ਨਵੀਂ ਦਿੱਲੀ, 1 ਅਗੱਸਤ: ਪਿਛਲੇ ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਦਿੱਲੀ ’ਚ ਪਾਣੀ ਭਰ ਗਿਆ। ਦੇਸ ਦੀ ਰਾਜਧਾਨੀ ਦੇ ਕਈ ਇਲਾਕਿਆਂ ਵਿਚ ਸਥਿਤੀ ਕਾਫ਼ੀ ਖ਼ਰਾਬ ਦੱਸੀ ਜਾ ਰਹੀ ਹੈ। ਜਿਸਦੇ ਕਾਰਨ ਸਰਕਾਰ ਨੂੰ ਸਕੂਲਾਂ ਵਿਚ ਛੁੱਟੀਆਂ ਕਰਨੀਆਂ ਪੈ ਗਈਆਂ ਹਨ। ਇਹ ਵੀ ਪਤਾ ਲੱਗਿਆ ਹੈ ਕਿ ਦਰਿਆਗੰਜ ਇਲਾਕੇ ਵਿਚ ਇੱਕ ਸਕੂਲ ਦੀ ਕੰਧ ਵੀ ਇਸ ਮੀਂਹ ਕਾਰਨ ਡਿੱਗ ਪਈ ਹੈ, ਜਿਸਦੇ ਕਾਰਨ ਕਈ ਸਾਰੇ ਵਾਹਨਾਂ ਦਾ ਵੀ ਨੁਕਸਾਨ ਹੋ ਗਿਆ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਵੀ ਆਏ ਮੀਂਹ ਕਾਰਨ ਦਿੱਲੀ ਦੇ ਵਿਚ ਵੱਡਾ ਜਲਭਰਾਅ ਹੋ ਗਿਆ ਸੀ ਤੇ ਕਈ ਸਾਰੇ ਮੰਤਰੀਆਂ ਅਤੇ ਅਫ਼ਸਰਾਂ ਦੇ ਘਰਾਂ ਵਿਚ ਪਾਣੀ ਦਾਖ਼ਲ ਹੋ ਗਿਆ ਸੀ।
ਛੋਟੇ ਬੱਚਿਆਂ ’ਤੇ ਅੱਜ ਤੋਂ ਵਾਹਨ ਚਲਾਉਣ ਉਪਰ ਲੱਗੀ ਪਾਬੰਦੀ, ਹੋਣਗੇ ਮੋਟੇ ਚਲਾਨ
ਲੋਕਾਂ ਨੂੰ ਵੀ ਇਸ ਮੀਂਹ ਦੇ ਕਾਰਨ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਕਈ ਥਾਂ ਉਨ੍ਹਾਂ ਵੱਲੋਂ ਰੋਸ਼ ਵੀ ਪ੍ਰਗਟ ਕੀਤਾ ਗਿਆ। ਗਲੀਆਂ ਤੇ ਮੁਹੱਲਿਆਂ ਵਿਚ ਪਾਣੀ ਖ਼ੜਾ ਹੋਣ ਕਾਰਨ ਜਰੂਰੀ ਵਸਤਾਂ ਦੀ ਸਪਲਾਈ ਦੇਣ ਵਿਚ ਵੀ ਸਮੱਸਿਆ ਆ ਰਹੀ। ਇਸੇ ਤਰ੍ਹਾਂ ਲੋਕਾਂ ਨੂੰ ਆਪਣੇ ਕੰਮਕਾਜ਼ ਵਾਲੀਆਂ ਥਾਵਾਂ ‘ਤੇ ਜਾਣ ਲਈ ਵੀ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਦਿੱਲੀ ਸਰਕਾਰ ਤੇ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਹਾਲਾਤਾਂ ਨੂੰ ਆਮ ਵਰਗੇ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ। ਉਧਰ ਪੰਜਾਬ ਦੇ ਦੱਖਣੀ ਮਾਲਵਾ ਪੱਟੀ ਵਿਚ ਅੱਜ ਤੜਕਸਾਰ ਤੋਂ ਭਾਰੀ ਮੀਂਹ ਪੈ ਰਿਹਾ। ਹਾਲਾਂਕਿ ਇਸ ਮੀਂਹ ਦਾ ਦਿਹਾਤੀ ਖੇਤਰ ਵਿਚ ਝੋਨੇ ਦੀ ਫ਼ਸਲ ਨੂੰ ਵੱਡਾ ਲਾਹਾ ਮਿਲਣਾ ਹੈ ਪ੍ਰੰਤੂ ਸ਼ਹਿਰੀ ਇਲਾਕਿਆਂ ਦੇ ਵਿਚ ਪਾਣੀ ਭਰਨ ਕਰਨ ਦਿੱਕਤਾਂ ਵੀ ਖੜੀਆਂ ਹੋ ਸਕਦੀਆਂ ਹਨ।
Share the post "ਭਾਰੀ ਮੀਂਹ ਕਾਰਨ ਦਿੱਲੀ ਹੋਈ ਪਾਣੀ-ਪਾਣੀ, ਪੰਜਾਬ ਦੇ ਕਈ ਇਲਾਕਿਆਂ ਵਿਚ ਵੀ ਮੀਂਹ"