11 Views
ਫਾਜ਼ਿਲਕਾ, 21 ਜੁਲਾਈ: ਫਾਜ਼ਿਲਕਾ ਪੁਲਿਸ ਵੱਲੋਂ ਰਾਜਸਥਾਨ ਪੁਲਿਸ ਦੇ ਨਾਲ ਮਿਲ ਕੇ ਚਲਾਏ ਅੱਜ ਇੱਕ ਸਾਂਝੇ ਆਪਰੇਸ਼ਨ ਦੌਰਾਨ ਗੰਗ ਕੈਨਾਲ ਦੇ ਇਲਾਕੇ ਵਿੱਚੋਂ 50 ਹਜਾਰ ਲੀਟਰ ਦੇ ਕਰੀਬ ਲਾਹਣ ਬਰਾਮਦ ਕੀਤੀ ਗਈ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਫਾਜ਼ਿਲਕਾ ਦੀ ਐਸਐਸਪੀ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਡੀ.ਐਸ.ਪੀ ਅਬੋਹਰ ਸ਼ਹਿਰੀ ਅਰੁਣ ਮੁੰਡਨ ਦੀ ਨਿਗਰਾਨੀ ਹੇਠ ਇੰਸਪੈਕਟਰ ਰਮਨ ਕੁਮਾਰ ਮੁੱਖ ਅਫਸਰ ਥਾਣਾ ਖੂਈਆਂ ਸਰਵਰ ਵੱਲੋਂ ਰਾਜਸਥਾਨ ਪੁਲਿਸ ਨਾਲ ਮਿਲਕੇ ਚਲਾਏ ਗਏ ਸਾਂਝੇ ਓਪ੍ਰੇਸ਼ਨ ਦੌਰਾਨ ਰਾਜਸਥਾਨ ਅਤੇ ਪੰਜਾਬ ਦੀ ਹੱਦ ਨਾਲ ਲੱਗਦੀ ਗੰਗ ਕੈਨਾਲ ਅਤੇ ਇਸਦੇ ਆਸ ਪਾਸ ਦੇ ਏਰੀਆ ਵਿੱਚ ਨਜਾਇਜ ਸ਼ਰਾਬ ਕੱਢ ਕੇ ਵੇਚਣ ਦੀ ਸੂਚਨਾ ਮਿਲਣ ‘ਤੇ ਤੁਰੰਤ ਕਾਰਵਾਈ ਕਰਦਿਆਂ ਸਰਚ ਅਭਿਆਨ ਚਲਾਇਆ ਗਿਆ।
ਇਸ ਆਪਰੇਸ਼ਨ ਦੌਰਾਨ ਦੇਖਿਆ ਗਿਆ ਕਿ ਗੰਗ ਕੈਨਾਲ ਦੇ ਕੰਡਿਆਂ ਅਤੇ ਸੜਕ ਦੇ ਨਾਲ ਖੱਡੇ ਬਣਾ ਕੇ ਲੋਹੇ ਦੇ ਡਰੰਮਾਂ ਵਿੱਚ ਕੱਚੀ ਲਾਹਨ ਭਰ ਕੇ ਛੁਪਾਏ ਹੋਏ ਸਨ। ਇਸ ਆਪਰੇਸ਼ਨ ਦੌਰਾਨ ਇਹਨਾਂ ਲਾਹਣ ਦੇ ਡਰੰਮਾਂ ਨੂੰ ਜੇਸੀਬੀ ਦੀ ਮਦਦ ਨਾਲ ਬਾਹਰ ਕੱਢ ਕੇ ਐਕਸਾਈਜ਼ ਇੰਸਪੈਕਟਰ ਦੀ ਹਾਜਰੀ ਵਿੱਚ ਨਸ਼ਟ ਕੀਤਾ ਗਿਆ। ਐਸਐਸਪੀ ਡਾਕਟਰ ਜੈਨ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਰਾਜਸਥਾਨ ਪੁਲਿਸ ਅਤੇ ਫਾਜਿਲਕਾ ਪੁਲਿਸ ਵੱਲੋ ਸਾਂਝੇ ਸਰਚ ਅਪ੍ਰੇਸ਼ਨ ਚਲਾਏ ਜਾਣਗੇ ਅਤੇ ਨਸ਼ਾ ਤਸਕਰੀ ਦੇ ਕਿਸੇ ਵੀ ਮੁਜਰਮ ਨੂੰ ਬਖਸ਼ਿਆ ਨਹੀਂ ਜਾਵੇਗਾ।
Share the post "ਫਾਜਿਲਕਾ ਅਤੇ ਰਾਜਸਥਾਨ ਪੁਲਿਸ ਦੇ ਸਾਂਝੇ ਅਪ੍ਰੇਸ਼ਨ ਦੌਰਾਨ ਗੰਗ ਕੈਨਾਲ ਦੇ ਇਲਾਕੇ ਵਿੱਚੋਂ 50 ਹਜਾਰ ਲੀਟਰ ਲਾਹਣ ਬਰਾਮਦ "