Bathinda News: ਵਾਰਡ ਨੰਬਰ 48 ਦੀ ਉਪ ਚੋਣ ਲਈ ਆਪ ਉਮੀਦਵਾਰ ਪਦਮਜੀਤ ਮਹਿਤਾ ਦੀ ਚੋਣ ਮੁਹਿੰਮ ਨੂੰ ਹਰ ਵਰਗ ਦਾ ਮਿਲ ਰਿਹਾ ਸਮਰਥਨ..!

0
40

👉ਪਦਮਜੀਤ ਮਹਿਤਾ ਲਈ ਕਿਸਾਨ ਵਿੰਗ, ਐਸਸੀ ਵਿੰਗ, ਮੁਲਾਜ਼ਮ ਵਿੰਗ, ਮਹਿਲਾ ਵਿੰਗ ਅਤੇ ਵਕੀਲ ਭਾਈਚਾਰੇ ਨੇ ਮੰਗੀਆਂ ਘਰ ਘਰ ਜਾ ਕੇ ਵੋਟਾਂ
👉ਪੰਜਾਬ ਸਰਕਾਰ ਵੱਲੋਂ ਹਰ ਵਰਗ ਦੀ ਭਲਾਈ ਲਈ ਚਲਾਈਆਂ ਸਕੀਮਾਂ ਦੇ ਨਾਮ ਤੇ ਮੰਗ ਰਹੇ ਹਾਂ ਵੋਟ, ਲੋਕ ਕਰ ਰਹੇ ਨੇ ਸਮਰਥਨ: ਮਹਿਤਾ

ਬਠਿੰਡਾ, 14 ਦਸੰਬਰ: Bathinda News: ਨਗਰ ਨਿਗਮ ਬਠਿੰਡਾ ਦੇ ਵਾਰਡ ਨੰਬਰ 48 ਦੀ ਉਪ ਚੋਣ ਦਾ ਪ੍ਰਚਾਰ ਭੱਖ ਚੱਲਿਆ ਹੈ। ਆਪ ਉਮੀਦਵਾਰ ਪਦਮਜੀਤ ਮਹਿਤਾ ਦੇ ਹੱਕ ਵਿੱਚ ਹਰ ਵਰਗ ਦਾ ਸਮਰਥਨ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ। ਅੱਜ ਉਮੀਦਵਾਰ ਪਦਮਜੀਤ ਮਹਿਤਾ ਦੇ ਪਿਤਾ ਪੀਸੀਏ ਪ੍ਰਧਾਨ ਅਮਰਜੀਤ ਮਹਿਤਾ ਦੇ ਨਾਲ ਜ਼ਿਲ੍ਹਾ ਕਿਸਾਨ ਵਿੰਗ ਪ੍ਰਧਾਨ ਅਤੇ ਦੀ ਕੋਆਪਰੇਟਿਵ ਐਗਰੀਕਲਚਰ ਡਿਵੈਲਪਮੈਂਟ ਬੈਂਕ ਦੇ ਚੇਅਰਮੈਨ ਪਰਮਜੀਤ ਸਿੰਘ ਕੋਟਫੱਤਾ, ਨਗਰ ਸੁਧਾਰ ਟਰਸਟ ਦੇ ਚੇਅਰਮੈਨ ਜਤਿੰਦਰ ਭੱਲਾ ਸਮੇਤ ਕਿਸਾਨ ਵਿੰਗ ਦੇ ਜਗਤਾਰ ਸਿੰਘ, ਗੁਰਜੰਟ ਸਿੰਘ ਧੀਮਾਨ, ਸਾਬਕਾ ਮੁਲਾਜ਼ਮ ਆਗੂ ਮਹਿੰਦਰ ਸਿੰਘ ਫੁੱਲੋਂ

ਇਹ ਵੀ ਪੜ੍ਹੋ Bathinda News: ਗੁਰੂ ਦਾ ਓਟ ਆਸਰਾ ਲੈਣ ਤੋਂ ਬਾਅਦ ਆਪ ਉਮੀਦਵਾਰ ਪਦਮਜੀਤ ਮਹਿਤਾ ਨੇ ਸ਼ੁਰੂ ਕੀਤਾ ਮੁੱਖ ਚੋਣ ਦਫ਼ਤਰ

ਮਿੱਠੀ, ਸਾਬਕਾ ਕੌਂਸਲਰ ਮਨਜੀਤ ਸਿੰਘ ਸਮੇਤ ਮਹਿਲਾ ਵਿੰਗ ਤੇ ਵਕੀਲ ਭਾਈਚਾਰੇ ਦੇ ਆਗੂਆਂ ਵੱਲੋਂ ਘਰ ਘਰ ਜਾ ਕੇ ਵੋਟ ਦੀ ਮੰਗ ਕੀਤੀ ਅਤੇ ਪੰਜਾਬ ਸਰਕਾਰ ਵੱਲੋਂ ਹਰ ਵਰਗ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੇ ਨਾਮ ’ਤੇ ਵੋਟ ਪਾਉਣ ਲਈ ਅਪੀਲ ਕੀਤੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ 50 ਹਜਾਰ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਗਿਆ, ਉੱਥੇ ਹੀ ਬਿਜਲੀ ਮੁਫਤ ਕਰਕੇ 90 ਫੀਸਦੀ ਘਰਾਂ ਨੂੰ ਵੱਡੀ ਰਾਹਤ ਦਿੱਤੀ ਗਈ, ਇਸ ਦੇ ਨਾਲ ਲਾਈਨੋਪਾਰ ਇਲਾਕੇ ਦੇ ਵਿਕਾਸ ਲਈ ਵੀ ਵੱਡੇ ਯਤਨ ਕੀਤੇ ਜਾ ਰਹੇ ਹਨ, ਜਿਸ ਦੇ ਆਧਾਰ ’ਤੇ ਆਪ ਉਮੀਦਵਾਰ ਵੋਟ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ Jalandhar News: AAP ਨੇ ਨਿਗਮ ਚੋਣਾਂ ਤੋਂ ਪਹਿਲਾਂ ਜਲੰਧਰ ਦੇ ਵਿਕਾਸ ਲਈ ਪੰਜ ਮੁੱਖ ਗਰੰਟੀਆਂ ਦਾ ਕੀਤਾ ਐਲਾਨ

ਅਮਰਜੀਤ ਮਹਿਤਾ ਨੇ ਕਿਹਾ ਕਿ ਲਾਈਨੋਪਾਰ ਇਲਾਕੇ ਦੇ ਇਸ ਵਾਰਡ ਨੂੰ ਸੁੰਦਰ ਵਾਰਡ ਬਣਾਇਆ ਜਾਵੇਗਾ, ਵਧੀਆ ਸੀਵਰੇਜ ਸਿਸਟਮ, ਸੁੰਦਰ ਸੜਕਾਂ, ਸਟਰੀਟ ਲਾਈਟਾਂ, ਵਧੀਆ ਪਾਰਕ ਅਤੇ ਨੌਜਵਾਨਾਂ ਦੇ ਰੁਜ਼ਗਾਰ ਲਈ ਇੰਡਸਟਰੀ ਦੇ ਸਾਧਨ ਮੁਹਈਆ ਕਰਵਾਏ ਜਾਣਗੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਇਲਾਕੇ ਦੇ ਚੰਗੇ ਭਵਿੱਖ ਲਈ ਉਹ ਪਦਮਜੀਤ ਮਹਿਤਾ ਨੂੰ ਰਿਕਾਰਡ ਵੋਟਾਂ ਨਾਲ ਜਿਤਾਉਣ ਲਈ ਸਹਿਯੋਗ ਕਰਨ। ਇਸ ਮੌਕੇ ਵੱਡੀ ਗਿਣਤੀ ਵਿੱਚ ਆਪ ਆਗੂਆਂ ਅਤੇ ਵਰਕਰਾਂ ਵੱਲੋਂ ਪਦਮਜੀਤ ਮਹਿਤਾ ਉਮੀਦਵਾਰ ਵਾਰਡ ਨੰਬਰ 48 ਦੇ ਨਾਲ ਘਰ ਘਰ ਜਾ ਕੇ ਵੋਟ ਪਾਉਣ ਦੀ ਅਪੀਲ ਕੀਤੀ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here