ਬਠਿੰਡਾ, 2 ਦਸੰਬਰ : ਸੂਬੇ ’ਚ ਪਹਿਲੀ ਵਾਰ 92 ਵਿਧਾਇਕਾਂ ਨਾਲ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਨੇ ਹੁਣ ਮੁੜ ਬਠਿੰਡਾ ਜ਼ਿਲ੍ਹੇ ਨੂੰ ਸਰਕਾਰ ਵਿਚ ਵੱਡੀ ਨੁਮਾਇੰਦਗੀ ਦਿੱਤੀ ਹੈ। ਬੀਤੇ ਕੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬਾ ਸਰਕਾਰ ਦੇ 31 ਵੱਖ-ਵੱਖ ਬੋਰਡ ਤੇ ਕਾਰਪੋਰੇਸ਼ਨਾਂ ਵਿਚ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ ਵਿਚ ਬਠਿੰਡਾ ਦੇ ਅੱਠ ਹੋਰ ਆਪ ਆਗੂਆਂ ਨੂੰ ਅਹੁੱਦੇ ਦਿੰਤੇ ਗਏ ਹਨ, ਜਿਸਤੋਂ ਬਾਅਦ ਪਾਰਟੀ ਵਲੰਟੀਅਰਾਂ ਦੁਆਰਾ ਖ਼ੁਸੀ ਪ੍ਰਗਟਾਈ ਜਾ ਰਹੀ ਹੈ।
ਬਠਿੰਡਾ ਸ਼ਹਿਰ ਦੇ ਅਜੀਤ ਰੋਡ ’ਤੇ ਨਹੀਂ ਚੱਲ ਸਕਣਗੀਆਂ ਕਾਰਾਂ ਤੇ ਜੀਪਾਂ,ਸ਼ਹਿਰ ’ਚ ਹੈਵੀ ਵਹੀਕਲਾਂ ਦਾ ਦਾਖਲਾ ਕੀਤਾ ਬੰਦ
ਨਵੇਂ ਅਹੁੱਦੇਦਾਰਾਂ ਵਿਚ ਜ਼ਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਅਮਰਦੀਪ ਸਿੰਘ ਰਾਜਨ ਅਤੇ ਜ਼ਿਲ੍ਹਾ ਪ੍ਰਧਾਨ ਬੀਸੀ ਵਿੰਗ ਮਨਦੀਪ ਕੌਰ ਰਾਮਗੜੀਆਂ ਨੂੰ ਪੰਜਾਬ ਵਾਟਰ ਰਿਸੋਰਸ ਮੈਨੇਜਮੈਂਟ ਐਂਡ ਡਿਵਲੇਪਮੈਂਟ ਕਾਰਪੋਰੇਸ਼ਨ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਪਾਰਟੀ ਦੇ ਸ਼ਹਿਰੀ ਵਿੰਗ ਦੇ ਪ੍ਰਧਾਨ ਸੁਰਿੰਦਰ ਸਿੰਘ ਬਿੱਟੂ, ਜ਼ਿਲ੍ਹਾ ਜਨਰਲ ਜਨਰਲ ਸਕੱਤਰ ਬਲਵਿੰਦਰ ਸਿੰਘ ਬੱਲੋ ਅਤੇ ਬਲਾਕ ਪ੍ਰਧਾਨ ਬਲਜੀਤ ਸਿੰਘ ਬੱਲੀ ਨੂੰ ਪੰਜਾਬ ਖਾਦੀ ਤੇ ਪੇਡੂ ਉਦਯੋਗ ਬੋਰਡ ਦਾ ਡਾਇਰੈਕਟਰ ਲਗਾਇਆ ਗਿਆ ਹੈ।
ਮੁੱਖ ਮੰਤਰੀ ਵੱਲੋਂ ਬਿਕਰਮ ਮਜੀਠੀਆ ਨੂੰ 5 ਦਸੰਬਰ ਤੱਕ ਅਰਬੀ ਘੋੜਿਆਂ ਬਾਰੇ ਜਾਣਕਾਰੀ ਦੇਣ ਦੀ ਚੁਣੌਤੀ
ਇਸਤੋਂ ਇਲਾਵਾ ਪਾਰਟੀ ਦੇ ਜ਼ਿਲ੍ਹਾ ਮੀਡੀਆ ਸੈੱਲ ਦੇ ਇੰਚਾਰਜ਼ ਬਲਕਾਰ ਸਿੰਘ ਭੋਖੜਾ, ਪੁਰਾਣੇ ਆਗੂ ਐਮ.ਐਲ.ਜਿੰਦਲ ਤੇ ਮਹਿਲਾ ਟਕਸਾਲੀ ਵਰਕਰ ਹਰਜਿੰਦਰ ਕੌਰ ਨੂੰ ਬਠਿੰਡਾ ਡਿਵੇਲਪਮੈਂਟ ਅਥਾਰਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਵੀ ਆਪ ਸਰਕਾਰ ਨੇ ਅਪਣੇ ਵੱਖ-ਵੱਖ ਅਦਾਰਿਆਂ ਵਿਚ ਸੱਤ ਚੇਅਰਮੈਨ ਬਣਾਏ ਹੋਏ ਹਨ।
Share the post "ਆਪ ਨਾਲ ‘ਡਟਣ’ ਵਾਲੇ ਬਠਿੰਡਾ ਦੇ ਅੱਠ ਹੋਰ ਆਗੂਆਂ ਨੂੰ ਸਰਕਾਰ ’ਚ ਦਿੱਤੇ ਅਹੁੱਦੇ"