ਬਠਿੰਡਾ,20 ਸਤੰਬਰ: ਸੂਬੇ ਦੀਆਂ ਸਾਰੀਆਂ ਤਕਨੀਕੀ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਪਿਛਲੇ ਪੰਜਵੇਂ ਦਿਨਾਂ ਤੋਂ ਨਵੀਂ ਤਨਖਾਹ ਸਕੇਲ ਨਾ ਲਾਗੂ ਹੋਣ ਦੇ ਵਿਰੋਧ ਵਿਚ ਲਗਾਤਾਰ ਹੜਤਾਲ ‘ਤੇ ਹਨ। ਮਾਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਿਰਸਟੀ ਦੇ ਪ੍ਰੋਫੈਸਰਾਂ ਨੇ ਨਵੀਂ ਤਨਖਾਹ ਸਕੇਲ ਨਾ ਲਾਗੂ ਹੋਣ ਦੇ ਰੋਸ ਵਿਚ ਯੂਨੀਵਿਰਸਟੀ ਦੇ ਮੇਂਨ ਗੇਟ ਤੇ ਰੋਸ ਧਰਨਾ ਦਿੱਤਾ ਗਿਆ । ਬਹੁਤ ਸਾਰੇ ਮੰਗ ਪੱਤਰਾਂ ਅਤੇ ਪੰਜਾਬ ਸਰਕਾਰ ਦੇ ਨੁਮਾਇੰਦੇਆਂ ਨਾਲ ਹੋਈਆਂ ਬੈਠਕਾਂ ਦੇ ਬਾਵਜੂਦ, ਅਜੇ ਤੱਕ ਵੀ ਇਹ ਨਵੇਂ ਤਨਖਾਹ ਸਕੇਲ ਲਾਗੂ ਨਹੀਂ ਕੀਤੇ ਗਏ।
ਸਰਾਬ ਦੇ ਠੇਕੇ ’ਤੇ ਚੱਲੀਆਂ ਤਾੜ-ਤਾੜ ਗੋ.ਲੀ.ਆਂ, ਤਿੰਨ ਦੀ ਮੌਕੇ ’ਤੇ ਹੋਈ ਮੌ+ਤ, 2 ਜਖ਼ਮੀ
ਹੈਰਾਨੀਜਨਕ ਗੱਲ ਇਹ ਹੈ ਕਿ ਪ੍ਰਦਰਸ਼ਨ ਕਰ ਰਹੇ ਪ੍ਰੋਫੈਸਰਾਂ ਨਾਲ ਸਰਕਾਰ ਵੱਲੋਂ ਅਜੇ ਤੱਕ ਕੋਈ ਵੀ ਸੰਪਰਕ ਨਹੀਂ ਕੀਤਾ ਗਿਆ।ਪਿਛਲੇ ਸਾਲ, ਜਦੋਂ ਪੰਜਾਬ ਐਗਲੀਕਰਚ ਯੂਨੀਵਰਸਿਟੀ ਵਿੱਚ ਨਵੀਂ ਤਨਖਾਹ ਸਕੇਲ ਲਾਗੂ ਕੀਤੀਆਂ ਗਈਆਂ, ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਤਕਨੀਕੀ ਯੂਨੀਵਰਸਿਟੀਆਂ ਵਿੱਚ ਵੀ ਜਲਦੀ ਨਵੇਂ ਤਨਖਾਹ ਸਕੇਲ ਲਾਗੂ ਕਰਨ ਦਾ ਐਲਾਨ ਕੀਤਾ ਸੀ। ਪਰ ਪੰਜਾਬ ਤਕਨੀਕੀ ਯੂਨੀਵਰਸਿਟੀਆਂ ਅਜੇ ਵੀ ਨਵੀਂ ਤਨਖਾਹ ਸਕੇਲ ਦੀ ਉਡੀਕ ਕਰ ਰਹੀਆਂ ਹਨ।
ਸੂਬਾ ਪੱਧਰੀ ਅੰਡਰ 19 ਸਕੂਲੀ ਹਾਕੀ ਖੇਡਾਂ ਵਿੱਚ ਪੀ ਆਈ ਐਸ ਲੁਧਿਆਣਾ ਦੇ ਗੱਭਰੂਆ ਦਾ ਕਬਜ਼ਾ
ਇਸ ਗੈਰ-ਇਨਸਾਫੀ ਦੇ ਕਾਰਨ ਪ੍ਰੋਫੈਸਰ ਕਾਫੀ ਨਾਰਾਜ਼ ਹਨ।ਇਹ ਸ਼ਾਂਤਮਈ ਪ੍ਰਦਰਸ਼ਨ ਰੋਜ਼ਾਨਾ ਸਵੇਰੇ 9:30 ਵਜੇ ਤੋਂ 10:30 ਵਜੇ ਤੱਕ 30 ਸਤੰਬਰ ਤੱਕ ਜਾਰੀ ਰਹੇਗਾ। ਜੇਕਰ ਇਸ ਸਮੇਂ ਅੰਦਰ ਅਧਿਆਪਕਾਂ ਦੀਆਂ ਮੰਗਾਂ ਨਹੀਂ ਮੰਨੀ ਗਈਆਂ, ਤਾਂ ਸਾਰੇ ਪ੍ਰੋਫੈਸਰ ਟੀਚਿੰਗ ਤੋਂ ਇਲਾਵਾ ਹੋਰ ਕੋਈ ਵੀ ਵਾਧੂ ਡਿਊਟੀ ਨਹੀਂ ਨਿਭਾਉਣਗੇ।ਸਾਰੇ ਸਰਕਾਰੀ ਤਕਨੀਕੀ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਨੇ ਨਵੀਂ ਤਨਖਾਹ ਸਕੇਲ ਦੀ ਤੁਰੰਤ ਲਾਗੂ ਕਰਨ ਦੀ ਪ੍ਰਜੋਰ ਮੰਗ ਕੀਤੀ ਹੈ।
Share the post "ਤਕਨੀਕੀ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਵੱਲੋਂ ਨਵੀਂ ਤਨਖਾਹ ਸਕੇਲ ਨਾ ਲਾਗੂ ਹੋਣ ਕਾਰਨ ਪੰਜਵੇਂ ਦਿਨ ਵੀ ਪ੍ਰਦਰਸ਼ਨ ਜਾਰੀ"