ਬਠਿੰਡਾ, 19 ਮਾਰਚ: ਜਿਲ੍ਹਾ ਸਿਹਤ ਵਿਭਾਗ ਵੱਲੋਂ 01 ਤੋਂ 31 ਮਾਰਚ ਤੱਕ ਰਾਸ਼ਟਰੀ ਜਮਾਂਦਰੂ ਨੁਕਸ ਸਬੰਧੀ ਜਾਗਰੂਕਤਾ ਮਹੀਨਾ ਮਨਾਇਆ ਜਾ ਰਿਹਾ ਹੈ। ਇਸੇ ਸਬੰਧੀ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ ਅਤੇ ਡਾ ਮਿਨਾਕਸ਼ੀ ਸਿੰਗਲਾ ਨੋਡਲ ਅਫਸਰ ਰਾਸਟਰੀ ਬਾਲ ਸੁਰੱਖਿਆ ਪ੍ਰੋਗਰਾਮ ਦੀ ਅਗਵਾਈ ਹੇਠ ਸਿਵਲ ਸਰਜਨ ਦਫ਼ਤਰ ਦੀ ਟਰੇਨਿੰਗ ਅਨੇਕਸੀ ਵਿੱਚ ਜਿਲ੍ਹੇ ਦੇ ਬੱਚਿਆਂ ਦੇ ਮਾਹਿਰ ਅਤੇ ਸਟਾਫ ਨਰਸਾਂ ਨੂੰ ਬੱਚਿਆਂ ਦੇ ਜਮਾਦਰੂ ਨੁਕਸ ਦੀ ਛੇਤੀ ਪਹਿਚਾਣ ਬਾਰੇ ਟਰੇਨਿੰਗ ਕਰਵਾਈ ਗਈ। ਇਸ ਟਰੇਨਿੰਗ ਨੂੰ ਬੱਚਿਆਂ ਦੇ ਮਾਹਿਰ ਡਾ ਅਸੀਸ ਬਜਾਜ ਅਤੇ ਡਾ ਪ੍ਰਭਸਿਮਰਨ ਡੀ.ਈ.ਆਈ.ਸੀ ਦੁਆਰਾ ਕਰਵਾਈ ਗਈ।
ਖੇਡ ਵਿੰਗਾਂ ’ਚ ਦਾਖ਼ਲੇ ਲਈ ਖੇਡ ਚੋਣ ਟਰਾਇਲ 22 ਅਤੇ 23 ਮਾਰਚ ਨੂੰ
ਇਸ ਮੌਕੇ ਡਾ ਤੇਜਵੰਤ ਸਿੰਘ ਢਿੱਲੋਂ ਨੇ ਕਿਹਾ ਕਿ ਨਵ-ਜਨਮੇ ਬੱਚੇ ਦੇ ਵਿੱਚ ਜਮਾਂਦਰੂ ਨੁਕਸ਼ ਦੀ ਛੇਤੀ ਪਹਿਚਾਣ ਬਹੁਤ ਜਰੂਰੀ ਹੈ ਤਾਂ ਜੋ ਸਮੇਂ ਸਿਰ ਸਹੀ ਅਤੇ ਉੱਚਿਤ ਇਲਾਜ ਕੀਤਾ ਜਾ ਸਕੇ ਤੇ ਬੱਚਿਆਂ ਦੀਆਂ ਕੀਮਤੀ ਜਾਨਾ ਬੱਚ ਸਕਣ।ਇਸ ਮੌਕੇ ਡਾ ਮਨੀਸ਼ ਗੁਪਤਾ, ਡਾ ਰਵੀਕਾਂਤ, ਡਾ ਮੀਨੂੰ, ਮਨਫੂਲ ਸਿੰਘ ਆਰ.ਬੀ .ਐਸ .ਕੇ ਕੁਆਰਡੀਨੇਟਰ , ਮਨਜੀਤ ਕੌਰ ਡਿਪਟੀ ਮਾਸ ਮੀਡੀਆ ਅਫ਼ਸਰ, ਗਗਨਦੀਪ ਸਿੰਘ ਭੁੱਲਰ, ਪਵਨਜੀਤ ਕੌਰ ਬੀ.ਈ.ਈ ਹਾਜਿਰ ਸਨ।