ਝਾਰਖੰਡ, 16 ਮਈ: ਝਾਰਖੰਡ ਦੇ ਵਿੱਚ ਈਡੀ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ। ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਕਾਂਗਰਸੀ ਨੇਤਾ ਅਤੇ ਝਾਰਖੰਡ ਦਿਹਾਤੀ ਵਿਕਾਸ ਮੰਤਰੀ ਆਲਮਗੀਰ ਆਲਮ ਨੂੰ ਮਨੀ ਲਾਂਡਰਿੰਗ ਦੇ ਇੱਕ ਕੇਸ ਤਹਿਤ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦਈਏ ਕਿ ਇਹ ਗ੍ਰਿਫ਼ਤਾਰੀ ਈ.ਡੀ ਵੱਲੋਂ ਕੀਤੀ ਗਈ 6 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਹੋਈ ਹੈ। ਮੰਤਰੀ ਆਲਮਗੀਰ ਆਲਮ ਤੇ ਜਾਂਚ ਵਿੱਚ ਸਹਿਯੋਗ ਨਾ ਦੇਣ ਦੇ ਇਲਜ਼ਾਮ ਸੀ, ਜਿਸ ਕਰਕੇ ਈਡੀ ਨੇ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
CAA ਲਾਗੂ ਹੋਣ ਤੋਂ ਬਾਅਦ 14 ਸ਼ਰਨਾਰਥੀਆਂ ਨੂੰ ਮਿਲੀ ਭਾਰਤੀ ਨਾਗਰਿਕਤਾ
ਦੱਸਣਯੋਗ ਹੈ ਕਿ ਮੰਤਰੀ ਆਲਮਗੀਰ ਆਲਮ ਦੇ ਨਿੱਜੀ ਸਕੱਤਰ ਦੇ ਘਰ ਤੋਂ ਈਡੀ ਨੂੰ 37 ਕਰੋੜ ਰੁਪਏ ਕੈਸ਼ ਬਰਾਮਦ ਹੋਇਆ ਸੀ।ਈ.ਡੀ ਨੇ ਨਿੱਜੀ ਸਕੱਤਰ ਸੰਜੀਵ ਲਾਲ ਅਤੇ ਉਨ੍ਹਾਂ ਦੇ ਨੌਕਰ ਜਹਾਂਗੀਰ ਆਲਮ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ। ਦੱਸ ਦਈਏ ਕਿ ਈਡੀ ਨੂੰ ਮੰਤਰੀ ਦੇ ਨਿੱਜੀ ਸਕੱਤਰ ਤੇ ਘਰ ਤੋਂ 37 ਕਰੋੜ ਰੁਪਏ ਕੈਸ਼ ਬਰਾਮਦ ਹੋਇਆ ਸੀ। ਜਿਸ ਨੂੰ ਗਿਣਨ ਲਈ ਮਸ਼ੀਨਾਂ ਮੰਗਵਾਈਆਂ ਗਈਆਂ ਸਨ।