ਝਾਰਖੰਡ, 9 december2023: ਇਨਕਮ ਟੈਕਸ ਵਿਭਾਗ ਨੂੰ ਹੁਣ ਤੱਕ ਤਿੰਨ ਰਾਜਾਂ ਝਾਰਖੰਡ, ਉੜੀਸਾ ਅਤੇ ਪੱਛਮੀ ਬੰਗਾਲ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਧੀਰਜ ਸਾਹੂ ਅਤੇ ਉਸ ਦੇ ਨੇੜਲੇ ਸਾਥੀਆਂ ਦੇ 10 ਟਿਕਾਣਿਆਂ ਤੋਂ 300 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਮਿਲੀ ਹੈ। ਟੈਕਸ ਚੋਰੀ ਦੇ ਮਾਮਲੇ ‘ਚ ਬੁੱਧਵਾਰ 6 ਦਸੰਬਰ ਨੂੰ ਉਨ੍ਹਾਂ ਦੇ ਘਰ, ਦਫਤਰ ਅਤੇ ਫੈਕਟਰੀ ‘ਤੇ ਛਾਪੇਮਾਰੀ ਸ਼ੁਰੂ ਕੀਤੀ ਗਈ ਸੀ।
ਛਾਪੇਮਾਰੀ ਦੌਰਾਨ ਆਈਟੀ ਨੇ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ ਕੀਤੀ ਸੀ। ਇਸ ਕਾਰਵਾਈ ਵਿੱਚ 300 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਜ਼ਬਤ ਕੀਤੀ ਗਈ। ਦੱਸ ਦੇਈਏ ਕਿ ਇਹ ਕੰਪਨੀਆਂ ਕਾਂਗਰਸ ਦੇ ਸੰਸਦ ਮੈਂਬਰ ਧੀਰਜ ਸਾਹੂ ਨਾਲ ਜੁੜੀਆਂ ਹੋਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਛਾਪੇਮਾਰੀ ਦੌਰਾਨ ਇੰਨੀ ਜ਼ਿਆਦਾ ਨਕਦੀ ਬਰਾਮਦ ਹੋਈ ਕਿ ਬੈਂਕ ਤੱਕ ਲਿਜਾਣ ਲਈ ਟਰੱਕਾਂ ਦੀ ਮਦਦ ਲੈਣੀ ਪਈ।
ਲੋਹਾਰਦਗਾ, ਓਡੀਸ਼ਾ ਅਤੇ ਰਾਂਚੀ ‘ਚ ਕਾਂਗਰਸੀ ਸੰਸਦ ਮੈਂਬਰ ਦੇ ਘਰਾਂ ਅਤੇ ਦਫਤਰਾਂ ‘ਤੇ ਛਾਪੇਮਾਰੀ ਕੀਤੀ ਗਈ ਹੈ। ਇੰਨਾ ਹੀ ਨਹੀਂ, ਜ਼ਿਆਦਾ ਕੈਸ਼ ਹੋਣ ਕਾਰਨ ਕੈਸ਼ ਕਾਊਂਟਿੰਗ ਮਸ਼ੀਨਾਂ ਵੀ ਖਰਾਬ ਹੋ ਗਈਆਂ। ਆਈਟੀ ਅਧਿਕਾਰੀਆਂ ਨੂੰ ਇਨ੍ਹਾਂ ਛਾਪਿਆਂ ਵਿੱਚ ਸੋਨੇ ਦੇ ਗਹਿਣੇ ਵੀ ਮਿਲੇ ਹਨ।ਕ ਛਾਪੇਮਾਰੀ ਅਜੇ ਵੀ ਜਾਰੀ ਹੈ। ਜਿਸ ਕਾਰਨ ਨਕਦੀ ਦੀ ਗਿਣਤੀ ਵਧ ਸਕਦੀ ਹੈ।
Share the post "ਝਾਰਖੰਡ MP ਦੇ ਘਰ ਤੋਂ ED ਨੂੰ ਮਿਲਿਆ 300 ਕਰੋੜ ਰੁਪਏ ਕੈਸ਼, ਕੈਸ਼ ਨਾਲ ਲੈਕੇ ਜਾਉਣ ਲਈ ਟਰੱਕ ਦੀ ਲੀਤੀ ਮਦਦ"