ਰਾਜਾ ਵੜਿੰਗ ਦੇ ਵੀ ਇੱਕ ਧਾਰਮਿਕ ਸਥਾਨ ‘ਤੇ ਚੋਣ ਪ੍ਰਚਾਰ ਕਰਨ ਦੇ ਮਾਮਲੇ ਵਿਚ ਕੀਤਾ ਨੋਟਿਸ ਜਾਰੀ
ਗਿੱਦੜਬਾਹਾ, 12 ਨਵੰਬਰ: ਪੰਜਾਬ ਦੀ ਹਾਟ ਸੀਟ ਬਣੇ ਗਿੱਦੜਬਾਹਾ ਹਲਕੇ ਤੋਂ ਭਾਜਪਾ ਦੀ ਟਿਕਟ ‘ਤੇ ਚੋਣ ਲੜ ਰਹੇ ਸਾਬਕਾ ਵਿਤ ਮੰਤਰੀ ਮਨਪ੍ਰੀਤ ਬਾਦਲ ਦੀ ਦੋ ਦਿਨ ਪਹਿਲਾਂ ਇੱਕ ਪਿੰਡ ਦੇ ਨੌਜਵਾਨਾਂ ਨੂੰ ਨੌਕਰੀਆਂ ਵੰਡਣ ਦੀ ਵਾਈਰਲ ਹੋਈ ਵੀਡੀਓ ਦੇ ਮਾਮਲੇ ਵਿਚ ਚੋਣ ਕਮਿਸ਼ਨ ਨੇ ਜਵਾਬ ਮੰਗ ਲਿਆ ਹੈ। ਇਸ ਵੀਡੀਓ ਨੂੰ ਗੰਭੀਰਤਾ ਨਾਲ ਲੈਂਦਿਆਂ ਚੋਣ ਕਮਿਸ਼ਨ ਨੇ ਇਸ ਮਾਮਲੇ ਨੂੰ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਦਸਦਿਆਂ ਭਾਜਪਾ ਆਗੂ ਨੂੰ 24 ਘੰਟਿਆਂ ਵਿਚ ਜਵਾਬ ਦੇਣ ਲਈ ਕਿਹਾ ਹੈ।
ਇਹ ਵੀ ਪੜ੍ਹੋਸਿੱਧੂ ਮੂਸੇਵਾਲਾ ਦੇ ਪ੍ਰਵਾਰ ਨਾਲ ਤੈਨਾਤ ਸੁਰੱਖਿਆ ਮੁਲਾਜ਼ਮ ਦੀ ਗੋ+ਲੀ ਲੱਗਣ ਕਾਰਨ ਮੌ+ਤ
ਜਿਕਰਯੋਗ ਹੈ ਕਿ ਇੱਕ ਪਿੰਡ ਵਿਚ ਚੋਣ ਮੀਟਿੰਗ ਦੌਰਾਨ ਮਨਪ੍ਰੀਤ ਬਾਦਲ ਨੇ ਨੌਜਵਾਨਾਂ ਨੂੰ ਫ਼ੌਜ, ਬੀਐਸਐਫ਼, ਰੇਲਵੇ ਤੋਂ ਪੀਆਰਟੀਸੀ ਵਿਚ ਭਰਤੀ ਕਰਵਾਉਣ ਦਾ ਭਰੋਸਾ ਦਿਵਾਇਆ ਸੀ। ਹਾਲਾਂਕਿ ਬਾਅਦ ਵਿਚ ਉਨ੍ਹਾਂ ਇਸ ਵੀਡੀਓ ’ਤੇ ਸਫ਼ਾਈ ਵੀ ਦਿੱਤੀ ਸੀ ਪ੍ਰੰਤੂ ਹੁਣ ਚੋਣ ਕਮਿਸ਼ਨ ਨੇ ਇਸਦਾ ਨੋਟਿਸ ਲਿਆ ਹੈ। ਉਧਰ ਦੂਜੇ ਪਾਸੇ ਕਾਂਗਰਸੀ ਉਮੀਦਵਾਰ ਦੇ ਪਤੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਨੂੰ ਵੀ ਚੋਣ ਕਮਿਸ਼ਨ ਨੇ ਇੱਕ ਨੋਟਿਸ ਕੱਢਿਆ ਹੈ। ਉਨ੍ਹਾਂ ਉਪਰ ਦੋਸ਼ ਹਨ ਕਿ ਆਪਣੀ ਪਤਨੀ ਦੇ ਹੱਕ ਵਿਚ ਚੋਣ ਪ੍ਰਚਾਰ ਲਈ ਉਹ ਇੱਕ ਧਾਰਮਿਕ ਸਥਾਨ ’ਤੇ ਗਏ ਸਨ।
Share the post "ਨੌਕਰੀਆਂ ਦੇ ਗੱਫ਼ੇ ਵੰਡਣ ਦੇ ਮਾਮਲੇ ’ਚ ਬੁਰਾ ਫ਼ਸੇ ਮਨਪ੍ਰੀਤ ਬਾਦਲ, ਚੋਣ ਕਮਿਸ਼ਨ ਨੇ ਕੱਢਿਆ ਨੋਟਿਸ"