Punjabi Khabarsaar
ਚੰਡੀਗੜ੍ਹ

ਵੱਡੀ ਖ਼ਬਰ: ਬਗਾਵਤ ਦੌਰਾਨ ਸੁਖਬੀਰ ਬਾਦਲ ਨੇ ਅੱਜ ਸੱਦੀ ਵਰਕਿੰਗ ਕਮੇਟੀ ਦੀ ਮੀਟਿੰਗ

ਚੰਡੀਗੜ੍ਹ, 25 ਜੂਨ: ਪਿਛਲੇ ਤਿੰਨ ਦਹਾਕਿਆਂ ਤੋਂ ਸ਼੍ਰੋਮਣੀ ਅਕਾਲੀ ਦਲ ’ਤੇ ਕਾਬਜ਼ ਵਿਚ ਬਾਦਲ ਪ੍ਰਵਾਰ ਉੱਠੀ ਵੱਡੀ ਬਗਾਵਤ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਬੁੱਧਵਾਰ ਨੂੰ ਵਰਕਿੰਗ ਕਮੇਟੀ ਦੀ ਮੀਟਿੰਗ ਸੱਦ ਲਈ ਹੈ। ਬੀਤੇ ਕੱਲ ਉਨ੍ਹਾਂ ਵੱਲੋਂ ਜ਼ਿਲ੍ਹਾ ਪ੍ਰਧਾਨਾਂ ਅਤੇ ਹਲਕਾ ਇੰਚਾਰਜ਼ਾਂ ਦੀ ਮੀਟਿੰਗ ਕੀਤੀ ਗਈ ਸੀ। ਉਕਤ ਮੀਟਿੰਗ ਦੌਰਾਨ ਵੀ ਬਾਗੀ ਧੜੇ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ’ਤੇ ਲੰਮੀ ਚਰਚਾ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਬਣੇ ਰਹਿਣ ਦੇ ਮਤੇ ਉਪਰ ਮੋਹਰ ਲਗਾਈ ਗਈ ਸੀ। ਸੂਚਨਾ ਮੁਤਾਬਕ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਵੀ ਇਹ ਮੁੱਦਾ ਜੋਰ-ਸ਼ੋਰ ਨਾਲ ਉੱਠ ਸਕਦਾ ਹੈ ਤੇ ਸੰਭਵ ਹੈ ਕਿ ਕਮੇਟੀ ਮੀਟਿੰਗ ਦੌਰਾਨ ਬਾਗੀ ਧੜੇ ਦੇ ਕੁੱਝ ਆਗੂਆਂ ਵਿਰੁਧ ਕਾਰਵਾਈ ਕਰਨ ਦਾ ਮਤਾ ਵੀ ਪਾਸ ਕੀਤਾ ਜਾਵੇ। ਜਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਗੱਦੀਓ ਉਤਾਰਨ ਦੇ ਲਈ ਡੈਲੀਗੇਟਾਂ ਤੋਂ ਇਲਾਵਾ ਵਰਕਿੰਗ ਕਮੇਟੀ ਹੀ ਅਥਾਰਟੀ ਹੈ।

ਸੁਖਬੀਰ ਬਾਦਲ ਵਿਰੁਧ ਵੱਡੀ ਬਗਾਵਤ:ਬਾਗੀ ਧੜੇ ਨੇ ਮੰਗਿਆ ਅਸਤੀਫ਼ਾ

ਇੱਥੇ ਦਸਣਾ ਬਣਦਾ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਅਕਾਲੀ ਦਲ ਨੂੰ ਮਿਲ ਰਹੀਆਂ ਕਰਾਰੀਆਂ ਹਾਰਾਂ ਅਤੇ ਹੁਣ ਲੰਘੀਆਂ ਲੋਕ ਸਭਾ ਚੋਣਾਂ ਵਿਚ ਜਬਤ ਹੋਈਆਂ ਜਮਾਨਤਾਂ ਨੇ ਟਕਸਾਲੀਆਂ ਦਾ ਗੁੱਸਾ ਹੋਰ ਭੜਕਾ ਦਿੱਤਾ ਹੈ। ਜਿਸਦੇ ਚੱਲਦੇ ਬੀਤੇ ਕੱਲ ਜਲੰਧਰ ਵਿਚ ਪ੍ਰੋ ਪ੍ਰੇਮ ਸਿੰਘ ਚੰਦੂਮਾਜ਼ਰਾ ਦੀ ਅਗਵਾਈ ਹੇਠ ਬਾਗੀ ਧੜੇ ਦੀ ਹੋਈ ਮੀਟਿੰਗ ਦੌਰਾਨ ਖੁੱਲੇ ਤੌਰ’ਤੇ ਸੁਖਬੀਰ ਸਿੰਘ ਬਾਦਲ ਤੋਂ ਅਸਤੀਫ਼ੇ ਦੀ ਮੰਗ ਕੀਤੀ ਗਈ। ਗੱਲ ਇੱਥੈ ਹੀ ਖ਼ਤਮ ਨਹੀਂ ਹੋਈ, ਬਲਕਿ ਉਕਤ ਧੜੇ ਦੇ ਵੱਲੋਂ 1 ਜੁਲਾਈ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਪਿਛਲੇ ਸਮੇਂ ਦੌਰਾਨ ਜਾਣੇ-ਅਣਜਾਣੇ ਵਿਚ ਹੋਈਆਂ ਭੁੱਲਾਂ ਦੇ ਲਈ ਮੁਆਫ਼ੀ ਮੰਗੀ ਜਾਵੇਗੀ। ਜਿਸਦੇ ਨਾਲ ਕਥਿਤ ਡੇਰਾ ਮੁਖੀ ਮੁਆਫ਼ੀਨਾਮੇ ਦੇ ਵਿਚ ਸੁਖ਼ਬੀਰ ਸਿੰਘ ਬਾਦਲ ਦੀ ਭੂੁਮਿਕਾ ਦੇ ਲਗਾਏ ਜਾ ਰਹੇ ਦੋਸ਼ਾਂ ਦੌਰਾਨ ਉਨ੍ਹਾਂ ਉਪਰ ਵੀ ਵਿਧੀਵਤ ਦੇ ਤੌਰ ‘ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਮੁਆਫ਼ੀ ਮੰਗਣ ਲਈ ਦਬਾਅ ਵਧ ਜਾਵੇਗਾ।

ਲੋਕ ਸਭਾ ਦੇ ਸਪੀਕਰ ਦੀ ਚੋਣ ਨੂੰ ਲੈ ਕੇ ਟੁੱਟੀ ਰਿਵਾਇਤ, ਪਹਿਲੀ ਵਾਰ ਹੋਵੇਗਾ ਮੁਕਾਬਲਾ

ਇਸਦੇ ਨਾਲ ਹੀ ਉਕਤ ਦਿਨ ਤੋਂ ਹੀ ਵਿਰੋਧੀ ਧੜੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਬਚਾਓ ਲਹਿਰ ਵੀ ਸ਼ੁਰੂ ਕੀਤੀ ਜਾ ਰਹੀ ਹੈ। ਹਾਲਾਂਕਿ ਵਿਰੋਧੀ ਧੜੇ ਦੀਆਂ ਇੰਨ੍ਹਾਂ ਗਤੀਵਿਧੀਆਂ ਨੂੰ ਸੁਖਬੀਰ ਧੜੇ ਵੱਲੋਂ ਇਹ ਕਹਿ ਕੇ ਝੁਠਲਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਕਿ ਭਾਜਪਾ ਦੇ ਇਸ਼ਾਰੇ ’ਤੇ ਅਕਾਲੀ ਦਲ ਨੂੰ ਕਮਜੋਰ ਕਰਨ ਦੀਆਂ ਕੋਸ਼ਿਸ਼ਾਂ ਹਨ ਪ੍ਰੰਤੂ ਇਹ ਸੱਚ ਹੈ ਕਿ ਪਹਿਲੀ ਵਾਰ ਬਾਦਲ ਪ੍ਰਵਾਰ ਵਿਰੁਧ ਪੈਦਾ ਹੋਈ ਇੰਨੀਂ ਵੱਡੀ ਬਗਾਵਤ ਸੁਖਬੀਰ ਸਿੰਘ ਬਾਦਲ ਦੇ ਲਈ ਆਉਣ ਵਾਲੇ ਸਮੇਂ ਵਿਚ ਮੁਸ਼ਕਿਲਾਂ ਪੈਦਾ ਕਰ ਸਕਦੀ ਹੈ। ਜਿਕਰਯੋਗ ਹੈ ਕਿ ਇੰਨ੍ਹਾਂ ਲੋਕ ਸਭਾ ਚੋਣਾਂ ਵਿਚ ਪੰਜਾਬ ਦੀਆਂ 13 ਸੀਟਾਂ ਵਿਚੋਂ ਅਕਾਲੀ ਦਲ ਸਿਰਫ਼ ਇੱਕ ਸੀਟ ਹੀ ਜਿੱਤ ਸਕਿਆ ਹੈ ਤੇ 10 ਸੀਟਾਂ ਉਪਰ ਇਸਦੇ ਉਮੀਦਵਾਰਾਂ ਦੀ ਜਮਾਨਤ ਜਬਤ ਹੋ ਗਈ ਹੈ ਜਦੋਂਕਿ ਚੰਡੀਗੜ੍ਹ ਦੀ ਸੀਟ ਤੋਂ ਖੜਾ ਕੀਤਾ ਉਮੀਦਵਾਰ ਨੇ ਚੋਣ ਲੜਣ ਤੋਂ ਹੀ ਇੰਨਕਾਰ ਕਰ ਦਿੱਤਾ ਸੀ।

 

Related posts

ਚੌਧਰ ਚਮਕਾਉਣ ਖਾਤਰ ਕਾਟੋ-ਕਲੇਸ਼ ਵਿੱਚ ਉਲਝਿਆ ਅਕਾਲੀ ਦਲ-ਮੁੱਖ ਮੰਤਰੀ

punjabusernewssite

‘ ਆਪ੍ਰੇਸ਼ਨ ਸਤਰਕ’: ਪੰਜਾਬ ਪੁਲਿਸ ਤੇ ਜੇਲ੍ਹ ਵਿਭਾਗ ਨੇ ਪੰਜਾਬ ਦੀਆਂ 25 ਜੇਲ੍ਹਾਂ ਵਿੱਚ ਸਾਂਝੇ ਤੌਰ ’ਤੇ ਚਲਾਇਆ ਤਲਾਸ਼ੀ ਅਭਿਆਨ; 21 ਮੋਬਾਈਲ ਬਰਾਮਦ

punjabusernewssite

ਜੰਗਲਾਤ ਹੇਠਲੇ ਰਕਬੇ ਵਿੱਚ ਵਾਧਾ ਕਰਨਾ ਸੂਬਾ ਸਰਕਾਰ ਦੀ ਤਰਜੀਹ:ਲਾਲ ਚੰਦ ਕਟਾਰੂਚੱਕ

punjabusernewssite