Bhagwant Mann ਦੀ ਅਪੀਲ ਦਾ ਅਸਰ: ਜੱਦੀ ਪਿੰਡ ‘ਸਤੌਜ’ ਵਿਚ ਹੋਈ ਸਰਬਸੰਮਤੀ

0
108
+3

ਸੰਗਰੂਰ, 7 ਅਕਤੂਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਪਣੇ ਜੱਦੀ ਪਿੰਡ ਵਾਸੀਆਂ ਨੂੰ ਪੰਚਾਇਤ ਚੌਣਾਂ ’ਚ ਏਕਤਾ ਬਣਾਉਣ ਦੀ ਕੀਤੀ ਅਪੀਲ ਦਾ ਅਸਰ ਦੇਖਣ ਨੂੰ ਮਿਲਿਆ ਹੈ। ਸਰਪੰਚੀ ਲਈ ਮੁਕਾਬਲੇ ’ਚ ਡਟੇ ਤਿੰਨ ਉਮੀਦਵਾਰਾਂ ਵਿਚੋਂ ਦੋ ਨੇ ਆਪਣੇ ਕਾਗਜ਼ ਵਾਪਸ ਲੈ ਲਏ ਹਨ। ਜਿਸਤੋਂ ਬਾਅਦ ਹਰਬੰਸ ਸਿੰਘ ਹੈਪੀ ਸਿੱਧੂ ਮੁੱਖ ਮੰਤਰੀ ਦੇ ਪਿੰਡ ਸਤੌਜ ਦੇ ਸਰਬਸੰਮਤੀ ਨਾਲ ਸਰਪੰਚ ਬਣ ਗਏ ਹਨ। ਇਸਤੋਂ ਇਲਾਵਾ ਪੰਚਾਇਤ ਮੈਂਬਰੀ ਦੇ 9 ਵਾਰਡਾਂ ਵਿਚੋਂ 8 ਵਾਰਡਾਂ ਵਿਚ ਵੀ ਸਹਿਮਤੀ ਬਣ ਗਈ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ:ਮੁੱਖ ਮੰਤਰੀ ਨੇ ਭਲਕੇ ਸੱਦੀ ਕੈਬਨਿਟ ਮੀਟਿੰਗ, ਹੋਵੇਗੀ ਚੰਡੀਗੜ੍ਹ ਤੋਂ ਬਾਹਰ

ਸੂਚਨਾ ਮੁਤਾਬਕ ਮੁੱਖ ਮੰਤਰੀ ਦੇ ਚਚੇਰੇ ਭਰਾ ਗਿਆਨ ਸਿੰਘ ਮਾਨ ਅਤੇ ਹੋਰਨਾਂ ਨੇ ਸਰਬਸੰਮਤੀ ਲਈ ਪਹਿਲਕਦਮੀ ਕੀਤੀ ਸੀ, ਜਿਸਦਾ ਅੱਜ ਇਹ ਨਤੀਜ਼ਾ ਸਾਹਮਣੇ ਆਇਆ ਹੈ। ਪੰਚਾਇਤ ਚੋਣਾਂ ਦੌਰਾਨ ਸਰਬਸੰਮਤੀ ਦੀ ਅਪੀਲ ਕਰਨ ਲਈ ਖ਼ੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਪਿੰਡ ’ਚ 3 ਅਕਤੂਬਰ ਨੂੰ ਪੁੱਜੇ ਸਨ, ਜਿੱਥੈ ਉਨ੍ਹਾਂ ਪਿੰਡ ਦੇ ਲੋਕਾਂ ਨਾਲ ਸੱਥ ਵਿਚ ਮੰਜੇ ’ਤੇ ਬੈਠ ਕੇ ਖੁੱਲੀਆਂ ਗੱਲਾਂ ਕੀਤੀਆਂ ਸਨ। ਇਸ ਦੌਰਾਨ ਉਨ੍ਹਾਂ ਆਪਣੇ ਭਾਸ਼ਣ ਵਿਚ ਵੀ ਪਿੰਡ ਵਾਸੀਆਂ ਨੂੰ ਪੰਚਾਇਤ ਚੋਣਾਂ ’ਚ ਮਿਸਾਲ ਬਣਨ ਦੀ ਅਪੀਲ ਕੀਤੀ ਸੀ।

 

+3

LEAVE A REPLY

Please enter your comment!
Please enter your name here