ਮਾਨਸਾ ’ਚ ਬਜੁਰਗ ਦਿਓਰ ਭਰਜਾਈ ਦਾ ਅਣਪਛਾਤਿਆਂ ਵਲੋਂ ਕਤਲ

Date:

spot_img

ਮਾਨਸਾ 11 ਜਨਵਰੀ: ਜ਼ਿਲ੍ਹੇ ਦੇ ਪਿੰਡ ਅਹਿਮਦਪੁਰ ਵਿਖੇ ਬੀਤੀ ਰਾਤ ਇੱਕ ਬਜ਼ੁਰਗ ਦਿਓਰ-ਭਰਜਾਈ ਦਾ ਅਣਪਛਾਤਿਆਂ ਵਲੋਂ ਤੇਜ ਹਥਿਆਰਾਂ ਨਾਲ ਕਤਲ ਕਰਨ ਦੀ ਸਨਸਨੀਖੇਜ ਖ਼ਬਰ ਮਿਲੀ ਹੈ। ਮ੍ਰਿਤਕ ਬਜੁਰਗ ਆਪੋ-ਅਪਣੇ ਪਸ਼ੂਆਂ ਦੇ ਵਾੜੇ ਵਿਚ ਰਾਖ਼ੀ ਲਈ ਸੁੱਤੇ ਪਏ ਹੋਏ ਸਨ। ਮ੍ਰਿਤਕਾ ਦੀ ਪਹਿਚਾਣ ਜੰਗੀਰ ਸਿੰਘ (62 ਸਾਲ) ਅਤੇ ਰਣਜੀਤ ਕੌਰ (60 ਸਾਲ) ਦੇ ਤੌਰ ‘ਤੇ ਹੋਈ ਹੈ। ਇਸ ਸਬੰਧ ਵਿਚ ਥਾਣਾ ਬੁਢਲਾਡਾ ਦੀ ਪੁਲਿਸ ਵਲੋਂ ਮ੍ਰਿਤਕ ਜੰਗੀਰ ਸਿੰਘ ਦੇ ਪੁੱਤਰ ਬਲਵੀਰ ਸਿੰਘ ਦੇ ਬਿਆਨਾਂ ਉਪਰ ਅਗਿਆਤ ਵਿਅਕਤੀਆਂ ਵਿਰੁਧ ਪਰਚਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਬਠਿੰਡਾ ਦੀ ਐਮ.ਪੀ ਨੇ ਪੰਜਾਬ ਦੀਆਂ ਸਿਹਤ ਸੇਵਾਵਾਂ ਨੂੰ ਲੈ ਕੇ ਪੰਜਾਬ ਸਰਕਾਰ ’ਤੇ ਚੁੱਕੇ ਸਵਾਲ

ਘਟਨਾ ਦਾ ਪਤਾ ਲੱਗਣ ਤੋਂ ਬਾਅਦ ਮਾਨਸਾ ਦੇ ਐਸ.ਪੀ.(ਡੀ) ਬਾਲਕਿਸ਼ਨ, ਡੀ.ਐਸ.ਪੀ. ਬੁਢਲਾਡਾ ਮਨਜੀਤ ਸਿੰਘ ਅਤੇ ਐਸ.ਐਚ.ਓ. ਭੁਪਿੰਦਰਜੀਤ ਸਿੰਘ ਵਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ। ਲਾਸ਼ਾਂ ਨੂੰ ਪੋਸ਼ਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਦੋਨਾਂ ਦੇ ਸਿਰ ’ਤੇ ਹਮਲੇ ਕਰਕੇ ਉਨ੍ਹਾਂ ਦਾ ਕਤਲ ਕੀਤਾ ਗਿਆ ਹੈ। ਪੁਲਿਸ ਡੂੰਘਾਈ ਨਾਲ ਮਾਮਲੇ ਦੀ ਪੜਤਾਲ ਕਰ ਰਹੀ ਹੈ।

 

LEAVE A REPLY

Please enter your comment!
Please enter your name here

spot_img

Share post:

Popular

More like this
Related

ਕਿਸਾਨ ਜਥੇਬੰਦੀਆਂ ਵੱਲੋਂ ਚਾਰ ਜੁਲਾਈ ਨੂੰ ਕੀਤੇ ਜਾ ਰਹੇ ਐਕਸ਼ਨ ਦੀ ਤਿਆਰੀ ਸਬੰਧੀ ਬਠਿੰਡਾ ‘ਚ ਹੋਈ ਮੀਟਿੰਗ

Bathinda News: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲਾ ਬਠਿੰਡਾ...

Sports School Ghuda ਲਈ ਦਾਖਲਾ ਟਰਾਇਲ 15 ਤੋਂ 17 ਜੂਨ ਤੱਕ: ਪ੍ਰਿੰਸੀਪਲ

Bathinda News: Sports School Ghuda ; ਸਰਕਾਰੀ ਸਪੋਰਟਸ ਸਕੂਲ...

ਕੇਂਦਰੀ ਪੇਂਡੂ ਵਿਕਾਸ ਰਾਜ ਮੰਤਰੀ ਕਮਲੇਸ਼ ਪਾਸਵਾਨ ਨੇ ਕੀਤਾ ਏਮਜ਼ ਬਠਿੰਡਾ ਦਾ ਦੌਰਾ

Bathinda News: ਕੇਂਦਰੀ ਪੇਂਡੂ ਵਿਕਾਸ ਰਾਜ ਮੰਤਰੀ ਕਮਲੇਸ਼ ਪਾਸਵਾਨ...