ਨਵੀਂ ਦਿੱਲੀ, 13 ਫ਼ਰਵਰੀ: ਦਿੱਲੀ ਦੇ ਕਥਤ ਸਰਾਬ ਘੁਟਾਲੇ ਦੇ ਵਿਚ ਆਪ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਮੁਸਕਿਲਾਂ ਵਧਦੀਆਂ ਦਿਖ਼ਾਈ ਦੇ ਰਹੀਆਂ ਹਨ। ਇਨਫ਼ੋਰਮੈਂਟ ਡਾਇਰੈਕਟੋਰੇਟ ਵਲੋਂ ਉਨ੍ਹਾਂ ਨੂੰ ਪੇਸ਼ ਹੋਣ ਲਈ ਮੁੜ ਚੋਥੀ ਵਾਰ ਸੰਮਨ ਜਾਰੀ ਕੀਤੇ ਗਏ ਹਨ। ਈਡੀ ਦੇ ਵਲੋਂ ਭੇਜੇ ਸੰਮਨਾਂ ਵਿਚ ਸ਼੍ਰੀ ਕੇਜ਼ਰੀਵਾਲ ਨੂੰ 18 ਜਨਵਰੀ ਨੂੰ ਮੁੱਖ ਦਫ਼ਤਰ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਸਤੋਂ ਪਹਿਲਾਂ ਵੀ ਈਡੀ ਤਿੰਨ ਵਾਰ ਪੇਸ਼ ਹੋਣ ਲਈ ਸੰਮਨ ਭੇਜ ਚੁੱਕੀ ਹੈ।
ਦੁਬਈ ’ਚ ਹਫ਼ਤਾ ਪਹਿਲਾਂ ਮ੍ਰਿਤਕ ਪਾਏ ਗਏ ਨੌਜਵਾਨ ਦੀ ਲਾਸ਼ ਪਿੰਡ ਪੁੱਜੀ
ਇਸਤੋਂ ਪਹਿਲਾਂ ਭੇਜੇ ਗਏ ਆਖ਼ਰੀ ਵਾਰ ਦੇ ਸੰਮਨਾਂ ਸਮੇਂ ਦਿੱਲੀ ਦੇ ਮੁੱਖ ਮੰਤਰੀ ਪੰਜਾਬ ਦੇ ਹੁਸ਼ਿਆਰਪੁਰ ਇਲਾਕੇ ਵਿਚ ਵਿਪਾਸਨਾ ਲਈ ਆ ਗਏ ਸਨ। ਉਹ ਦਾਅਵਾ ਕਰ ਚੁੱਕੇ ਹਨ ਕਿ ਈ.ਡੀ ਵਲੋਂ ਗੈਰ-ਕਾਨੂੰਨੀ ਤਰੀਕੇ ਨਾਲ ਉਨ੍ਹਾਂ ਨੂੰ ਸੰਮਨ ਭੇਜੇ ਜਾ ਰਹੇ ਹਨ, ਜਿਸ ਕਾਰਨ ਉਹ ਪੇਸ਼ ਨਹੀਂ ਹੋ ਰਹੇ। ਇਸ ਮਾਮਲੇ ਵਿਚ ਸੰਜੇ ਸਿੰਘ ਸਹਿਤ ਆਪ ਦੇ ਕਈ ਮੰਤਰੀ ਤੇ ਆਗੂ ਪਹਿਲਾਂ ਹੀ ਜੇਲ੍ਹ ਵਿਚ ਬੰਦ ਹਨ। ਹੁਣ ਦੇਖਣਾ ਹੋਵੇਗਾ ਕਿ ਸ਼੍ਰੀ ਕੇਜ਼ਰੀਵਾਲ ਇਸ ਵਾਰ ਈਡੀ ਸਾਹਮਣੇ ਪੇਸ਼ ਹੁੰਦੇ ਹਨ ਜਾਂ ਫ਼ਿਰ ਉਹ ਜਵਾਬ ਦੇ ਦਿੰਦੇ ਹਨ।