ਕੇਜ਼ਰੀਵਾਲ ਕਰਨਗੇ ਅਦਾਲਤ ਵਿਚ ਵੱਡੇ ਖ਼ੁਲਾਸੇ, ਚਰਚਾ ਜੋਰਾਂ ’ਤੇ
ਨਵੀਂ ਦਿੱਲੀ, 28 ਮਾਰਚ: ਪਿਛਲੇ ਦਿਨੀਂ ਈਡੀ ਵੱਲੋਂ ਸਰਾਬ ਘੁਟਾਲੇ ਦੇ ਕਥਿਤ ਦੋਸ਼ਾਂ ਹੇਠ ਈਡੀ ਵੱਲੋਂ ਗ੍ਰਿਫਤਾਰ ਕੀਤੇ ਗਏ ਦਿੱਲੀ ਦੇ ਮੁੱਖ ਮੰਤਰੀ ਨੂੰ ਅੱਜ ਮੁੜ ਦਿੱਲੀ ਰਾਉਜ ਰੈਵਨਿਊ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਲੰਘੀ 22 ਮਾਰਚ ਨੂੰ ਪਹਿਲੀ ਵਾਰ ਪੇਸ਼ ਕਰਨ ’ਤੇ ਅਦਾਲਤ ਨੇ 6 ਦਿਨਾਂ ਦਾ ਰਿਮਾਂਡ ਦਿੱਤਾ ਸੀ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਹੁਣ ਤੱਕ ਹੋਈ ਪੁਛਗਿਛ ਦਾ ਬਿਉਰਾ ਅਦਾਲਤ ਵਿਚ ਰੱਖਦਿਆਂ ਈਡੀ ਵੱਲੋਂ ਅੱਜ ਮੁੜ ਮੁੱਖ ਮੰਤਰੀ ਦੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ।
ਪੰਜਾਬ ਸਰਕਾਰ ਨੇ ਏਡੀਜੀਪੀ ਤੇ ਡੀਆਈਜੀ ਨੂੰ ਬਦਲਿਆਂ
ਇਸਦੇ ਇਲਾਵਾ ਈਡੀ ਵੱਲੋਂ ਕੀਤੀ ਗ੍ਰਿਫਤਾਰੀ ਤੇ ਅਦਾਲਤ ਦੁਆਰਾ 28 ਮਾਰਚ ਤੱਕ ਦਿੱਤੇ ਰਿਮਾਂਡ ਨੂੰ ਗੈਰ-ਕਾਨੂੰਨੀ ਕਰਾਰ ਦਿੰਦਿਆਂ ਸ਼੍ਰੀ ਕੇਜ਼ਰੀਵਾਲ ਵੱਲੋਂ ਦਿੱਲੀ ਹਾਈਕੋਰਟ ਵਿਚ ਇੱਕ ਰਿੱਟ ਪਿਟੀਸ਼ਨ ਵੀ ਪਾਈ ਗਈ ਸੀ, ਜਿਸਦੇ ਉਪਰ ਕੱਲ ਸੁਣਵਾਈ ਕਰਦਿਆਂ ਜਸਟਿਸ ਸਵਰਨਾ ਕਾਂਤਾ ਸ਼ਰਮਾ ਦੀ ਅਦਾਲਤ ਨੇ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਦੱਤੀ ਸੀ ਤੇ ਹੁਣ ਇਸਦੀ ਅਗਲੀ ਸੁਣਵਾਈ 3 ਅਪ੍ਰੈਲ ਨੂੰ ਹੋਵੇਗੀ।ਉਧਰ ਅਰਵਿੰਦ ਕੇਜ਼ਰੀਵਾਲ ਦੀ ਪਤਨੀ ਵੱਲੋਂ ਕੱਲ ਇੱਕ ਸੰਦੇਸ਼ ਜਾਰੀ ਕਰਕੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੇ ਪਤੀ ਭਲਕੇ ਜਾਣੀ ਅੱਜ 28 ਮਾਰਚ ਨੂੰ ਅਦਾਲਤ ਵਿਚ ਹੋਣ ਵਾਲੀ ਪੇਸ਼ੀ ਦੌਰਾਨ ਸ਼ਰਾਬ ਘੁਟਾਲੇ ਦਾ ਅਸਲੀ ਸੱਚ ਅਦਾਲਤ ਦੇ ਸਾਹਮਣੇ ਰੱਖਣਗੇ। ਸੁਨੀਤਾ ਦੇ ਇਸ ਬਿਆਨ ਤੋਂ ਏਜੰਸੀਆਂ ਤੋਂ ਇਲਾਵਾ ਮੀਡੀਆ ਵੀ ਚੌਕੰਨਾ ਹੋ ਗਿਆ ਹੈ।
ਸੁਖਬੀਰ ਬਾਦਲ ਵੱਲੋਂ ਸਵੇਰੇ ਸ਼ਾਮਲ ਕਰਵਾਈ ਆਪ ਦੀ ਮਹਿਲਾ ਆਗੂ ਨੇ ਸ਼ਾਮ ਨੂੰ ਕੀਤੀ ਘਰ ਵਾਪਸੀ
ਹਾਲਾਕਿ ਪਹਿਲਾਂ ਦੀ ਤਰ੍ਹਾਂ ਮੁੱਖ ਮੰਤਰੀ ਦੀ ਪੇਸ਼ੀ ਨੂੰ ਦੇਖਦਿਆਂ ਦਿੱਲੀ ਪੁਲਿਸ ਅਤੇ ਕੇਂਦਰੀ ਬਲਾਂ ਵੱਲੋਂ ਅਦਾਲਤ ਦੇ ਆਸਪਾਸ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸਦੇ ਨਾਲ ਹੀ ਹੁਣ ਆਪ ਵੱਲੋਂ ਜੇਲ੍ਹ ’ਚੋਂ ਹੀ ਅਰਵਿੰਦ ਕੇਜ਼ਰੀਵਾਲ ਦੁਆਰਾ ਸਰਕਾਰ ਚਲਾਉਣ ਦੇ ਕੀਤੇ ਜਾ ਰਹੇ ਐਲਾਨਾਂ ’ਤੇ ਵੀ ਉਸ ਸਮੇਂ ਸਵਾਲ ਖ਼ੜੇ ਹੋਣ ਲੱਗੇ ਹਨ ਜਦ ਬੀਤੇ ਕੱਲ ਦਿੱਲੀ ਦੇ ਉਪ ਰਾਜ਼ਪਾਲ ਨੇ ਇੱਕ ਪ੍ਰੋਗਰਾਮ ਵਿਚ ਸਪੱਸ਼ਟ ਕਰ ਦਿੱਤਾ ਹੈ ਕਿ ਦਿੱਲੀ ਦੀ ਸਰਕਾਰ ਨੂੰ ਜੇਲ੍ਹ ਵਿਚੋਂ ਨਹੀਂ ਚੱਲਣ ਦਿੱਤਾ ਜਾਵੇਗਾ। ਜਿਸਤੋਂ ਬਾਅਦ ਚਰਚਾ ਹੈ ਕਿ ਦਿੱਲੀ ਸਰਕਾਰ ਵਿਚ ਵੱਡੀ ਉਥਲ-ਪੁਥਲ ਹੋ ਸਕਦੀ ਹੈ। ਵੱਡੀ ਗੱਲ ਇਹ ਵੀ ਹੈ ਕਿ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਅਰਵਿੰਦ ਕੇਜ਼ਰੀਵਾਲ ਦੀ ਗ੍ਰਿਫਤਾਰੀ ਦਾ ਮਾਮਲਾ ਚਰਚਾ ਦਾ ਵਿਸਾ ਬਣਿਆ ਹੋਇਆ ਹੈ। ਪਹਿਲਾਂ ਜਰਮਨੀ ਅਤੇ ਹੁਣ ਅਮਰੀਕਾ ਦੇ ਵਿਦੇਸ਼ ਵਿਭਾਗ ਵੱਲੋਂ ਇਸ ਮਾਮਲੇ ਵਿਚ ਟਿੱਪਣੀਆਂ ਕੀਤੀਆਂ ਗਈਆਂ ਹਨ, ਜਿਸ ਕਾਰਨ ਦੇਸ ਦੇ ਵਿਦੇਸ਼ ਵਿਭਾਗ ਵੱਲੋਂ ਦੋਨਾਂ ਦੇਸ਼ਾਂ ਦੇ ਸਫ਼ੀਰਾਂ ਨੂੰ ਤਲਬ ਵੀ ਕੀਤਾ ਗਿਆ ਹੈ।