WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

ਈਡੀ ਦਾ ਕੇਜ਼ਰੀਵਾਲ ਨੂੰ ਪੰਜਵਾਂ ਸੰਮਨ, ਪੇਸ਼ ਹੋਣ ਦੀ ਨਹੀਂ ਸੰਭਾਵਨਾ

ਨਵੀਂ ਦਿੱਲੀ, 2 ਫਰਵਰੀ : ਵਿਰੋਧੀਆਂ ਵਲੋਂ ਲਗਾਤਾਰ ਮੋਦੀ ਸਰਕਾਰ ਉਪਰ ਜਾਂਚ ਏਜੰਸੀਆਂ ਦੀ ਦੁਰਵਰਤੋਂ ਦੇ ਲਗਾਏ ਜਾ ਰਹੇ ਦੋਸ਼ਾਂ ਦੇ ਦੌਰਾਨ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜ਼ਰੀਵਾਲ ਨੂੰ ਲਗਾਤਾਰ ਪੰਜਵੀਂ ਵਾਰ ਸੰਮਨ ਜਾਰੀ ਕੀਤੇ ਹਨ। ਹਾਲਾਂਕਿ ਪਹਿਲਾਂ ਦੀ ਤਰ੍ਹਾਂ ਸ਼੍ਰੀ ਕੇਜ਼ਰੀਵਾਲ ਨੇ ਪਹਿਲਾਂ ਦੀ ਤਰ੍ਹਾਂ ਪੇਸ਼ ਹੋਣ ਤੋਂ ਇੰਨਕਾਰ ਕਰਨ ਦੀ ਸੰਭਾਵਨਾ ਹੈ, ਕਿਉਂਕਿ ਆਪ ਵਲੋਂ ਲਗਾਤਾਰ ਕੇਂਦਰ ਉਪਰ ਈਡੀ ਦੇ ਰਾਹੀਂ ਜਾਣਬੁੱਝ ਕੇ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ ਤਾਂ ਕਿ ਉਹ ਦਿੱਲੀ ਦੇ ਲੋਕਾਂ ਲਈ ਕੰਮ ਨਾ ਸਕਣ।

ਕੇਂਦਰੀ ਬਜਟ: ਕੇਂਦਰ ਨੇ ਪਿਛਲੇ 10 ਸਾਲਾਂ ’ਚ ਪੰਜਾਬ ਨਾਲ ਸਿਰਫ ਧੋਖਾ ਕੀਤਾ: ਵਿਤ ਮੰਤਰੀ ਚੀਮਾ

ਇਸੇ ਤਰ੍ਹਾਂ ਸ਼੍ਰੀ ਕੇਜ਼ਰੀਵਾਲ ਵਲੋਂ ਇਹ ਵੀ ਕਿਹਾ ਜਾ ਰਿਹਾ ਕਿ ਈਡੀ ਦੇ ਰਾਹੀਂ ਭਾਜਪਾ ਦਿੱਲੀ ’ਤੇ ਕਬਜ਼ਾ ਕਰਨਾ ਚਾਹੁੰਦੀ ਹੈ। ਇਸਤੋਂ ਇਲਾਵਾ ਪੇਸ਼ ਨਾ ਹੋਣ ਬਾਰੇ ਚੱਲ ਰਹੀਆਂ ਕਿਆਸਅਰਾਈਆਂ ਨੂੰ ਇਸ ਕਰਕੇ ਵੀ ਬਲ ਮਿਲ ਰਿਹਾ ਹੈ ਕਿਉਂਕਿ ਅੱਜ ਹੀ ਆਮ ਆਦਮੀ ਪਾਰਟੀ ਦੁਆਰਾ ਚੰਡੀਗੜ੍ਹ ਦੇ ਮੇਅਰ ਦੀ ਚੋਣ ਵਿਚ ਭਾਜਪਾ ਵਲੋਂ ਕੀਤੀ ਧੱਕੇਸ਼ਾਹੀ ਅਤੇ ਈ.ਡੀ ਦੇ ਰਾਹੀਂ ਝੂਠੇ ਕੇਸ ਦਰਜ ਕਰਨ ਦੇ ਵਿਰੋਧ ਵਿਚ ਦਿੱਲੀ ਵਿਖੇ ਭਾਜਪਾ ਮੁੱਖ ਦਫ਼ਤਰ ਅੱਗੇ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ। ਇਸ ਪ੍ਰਦਰਸ਼ਨ ਵਿਚ ਖੁਦ ਅਰਵਿੰਦ ਕੇਜ਼ਰੀਵਾਲ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਹਿਤ ਪਾਰਟੀ ਦੇ ਐਮ.ਪੀ ਅਤੇ ਐਮ.ਐਲ.ਏਜ਼ ਸਹਿਤ ਸਮੂਹ ਅਹੁੱਦੇਦਾਰ ਸ਼ਾਮਲ ਹੋ ਰਹੇ ਹਨ।

ਮੁੱਖ ਮੰਤਰੀ ਦਾ ‘ਰੋਜ਼ਗਾਰ ਮਿਸ਼ਨ’ ਜਾਰੀ, 518 ਹੋਰ ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ

ਗੌਰਤਲਬ ਕਥਿਤ ਸਰਾਬ ਘੋਟਾਲੇ, ਜਿਸਦੇ ਵਿਚ ਆਪ ਦੇ ਕਈ ਆਗੂ ਤੇ ਮੰਤਰੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ, ਵਿਚ ਈਡੀ ਵਲੋਂ ਸਭ ਤੋਂ ਪਹਿਲਾਂ ਅਰਵਿੰਦ ਕੇਜ਼ਰੀਵਾਲ ਨੂੰ ਪੁਛਗਿਛ ਲਈ 2 ਨਵੰਬਰ ਨੂੰ ਸੰਮਨ ਜਾਰੀ ਕੀਤਾ ਗਿਆ ਸੀ। ਇਸਤੋਂ ਬਾਅਦ ਲਗਾਤਾਰ ਦੂਜੀ ਵਾਰ 22 ਦਸੰਬਰ, ਤੀਜ਼ੀ ਵਾਰ 3 ਜਨਵਰੀ, ਚੌਥੀ ਵਾਰ 18 ਜਨਵਰੀ ਤੇ ਹੁਣ ਪੰਜਵੀਂ ਵਾਰ ਅੱਜ 2 ਫ਼ਰਵਰੀ ਨੂੰ ਸੱਦਿਆ ਗਿਆ ਹੈ। ਇਸ ਦੌਰਾਨ ਦਿੱਲੀ ਦੇ ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸੁਸੋਦੀਆ ਦੀ ਜਮਾਨਤ ਅਰਜ਼ੀ ’ਤੇ ਵੀ ਅੱਜ ਹੀ ਸੁਣਵਾਈ ਹੋਣੀ ਹੈ।

 

Related posts

ਕੇਂਦਰ ਸਰਕਾਰ ਸੜਕੀ ਢਾਂਚੇ ਲਈ ਲੋੜੀਂਦੇ ਫੰਡ ਮੁਹੱਈਆ ਕਰਵਾਏ: ਹਰਭਜਨ ਸਿੰਘ ਈ.ਟੀ.ਓ

punjabusernewssite

ਕਿਸਾਨ ਮੋਰਚੇ ਨੇ ਨਫ਼ਰਤੀ ਭਾਸ਼ਣ ਲਈ ਪ੍ਰਧਾਨ ਮੰਤਰੀ ’ਤੇ ਮੁਕੱਦਮਾ ਚਲਾਉਣ ਦੀ ਕੀਤੀ ਮੰਗ

punjabusernewssite

16 ਸਾਲਾਂ ’ਚ ਭਾਰਤ ਦਾ ਪਾਸਪੋਰਟ 16 ਰੈਂਕ ਹੇਠਾਂ ਡਿੱਗਿਆ

punjabusernewssite