spot_img

ਮੁਕਤਸਰ ’ਚ ਲੁੱਟ ਦੀ ਨੀਅਤ ਨਾਲ ਪਿਊ-ਪੁੱਤ ’ਤੇ ਹ.ਮਲਾ, ਪਿਊ ਦੀ ਹੋਈ ਮੌ+ਤ

Date:

spot_img

ਸ਼੍ਰੀ ਮੁਕਤਸਰ ਸਾਹਿਬ, 6 ਸਤੰਬਰ: ਜ਼ਿਲ੍ਹੇ ’ਚ ਅੱਜ ਤੜਕਸਾਰ ਕੁੱਝ ਵਿਅਕਤੀਆਂ ਵੱਲੋਂ ਇੱਕ ਕਾਰ ਸਵਾਰ ਪਿਊ-ਪੁੱੱਤ ’ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਵਿਚ ਪਿਊ ਦੀ ਮੌਤ ਹੋ ਗਈ ਜਦਕਿ ਪੁੱਤ ਜਖ਼ਮੀ ਹੋ ਗਿਆ। ਹਾਲਾਂਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪ੍ਰੰਤੂ ਪ੍ਰਵਾਰਕ ਮੈਂਬਰਾਂ ਵੱਲੋਂ ਇਸ ਘਟਨਾ ਨੂੰ ਲੁੱਟ ਦੀ ਨੀਅਤ ਨਾਲ ਅੰਜਾਮ ਦੇਣ ਦਾ ਦਾਅਵਾ ਕੀਤਾ ਜਾ ਰਿਹਾ। ਮ੍ਰਿਤਕ ਵਿਅਕਤੀ ਦੀ ਪਹਿਚਾਣ ਲਖ਼ਵੀਰ ਸਿੰਘ ਵਾਸੀ ਪਿੰਡ ਮਰਾੜ ਕਲਾਂ ਦੇ ਤੌਰ ‘ਤੇ ਹੋਈ।

http://ਕਾਂਗਰਸ ਨੇ ਮੇਅਰ ਦੀਆਂ ਚੋਣਾਂ ਲਈ ਵਿੱਢੀਆਂ ਤਿਆਰੀਆਂ, ਰਾਜਾ ਵੜਿੰਗ ਨੇ ਕੀਤੀ ਮੀਟਿੰਗ

ਮੁਢਲੀ ਸੂਚਨਾ ਮੁਤਾਬਕ ਲਖਵੀਰ ਸਿੰਘ ਅੱਜ ਸਵੇਰ ਆਪਣੇ ਪੁੱਤ ਪਿਆਰਜੀਤ ਸਿੰਘ ਨਾਲ ਆਲਟੋ ਗੱਡੀ ‘ਤੇ ਸਵਾਰ ਹੋ ਕੇ ਬਠਿੰਡਾ ਦੇ ਇਕ ਹਸਪਤਾਲ ਵਿਚ ਦਵਾ ਲੈਣ ਜਾ ਰਿਹਾ ਸੀ।ਇਸ ਦੌਰਾਨ ਜਦ ਗੱਡੀ ਮਰਾੜ ਕਲਾਂ ਤੋਂ ਖ਼ਾਰਾ ਪਿੰਡ ਵੱਲ ਲੰਕ ਰੋਡ ’ਤੇ ਜਾ ਰਹੀ ਸੀ ਤਾਂ ਸੁੰਨਸਾਨ ਇਲਾਕੇ ਵਿਚ ਇਹ ਘਟਨਾ ਵਾਪਰ ਗਈ। ਇਸ ਹਮਲੇ ਵਿਚ ਆਲਟੋ ਗੱਡੀ ਦਾ ਮੂਹਰਲਾ ਸ਼ੀਸਾ ਨੁਕਸਾਨਿਆਂ ਗਿਆ। ਚਰਚਾ ਮੁਤਾਬਕ ਗੱਡੀ ਵਿਚੋਂ ਕੁੱਝ ਸਮਾਨ ਵੀ ਗਾਇਬ ਹੈ। ਪੁਲਿਸ ਅਧਿਕਰੀਆਂ ਨੇ ਦਸਿਆ ਕਿ ਹਾਲੇ ਇਸ ਘਟਨਾ ਦੇ ਕਾਰਨਾਂ ਬਾਰੇ ਪੱਕਾ ਖ਼ੁਲਾਸਾ ਨਹੀਂ ਕੀਤਾ ਜਾ ਸਕਦਾ ਪ੍ਰੰਤੂ ਜਾਂਚ ਚੱਲ ਰਹੀ ਹੈ ਤੇ ਜਲਦੀ ਹੀ ਸਭ ਕੁੱਝ ਸਾਹਮਣੈ ਆ ਜਾਵੇਗਾ।

 

spot_img

Share post:

Popular

More like this
Related

“All Is Well” ਕਹਿਣ ਵਾਲੀ ਸਾਬਕਾ ਮਹਿਲਾ SHO ਨੌਕਰੀਓ ਬਰਖਾਸਤ

Moga News : ਪਿਛਲੇ ਕਈ ਦਿਨਾਂ ਤੋਂ ਚਰਚਾ ਵਿਚ...

FM Harpal Singh Cheema ਵੱਲੋਂ ਉੱਚ ਪੱਧਰੀ ਮੀਟਿੰਗਾਂ ਦੌਰਾਨ PSPCL ਮੁਲਾਜ਼ਮਾਂ ਦੀਆਂ ਮੰਗਾਂ ਦੀ ਸਮੀਖਿਆ

 👉ਪੀ.ਐੱਸ.ਪੀ.ਸੀ.ਐੱਲ. ਮੈਨੇਜਮੈਂਟ ਨੂੰ ਆਗਾਮੀ ਬੋਰਡ ਆਫ਼ ਡਾਇਰੈਕਟਰਜ਼ ਮੀਟਿੰਗ ਵਿੱਚ...