Jalandhar News:ਪੰਜਾਬ ਦੇ ਜਲੰਧਰ ‘ਚ ਲੁਟੇਰਿਆਂ ਵੱਲੋਂ ਕੁੱਟਮਾਰ ਕਰਕੇ ਜ਼ਖਮੀ ਹੋਏ ਬਜ਼ੁਰਗ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ। ਉਸ ਦੀ ਪਛਾਣ ਫਕੀਰ ਚੰਦ ਵਾਸੀ ਪਟਿਆਲਾ ਦੇ ਕਸ਼ਤਰਾਣਾ ਵਜੋਂ ਹੋਈ ਹੈ। ਉਹ ਪਿਕਅੱਪ ਚਲਾਉਂਦਾ ਸੀ।ਜਾਣਕਾਰੀ ਮੁਤਾਬਕ ਇਹ ਘਟਨਾ ਬੀਤੀ ਸੋਮਵਾਰ ਦੇਰ ਰਾਤ ਵਾਪਰੀ ਅਤੇ ਮੰਗਲਵਾਰ ਸਵੇਰੇ ਲੋਕਾਂ ਨੇ ਫਕੀਰ ਚੰਦ ਨੂੰ ਜ਼ਖਮੀ ਹਾਲਤ ‘ਚ ਦੇਖਿਆ। ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਜਲੰਧਰ ਦਾਖਲ ਕਰਵਾਇਆ ਗਿਆ। ਜਿੱਥੇ ਅੱਜ ਫਕੀਰ ਚੰਦ ਦੀ ਇਲਾਜ ਦੌਰਾਨ ਮੌਤ ਹੋ ਗਈ।ਬੀਤੇ ਸੋਮਵਾਰ ਉਹ ਆਪਣੀ ਪਿਕਅੱਪ ਲੈ ਕੇ ਜਲੰਧਰ ਦੇ ਟਾਂਡਾ ਅੱਡਾ ਫਾਟਕ ਨੇੜੇ ਆਇਆ ਸੀ। ਇਸ ਦੌਰਾਨ ਉਹ ਆਪਣਾ ਸਾਮਾਨ ਉਥੇ ਹੀ ਛੱਡ ਕੇ ਪਟਿਆਲਾ ਲਈ ਰਵਾਨਾ ਹੋ ਗਿਆ। ਪਰ ਉਹ ਰਸਤੇ ਵਿੱਚ ਹੀ ਲੁੱਟ ਲਿਆ ਗਿਆ।
ਇਹ ਵੀ ਪੜ੍ਹੋ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਤਹਿਤ ਮੋਗਾ ਪੁਲਿਸ ਨੂੰ ਵਿਸ਼ੇਸ਼ ਸਫਲਤਾ
ਲੁਟੇਰਿਆਂ ਨੇ ਉਸ ਦੀ ਪਿਕਅੱਪ ਵਿੱਚੋਂ 17 ਹਜ਼ਾਰ ਰੁਪਏ ਅਤੇ ਪੈਸੇ ਚੋਰੀ ਕਰ ਲਏ।ਮੋਹਾਲੀ ਤੋਂ ਜਲੰਧਰ ਮਾਲ ਲਿਆਉਂਦੇ ਸਨ।ਮ੍ਰਿਤਕ ਦੇ ਰਿਸ਼ਤੇਦਾਰ ਖੁਸ਼ੀ ਰਾਮ ਨੇ ਦੱਸਿਆ ਚਾਚਾ ਫਕੀਰ ਚੰਦ ਦੇ ਮੂੰਹ ‘ਤੇ ਕਈ ਵਾਰ ਚਾਕੂ ਮਾਰੇ ਗਏ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਰਾਹਗੀਰਾਂ ਦੀ ਮਦਦ ਨਾਲ ਸਿਵਲ ਹਸਪਤਾਲ ਜਲੰਧਰ ਵਿਖੇ ਦਾਖਲ ਕਰਵਾਇਆ ਗਿਆ।ਜਿੱਥੇ ਉਸ ਦੀ ਮੌਤ ਹੋ ਗਈ। ਖੁਸ਼ੀ ਰਾਮ ਨੇ ਦੱਸਿਆ ਉਹ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਮੋਹਾਲੀ ਤੋਂ ਸਾਮਾਨ ਲੈ ਕੇ ਜਲੰਧਰ ਆਉਂਦਾ ਸੀ। ਫਕੀਰ ਚੰਦ ਦੀ ਲਾਸ਼ ਰਾਏਪੁਰ ਰਸੂਲਪੁਰ ਤੋਂ ਬਰਾਮਦ ਹੋਈ।ਪਰਿਵਾਰ ਨੇ ਇਸ ਮਾਮਲੇ ਵਿੱਚ ਪੁਲਿਸ ਤੋਂ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।