ਹੁਸ਼ਿਆਰਪੁਰ, 11 ਜੂਨ: ਜ਼ਿਲ੍ਹੇ ਅਧੀਨ ਆਉਂਦੇ ਗੜ੍ਹਸ਼ੰਕਰ ਇਲਾਕੇ ਨਜਦੀਕ ਸ਼ਰਧਾਲੂਆਂ ਨਾਲ ਭਰੇ ਹੋਏ ਇੱਕ ਟਰੱਕ ਦੇ ਬਰੇਕ ਫ਼ੇਲ ਹੋਣ ਕਾਰਨ ਪਲਟਣ ਦੇ ਨਾਲ ਵੱਡਾ ਹਾਦਸਾ ਹੋਣ ਦੀ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਵਿਚ ਚਾਰ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਦਰਜ਼ਨਾਂ ਜਖ਼ਮੀ ਹੋ ਗਏ, ਜਿੰਨ੍ਹਾਂ ਦਾ ਸਥਾਨਕ ਹਸਪਤਾਲਾਂ ਸਹਿਤ ਚੰਡੀਗੜ੍ਹ ਦੇ ਪੀਜੀਆਈ ਵਿਚ ਇਲਾਜ਼ ਚੱਲ ਰਿਹਾ ਹੈ। ਮਰਨ ਵਾਲੇ ਇੱਕ ਹੀ ਪ੍ਰਵਾਰ ਨਾਲ ਸਬੰਧਤ ਦੱਸੇ ਜਾ ਰਹੇ ਹਨ। ਮ੍ਰਿਤਕਾਂ ਦੀ ਪਹਿਚਾਣ ਗੁਰਮੁਖ ਸਿੰਘ, ਸੁੱਖੂ, ਉਸਦੀ ਭਰਜਾਈ ਅਤੇ ਇੱਕ ਅੱਠ ਸਾਲਾ ਭਤੀਜੀ ਸ਼ਾਮਲ ਹੈ।
ਹਰਿਆਣਾ ’ਚ ਸਿੱਖ ਨੌਜਵਾਨ ਦੀ ਕੁੱਟਮਾਰ ਦਾ ਮਾਮਲਾ ਭਖਿਆ, ਪੰਜਾਬ ਦੇ ਆਗੂਆਂ ਨੇ ਮੰਗੀ ਸਖ਼ਤ ਕਾਰਵਾਈ
ਘਟਨਾ ਸਮੇਂ ਟਰੱਕ ਦੇ ਵਿਚ 50 ਦੇ ਕਰੀਬ ਸ਼ਰਧਾਲੂ ਦੱਸੇ ਜਾ ਰਹੇ ਹਨ, ਜਿਹੜੇ ਥਾਣਾ ਬਨੂੜ ਅਧੀਨ ਪਿੰਡ ਉੜਦਣ ਤੋਂ ਖੁਲਾਰਗੜ੍ਹ ਦੇ ਗੁਰਦੁਆਰਾ ਚਰਨ ਗੰਗਾ ਸਾਹਿਬ ਵਿਖੇ ਬੀਤੇ ਦਿਨ ਬਾਬਾ ਸਵਰਨ ਦਾਸ ਦੀ ਬਰਸੀ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਆ ਰਹੇ ਸਨ। ਇਹ ਹਾਦਸਾ ਕਾਫ਼ੀ ਭਿਆਨਕ ਸੀ ਕਿਉਂਕਿ ਟਰੱਕ 15 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗਿਆ। ਸ਼ਰਧਾਲੂਆਂ ਦੀ ਗਿਣਤੀ ਜਿਆਦਾ ਹੋਣ ਕਾਰਨ ਟਰੱਕ ਦੀ ਬਾਡੀ ਨੂੰ ਡਬਲ ਕੀਤਾ ਹੋਇਆ ਸੀ। ਪੁਲਿਸ ਵੱਲੋਂ ਮੌਕੇ ’ਤੇ ਪੁੱਜ ਕੇ ਜਾਂਚ ਸੁਰੂ ਕਰ ਦਿੱਤੀ ਗਈ ਹੈ।
Share the post "ਬਰੇਕ ਫ਼ੇਲ ਹੋਣ ਕਾਰਨ ਟਰੱਕ ਡੂੰਘੀ ਖੱਡ ’ਚ ਡਿੱਗਿਆ, 4 ਦੀ ਮੌ+ਤ,ਡੇਢ ਦਰਜ਼ਨ ਜਖ਼ਮੀ"