ਨਿੱਜੀ ਰੰਜਿਸ਼ ਦੇ ਚੱਲਦੇ ਨਿਹੰਗ ਸਿੰਘ ਨੇ ਚਚੇਰੇ ਭਰਾ ਦਾ ਕੀਤਾ ਕ+ਤਲ, ਚਾਰ ਹੋਰਨਾਂ ਨੂੰ ਕੀਤਾ ਜਖ਼ਮੀ

0
109
+1

ਲੁਧਿਆਣਾ, 3 ਨਵੰਬਰ: ਸਥਾਨਕ ਸ਼ਹਿਰ ਦੇ ਵਿਚ ਵਾਪਰੀ ਇੱਕ ਦਰਦਨਾਕ ਘਟਨਾ ਵਿਚ ਨਿਹੰਗ ਸਿੰਘ ਦੇ ਬਾਣੇ ’ਚ ਆਏ ਇੱਕ ਵਿਅਕਤੀ ਵੱਲੋਂ ਨਿੱਜੀ ਰੰਜਿਸ਼ ਦੇ ਚੱਲਦੇ ਕਿਰਚਾ ਮਾਰ ਕੇ ਆਪਣੇ ਚਚੇਰੇ ਭਰਾ ਦਾ ਕਤਲ ਕਰ ਦਿੱਤਾ ਅਤੇ ਉਸਨੂੰ ਛੁਡਾਉਣ ਆਏ ਕਈ ਹੋਰਨਾਂ ਨੂੰ ਜਖ਼ਮੀ ਕਰ ਦਿੱਤਾ। ਇਹ ਘਟਨਾ ਸ਼ਿਮਲਾਪੁਰੀ ਇਲਾਕੇ ’ਚ ਸਥਿਤ ਸੂਰਜ ਨਗਰ ਦੀ ਗਲੀ ਨੰਬਰ 9 ਵਿਚ ਅੱਜ ਸਵੇਰੇ ਕਰੀਬ ਸਾਢੇ ਦਸ ਵਜੇਂ ਵਾਪਰੀ। ਦਸਿਆ ਜਾ ਰਿਹਾ ਕਿ ਮੁਲਜਮ ਅਤੇ ਪੀੜਤ ਪ੍ਰਵਾਰ ਵਿਚਕਾਰ ਪਿਛਲੇ ਡੇਢ ਦੋ ਸਾਲ ਤੋਂ ਕਿਸੇ ਗੱਲ ਨੂੰ ਲੈ ਕੇ ਰੰਜਿਸ਼ ਚੱਲ ਰਹੀ ਸੀ ਤੇ ਪਹਿਲਾਂ ਵੀ ਲੜਾਈ ਝਗੜੇ ਹੋਏ ਸਨ।

ਇਹ ਵੀ ਪੜ੍ਹੋ:ਪੰਜਾਬੀ ਗਾਇਕ ਤੇ ਐਕਟਰ Diljit dosanjh ਦਾ ਜੈਪੁਰ ਦੇ ਸ਼ਾਹੀ ਘਰਾਣੇ ਵੱਲੋਂ ‘ਸ਼ਾਹੀ’ ਸਵਾਗਤ

ਮ੍ਰਿਤਕ ਦੀ ਪਹਿਚਾਣ ਨਿਰਮਲ ਸਿੰਘ ਉਰਫ਼ ਬੱਬੂ ਵਜੋਂ ਹੋਈ ਹੈ, ਜਦੋਂਕਿ ਮੁਲਜਮ ਦਾ ਨਾਂ ਤੇਜਿੰਦਰ ਸਿੰਘ ਉਰਫ਼ ਜੌਤੀ ਦਸਿਆ ਜਾ ਰਿਹਾ। ਇਸ ਘਟਨਾ ਵਿਚ ਬੱਬੂ ਨੂੰ ਬਚਾਉਣ ਆਏ ਉਸਦੇ ਪੁੱਤਰ ਤੋਂ ਇਲਾਵਾ ਭਰਾ ਮਨਜੀਤ ਉਰਫ਼ ਬਾਬਾ , ਬਾਬੂ ਭਤੀਜ਼ਾ ਵਿਸਵਜੀਤ ਅਤੇ ਇੱਕ ਵਿਜੇ ਨਾਮਕ ਨੌਜਵਾਨ ਜਖ਼ਮੀ ਗਿਆ, ਜਿੰਨ੍ਹਾਂ ਨੂੰ ਇਲਾਜ਼ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪ੍ਰਵਾਰ ਨੇ ਪੁਲਿਸ ਉਪਰ ਮੌਕੇ ‘ਤੇ ਪੁੱਜ ਕੇ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਹਨ। ਪ੍ਰੰਤੂ ਇਲਾਕੇ ਦੇ ਥਾਣਾ ਮੁਖੀ ਇੰਸਪੈਕਟਰ ਬਲਵਿੰਦਰ ਸਿੰਘ ਨੇ ਮੀਡੀਆ ਨੂੰ ਦਸਿਆ ਕਿ ਸੂਚਨਾ ਮਿਲਦੇ ਹੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਜਲਦੀ ਹੀ ਮੁਲਜਮਾਂ ਨੂੰ ਫ਼ੜਣ ਦਾ ਦਾਅਵਾ ਕੀਤਾ ਹੈ।

 

+1

LEAVE A REPLY

Please enter your comment!
Please enter your name here