ਸ਼੍ਰੀ ਮੁਕਤਸਰ ਸਾਹਿਬ, 5 ਜਨਵਰੀ: ਐਵਰੈਸਟ ਸਿੱਖਿਆ ਸੰਸਥਾ ਕੋਟਭਾਈ ਵੱਲੋਂ ਇੱਕ ਸਿੱਖਿਆ ਤੇ ਸੇਵਾ ਪ੍ਰਤੀ ਸਮਰਪਿਤ ਹੋ ਕੇ ਕਾਰਜ ਕਰਨ ਦੀ ਅਨੋਖੀ ਪਹਿਲ ਕਦਮੀ ਕੀਤੀ ਜਾ ਰਹੀ ਹੈ। 7 ਜਨਵਰੀ ਨੂੰ ਹੋਣ ਜਾ ਰਹੇ ਇਸ ਇਸ ਵਿਸ਼ਾਲ ਸਮਾਗਮ ਵਿੱਚ ਸਿੱਖਿਆ ਨਾਲ ਸੰਬੰਧਿਤ ਅਹਿਮ ਸੰਕਲਪ ਲਿਆ ਜਾਵੇਗਾ ਤਾਂ ਜੋ ਸਿੱਖਿਆ ਦੇ ਸਹੀ ਮਾਨਵੀ ਮੁੱਲ ਸਥਾਪਤ ਕਰਨ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਇਆ ਜਾ ਸਕੇ।ਇਸ ਸੰਕਲਪ ਵਿੱਚ ਸਿੱਖਿਆ ਦਾ ਅਸਲ ਮਕਸਦ ਬਾਰੇ ਗੱਲ ਕਰਦਿਆਂ ਵਿਦਿਆਰਥੀਆਂ ਅਤੇ ਮਾਪਿਆਂ ਲਈ ਸੁਖਾਵੇਂ ਅਤੇ ਸੁਚੱਜੇ ਵਾਤਾਵਰਨ ਦੀ ਉਸਾਰੀ ਲਈ ਅਹਿਦ ਕੀਤਾ ਜਾਵੇਗਾ।
ਮੁੱਖ ਮੰਤਰੀ ਭਗਵੰਤ ਮਾਨ ਦਾ ਸੁਨੀਲ ਜਾਖੜ ’ਤੇ ਵੱਡਾ ਸਿਆਸੀ ਹਮਲਾ
ਸੰਸਥਾ ਦੇ ਚੇਅਰਮੈਨ ਬਲਜਿੰਦਰ ਸਿੰਘ ਕੋਟਭਾਈ ਅਤੇ ਪ੍ਰਿੰਸੀਪਲ ਬਿੰਦਰਾ ਰਾਣੀ ਨੇ ਦੱਸਿਆ ਕਿ ਸਿੱਖਿਆ ਦੇ ਇਸ ਵਿਸ਼ੇਸ਼ ਪ੍ਰੋਗਰਾਮ ਨੂੰ ਉਲੀਕਦਿਆਂ ਸਾਹਿਤ, ਸਿੱਖਿਆ ਅਤੇ ਸਮਾਜ ਚਿੰਤਨ ਨਾਲ ਜੁੜੀ ਸ਼ਖ਼ਸੀਅਤ ਡਾ.ਦੇਵਿੰਦਰ ਸੈਫੀ ਨੂੰ ਬਤੌਰ ਮੁੱਖ ਮਹਿਮਾਨ ਸੱਦਾ ਦਿੱਤਾ ਗਿਆ ਹੈ।ਉਹ ਸਿੱਖਿਆ ਦੀਆਂ ਵਿਸ਼ੇਸ਼ ਜਰੂਰਤਾਂ ਅਤੇ ਲੋੜਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਗੇ । ਉਹ ਸੰਸਥਾ ਦੇ ਉਚੇਚੇ ਸੱਦੇ ਉੱਪਰ ਪਹੁੰਚ ਰਹੇ ਹਨ ।
ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਨੰਦਗੜ੍ਹ ਨਹੀਂ ਰਹੇ
ਇਸ ਮੌਕੇ ਸੰਸਥਾ ਵਿੱਚੋਂ ਸਿੱਖਿਆ ਪ੍ਰਾਪਤ ਕਰ ਕੇ ਵਿਸ਼ੇਸ਼ ਨੌਕਰੀਆਂ ਅਤੇ ਕਾਰੋਬਾਰ ਕਰ ਰਹੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਵਿਦਿਆਰਥੀਆਂ ਦੇ ਮਾਪੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਨ ਪੰਚਾਇਤ ਅਤੇ ਹੋਰ ਇਲਾਕੇ ਦੇ ਪਤਵੰਤੇ ਸੱਜਣ ਵੀ ਇਸ ਸਮਾਗਮ ਵਿੱਚ ਸ਼ਿਰਕਤ ਕਰਨਗੇ । ਇਸ ਸੈਸ਼ਨ ਦੌਰਾਨ ਵਿਸ਼ੇਸ਼ ਪ੍ਰਾਪਤੀਆਂ ਕਰ ਚੁੱਕੇ ਵਿਦਿਆਰਥੀਆਂ ਨੂੰ ਵੀ ਇਸ ਮੌਕੇ ਸਨਮਾਨਿਤ ਕੀਤਾ ਜਾਵੇਗਾ।