ਕਿਸਾਨਾਂ ਨੇ ਨਹਿਰੀ ਮਹਿਕਮੇ ’ਤੇ ਲਾਏ ਦੋਸ਼, ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜ਼ੇ ਦੀ ਮੰਗ
Talwandi Sabo News:ਤਲਵੰਡੀ ਸਾਬੋ ਉਪਮੰਡਲ ਦੇ ਪਿੰਡ ਫਤਹਿਗੜ੍ਹ ਨੌ ਆਬਾਦ ਨੇੜਿਓਂ ਲੰਘਦੇ ਰਜਬਾਹੇ ਵਿੱਚ ਬੀਤੀ ਰਾਤ ਪਿੰਡ ਜਗਾ ਰਾਮ ਤੀਰਥ ਦੀ ਹੱਦ ਅੰਦਰ ਪਾੜ ਪੈਣ ਕਾਰਨ ਕਰੀਬ 300 ਏਕੜ ਖੇਤਾਂ ਵਿੱਚ ਪਾਣੀ ਭਰ ਗਿਆ। ਇਸ ਕਾਰਨ ਖੇਤਾਂ ਵਿੱਚ ਖੜ੍ਹੀ ਝੋਨੇ ਦੀ ਫ਼ਸਲ ਖ਼ਰਾਬ ਹੋਣ ਦਾ ਖ਼ਦਸ਼ਾ ਬਣ ਗਿਆ ਹੈ। ਪੀੜਤ ਕਿਸਾਨਾਂ ਨੇ ਨਹਿਰੀ ਮਹਿਕਮੇ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਸਰਕਾਰ ਤੋਂ ਵਿਸ਼ੇਸ਼ ਗਿਰਦਾਵਰੀ ਅਤੇ ਮੁਆਵਜ਼ੇ ਦੀ ਮੰਗ ਕੀਤੀ ਹੈ।ਕਿਸਾਨਾਂ ਬੂਟਾ ਸਿੰਘ, ਕੁਲਵੰਤ ਸਿੰਘ, ਬਾਦਲ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਅੱਧੀ ਰਾਤ ਦੇ ਕਰੀਬ ਰਜਬਾਹੇ ਵਿੱਚ ਪਾੜ ਪੈ ਗਿਆ। ਪਿਛਲੇ ਦਿਨ ਪਈ ਭਾਰੀ ਬਾਰਿਸ਼ ਕਾਰਨ ਰਜਬਾਹੇ ਵਿੱਚ ਪਾਣੀ ਵੱਧ ਸੀ, ਜੋ ਤੇਜ਼ੀ ਨਾਲ ਖੇਤਾਂ ਵਿੱਚ ਦਾਖ਼ਲ ਹੋ ਗਿਆ। ਕਿਸਾਨਾਂ ਅਨੁਸਾਰ ਪਾੜ ਪੈਣ ਦਾ ਪਤਾ ਲੱਗਣ ’ਤੇ ਕੁਝ ਕਿਸਾਨ ਰਾਤ ਨੂੰ ਹੀ ਮੌਕੇ ’ਤੇ ਪਹੁੰਚ ਗਏ, ਪਰ ਪਾੜ ਪੂਰਨ ਦਾ ਕੰਮ ਸਵੇਰੇ ਸ਼ੁਰੂ ਹੋਇਆ। ਉਨ੍ਹਾਂ ਦੋਸ਼ ਲਾਇਆ ਕਿ ਮਹਿਕਮੇ ਨੂੰ ਸੂਚਿਤ ਕਰਨ ਦੇ ਬਾਵਜੂਦ ਮੁਲਾਜ਼ਮ ਦੇਰ ਨਾਲ ਪਹੁੰਚੇ ਅਤੇ ਪਾਣੀ ਦੀ ਨਿਕਾਸੀ ਤੇ ਰਜਬਾਹੇ ਨੂੰ ਬੰਦ ਕਰਨ ਵਿੱਚ ਦੇਰੀ ਹੋਈ।ਉੱਧਰ, ਨਹਿਰੀ ਮਹਿਕਮੇ ਦੇ ਜੇਈ ਵਿਕਰਮ ਸਿੰਘ ਨੇ ਦੱਸਿਆ ਕਿ ਬਾਰਿਸ਼ ਕਾਰਨ ਰਜਬਾਹੇ ਵਿੱਚ ਪਾਣੀ ਵੱਧ ਸੀ ਅਤੇ ਚੂਹੇ ਦੀ ਖੁੱਡ ਵਾਲੀ ਥਾਂ ਤੋਂ ਪਾਣੀ ਰਿਸਣ ਕਾਰਨ ਪਾੜ ਪੈ ਗਿਆ। ਉਨ੍ਹਾਂ ਕਿਹਾ ਕਿ ਮੁਲਾਜ਼ਮ ਰੋਜ਼ਾਨਾ ਰਜਬਾਹੇ ਦਾ ਦੌਰਾ ਕਰਦੇ ਹਨ ਅਤੇ ਪਾੜ ਪੂਰਨ ਦੇ ਯਤਨ ਕੀਤੇ ਜਾ ਰਹੇ ਹਨ।ਕਿਸਾਨਾਂ ਨੇ ਮੰਗ ਕੀਤੀ ਕਿ ਨੁਕਸਾਨ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਯੋਗ ਮੁਆਵਜ਼ਾ ਦਿੱਤਾ ਜਾਵੇ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



