ਝਾਂਰਖੰਡ, 6 ਮਈ: ਅੱਜ ਤੜਕੇ ਹੀ ਈਡੀ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ। ਈ.ਡੀ ਨੇ ਅੱਜ ਤੜਕੇ ਸਵੇਰੇ ਵੱਡੀ ਕਾਰਵਾਈ ਕਰਦੇ ਹੋਏ 20 ਕਰੋੜ ਦੀ ਨਗਦੀ ਕੈਸ਼ ਬਰਾਮਦ ਕੀਤਾ ਗਿਆ ਹੈ। ਲੋਕ ਸਭਾ ਚੋਣਾਂ ਦੌਰਾਨ ਈਡੀ ਵੱਲੋਂ ਛਾਪੇਮਾਰੀ ਚ ਫੜੀ ਗਈ ਇਹ ਸਭ ਤੋਂ ਵੱਡੀ ਨਕਦ ਰਕਮ ਹੈ। ਇਸ ਕੈਸ਼ ਨੂੰ ਗਿਣਨ ਲਈ ਈਡੀ ਨੂੰ ਨੋਟ ਗਿਣਨ ਵਾਲੀ ਮਸ਼ੀਨ ਦੀ ਵਰਤੋਂ ਕਰਨੀ ਪੈ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਝਾਰਖੰਡ ਦੇ ਪੇਂਡੂ ਵਿਕਾਸ ਮੰਤਰੀ ਆਲਮਗੀਰ ਦੇ ਨਿੱਜੀ ਸਕੱਤਰ ਸੰਜੀਵ ਲਾਲ ਦੇ ਘਰੋਂ ਇਹ 20 ਕਰੋੜ ਰੁਪਏ ਨਕਦੀ ਬਰਾਮਦ ਹੋਇਆ ਹੈ।
ਰਾਜਾ ਵੜਿੰਗ ਦਾ ਵੱਡਾ ਦਾਅਵਾ: ਭਾਜਪਾ ਰਵਨੀਤ ਬਿੱਟੂ ਨੂੰ ਲੁਧਿਆਣਾ ਤੋਂ ਬਦਲਣ ’ਤੇ ਕਰ ਰਹੀ ਹੈ ਵਿਚਾਰ
ਮਨੀ ਲਾਂਡਰਿੰਗ ਰੋਕੂ ਕਾਨੂੰਨ ਦੇ ਤਹਿਤ ਹਾਲ ਹੀ ਵਿੱਚ ਮਾਰੇ ਗਏ ਈ.ਡੀ ਦੇ ਛਾਪਿਆਂ ‘ਚ ਝਾਰਖੰਡ ਪੇਂਡੂ ਵਿਕਾਸ ਵਿਭਾਗ ਦੇ ਸਾਬਕਾ ਮੁੱਖ ਇੰਜੀਨੀਅਰ ਵਰਿੰਦਰ ਰਾਮ ਅਤੇ ਉਸਦੇ ਅੰਦਰੂਨੀ ਸਰਕਲ ਨਾਲ ਜੁੜੇ ਲਗਭਗ ਅੱਧਾ ਦਰਜਨ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਹੁਣ ਲਗਾਤਾਰ ਈ.ਡੀ ਵੱਲੋਂ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇੰਨੀ ਵੱਡੀ ਨਕਦੀ ਰਕਮ ਕਿੱਥੋਂ ਆਈ ਹੈ ਤੇ ਇਸ ਨਕਦ ਰਕਮ ਦਾ ਕਿੱਥੇ ਇਸਤੇਮਾਲ ਕੀਤਾ ਜਾਣਾ ਸੀ।