆਂ ਵੱਧ ਤੋਂ ਵੱਧ ਸ਼ਨਾਖਤ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਪਾਸ ਭੇਜ ਕੇ ਜਬਤ ਕਰਵਾਈਆਂ ਜਾਣਗੀਆਂ। ਉਨ੍ਹਾਂ ਦਸਿਆ ਕਿ ਜੋ ਪ੍ਰਾਪਰਟੀ ਕੰਨਫਰਮ ਹੋਈ ਹੈ ਉਸਨੂੰ ਨਾ ਤਾਂ ਵੇਚ ਸਕਦੇ ਹਨ ਅਤੇ ਨਾ ਹੀ ਆਪਣੇ ਰਿਸ਼ਤੇਦਾਰ/ਪਰਿਵਾਰਿਕ ਮੈਂਬਰਾਂ ਦੇ ਨਾਮ ਤਬਦੀਲ ਕੀਤਾ ਜਾ ਸਕਦਾ ਹੈ।

 

LEAVE A REPLY

Please enter your comment!
Please enter your name here