ਮੋਗਾ, 20 ਜੁਲਾਈ: ਸਥਾਨਕ ਸ਼ਹਿਰ ਦੇ ਨਾਲ ਲੱਗਦੇ ਪਿੰਡ ਸਿੰਘਾਂਵਾਲਾ ਦੇ ਗਰਿੱਡ ’ਚ ਲੱਗੇ ਹੋਏ ਟ੍ਰਾਂਸਫ਼ਾਰਮਰਾਂ ਨੂੰ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਅੱਗ ਦੇ ਕਾਰਨ ਜਿੱਥੇ ਪਾਵਰਕਾਮ ਦਾ ਵੱਡਾ ਆਰਥਿਕ ਨੁਕਸਾਨ ਹੋ ਗਿਆ, ਉਥੇ ਇਸ ਘਟਨਾ ਦੇ ਨਾਲ ਅੱਧੇ ਮੋਗਾ ਸ਼ਹਿਰ ਤੋਂ ਇਲਾਵਾ ਦਰਜ਼ਨਾਂ ਨਾਲ ਲੱਗਦੇ ਪਿੰਡਾਂ ਦੀ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋ ਗਈ। ਅੱਗ ’ਤੇ ਕਾਬੂ ਪਾਉਣ ਦੇ ਲਈ ਮੋਗਾ ਤੋਂ ਇਲਾਵਾ ਆਸਪਾਸ ਦੇ ਅੱਧੀ ਦਰਜ਼ਨ ਸ਼ਹਿਰਾਂ ਤੋਂ ਫ਼ਾਈਰ ਬ੍ਰਿਗੇਡ ਗੱਡੀਆਂ ਮੰਗਵਾਈਆਂ ਗਈਆਂ।
ਬਠਿੰਡਾ ਪੁਲਿਸ ਵਲੋਂ 1 ਕਿੱਲੋ ਹੈਰੋਇਨ, 2 ਕਾਰਾਂ ਅਤੇ 2 ਲੱਖ 65 ਹਜਾਰ ਰੁਪਏ ਡਰੱਗ ਮਨੀ ਸਹਿਤ ਤਿੰਨ ਕਾਬੂ
ਅੱਗ ਦੀਆਂ ਲਪਟਾਂ ਇੰਨ੍ਹਾਂ ਜਿਆਦਾ ਤੇਜ ਤੇ ਉੱਚੀਆਂ ਸਨ ਕਿ 5-6 ਕਿਲੋਮੀਟਰ ਤੱਕ ਇਸਨੂੰ ਦੇਖਿਆ ਜਾ ਸਕਦਾ ਸੀ ਤੇ ਆਸਮਾਨ ਵਿਚ ਧੁੂੁੰਏ ਦੇ ਕਾਲੇ ਬੱਦਲ ਛਾਏ ਹੋਏ ਸਨ। ਸੂਚਨਾ ਮੁਤਾਬਕ ਇੱਥੇ ਲੱਗੇ ਹੋਏ 220 ਕੇ.ਵੀ ਦੇ ਗਰਿੱਡ ਵਿਚ ਅੱਗੇ ਸਪਲਾਈ ਦੇਣ ਲਈ 20 ਐਮਵੀਏ ਦੇ ਟ੍ਰਾਂਸਫ਼ਾਰਮਰ ਲਗਾਏ ਹੋਏ ਹਨ। ਮੁਢਲੀ ਸੂਚਨਾ ਮੁਤਾਬਕ ਇੱਕ ਟ੍ਰਾਂਸਫ਼ਾਰਮਰ ਦੇ ਬੁਸ਼ ਤਬਦੀਲ ਕਰਨ ਤੋਂ ਬਾਅਦ ਕਿਸੇ ਸਪਾਰਕ ਕਾਰਨ ਟ੍ਰਾਂਸਫ਼ਾਰਮਰ ਨੂੰ ਅੱਗ ਪੈ ਗਈ ਤੇ ਦੇਖਦੇ ਹੀ ਦੇਖਦੇ ਇਸਨੇ ਭਿਆਨਕ ਰੂਪ ਧਾਰਨ ਕਰ ਲਿਆ। ਪਾਵਰਕਾਮ ਦੇ ਅਧਿਕਾਰੀਆਂ ਨੇ ਦਸਿਆ ਕਿ ਉਨ੍ਹਾਂ ਦਾ ਮੁਢਲਾ ਟੀਚਾ ਅੱਗ ’ਤੇ ਕਾਬੂ ਪਾਉਣਾ ਸੀ, ਜਿਸਤੋਂ ਬਾਅਦ ਬਿਜਲੀ ਸਪਲਾਈ ਨੂੰ ਬਹਾਲ ਕਰਨ ਦਾ ਯਤਨ ਕੀਤਾ ਜਾਵੇਗਾ।
Share the post "ਮੋਗਾ ’ਚ ਗਰਿੱਡ ਨੂੰ ਭਿਆਨਕ ਅੱਗ ਲੱਗਣ ਕਾਰਨ ਸ਼ਹਿਰੀ ਤੇ ਦਿਹਾਤੀ ਖੇਤਰ ਦੀ ਬਿਜਲੀ ਸਪਲਾਈ ਹੋਈ ਪ੍ਰਭਾਵਿਤ"