ਨਵੀਂ ਦਿੱਲੀ: ਦਿੱਲੀ ਸ਼ਰਾਬ ਘੁਟਾਲੇ ਮਾਮਲੇ ਵਿਚ ਜੇਲ੍ਹ ਦੀ ਸਜ਼ਾ ਕੱਟ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਤ ਕਰਨ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਾਫੀ ਭਾਵੂਕ ਹੋ ਗਏ। ਜੇਲ੍ਹ ਅੰਦਰ ਕੇਜਰੀਵਾਲ ਨਾਲ ਮੁਲਾਕਾਤ ਦੌਰਾਨ CM ਮਾਨ ਦੇ ਅੱਖਾਂ ‘ਚ ਹੰਝੂ ਸੀ। ਇਸ ਦੀ ਪੁਸ਼ਟੀ ਖੁਦ ਰਾਜ ਸਭਾ ਮੈਂਬਰ ਸੰਦੀਪ ਪਾਠਕ ਵੱਲੋਂ ਕੀਤੀ ਗਈ। ਮੀਡੀਆ ਨਾਲ ਗੱਲਬਾਤ ਕਰਦਿਆ CM ਨੇ ਦੱਸਿਆ ਕਿ ਸਾਨੂੰ ਕੇਜਰੀਵਾਲ ਜੀ ਨਾਲ ਮੁਲਾਕਾਤ ਕਰਨ ਲਈ ਇਕ ਸ਼ੀਸ਼ੇ ਦੇ ਆਰ-ਪਾਰ ਬਿਠਾਇਆ ਗਿਆ। ਕੀ ਕੇਜਰੀਵਾਲ ਦੇਸ਼ ਦਰੋਹੀ ਹਨ? ਜੋ ਇਸ ਤਰ੍ਹਾਂ ਉਨ੍ਹਾਂ ਨਾਲ ਵਤੀਰਾ ਕੀਤਾ ਜਾ ਰਿਹਾ।