23 ਜਨਵਰੀ ਨੂੰ ਮੁੜ ਹੋਵੋਗੀ ਹਾਈਕੋਰਟ ’ਚ ਸੁਣਵਾਈ
ਚੰਡੀਗੜ੍ਹ, 18 ਜਨਵਰੀ: ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਅਤੇ ਦੂਜੇ ਅਹੁੱਦੇਦਾਰਾਂ ਦੀ ਚੋਣ ਵੀਰਵਾਰ ਨੂੰ ਟਲ ਗਈ ਹੈ। ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨੂੰ ਸੌਪੀਆਂ ਦੋ ਵੱਖ ਵੱਖ ਰੀਪੋਰਟਾਂ ਵਿਚ ਜੁਆਇੰਟ ਕਮਿਸ਼ਨਰ ਨੇ ਜਿੱਥੇ ਇੰਨ੍ਹਾਂ ਚੋਣਾਂ ਲਈ ਨਿਯੁਕਤ ਪ੍ਰੋਜਾਡਿੰਗ ਅਫ਼ਸਰ ਦੇ ਬੀਮਾਰ ਹੋਣ ਬਾਰੇ ਦਸਿਆ ਹੈ ਕਿ ਉਥੇ ਨਾਲ ਹੀ ਦੂਜੀ ਰੀਪੋਰਟ ਵਿਚ ਚੋਣ ਸਮੇਂ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਲੈਕੇ ਕੁੱਝ ਨੁਕਤੇ ਸਾਂਝੇ ਕੀਤੇ ਹਨ। ਜਿਸਤੋਂ ਬਾਅਦ ਸਵੇਰੇ 11 ਵਜੇਂ ਹੋਣ ਵਾਲੀ ਇਹ ਚੋਣ ਟਾਲ ਦਿੱਤੀ ਗਈ। ਜਿਸਤਂੋ ਬਾਅਦ ਨਗਰ ਨਿਗਮ ਦਫ਼ਤਰ ਦੇ ਬਾਹਰ ਕਾਫ਼ੀ ਸਾਰਾ ਹੰਗਾਮਾ ਹੁੰਦਾ ਰਿਹਾ ਤੇ ਆਪ ਅਤੇ ਕਾਂਗਰਸ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਭਾਜਪਾ ਨੇ ਅਪਣੀ ਹਾਰ ਨੂੰ ਦੇਖਦਿਆਂ ਇਹ ਗੈਰ-ਲੋਕਤੰਤਰੀ ਫੈਸਲਾ ਲਿਆ ਹੈ।
ਚੰਡੀਗੜ੍ਹ ‘ਚ ਮੇਅਰ ਦੀ ਚੋਣ ਅੱਜ, BJP vs AAP+CONG ਵਿੱਚ ਮੁਕ਼ਾਬਲਾ
ਇਸ ਮੌਕੇ ਆਪ ਵਲੋਂ ਰਾਜ ਸਭਾ ਰਾਘਵ ਚੱਢਾ ਅਤੇ ਕਾਂਗਰਸ ਦੇ ਸਾਬਕਾ ਮੰਤਰੀ ਪਵਨ ਬਾਂਸਲ ਨਿਗਮ ਦਫ਼ਤਰ ਅੱਗੇ ਮੌਜੂਦ ਰਹੇ। ਦੂਜੇ ਪਾਸੇ ਭਾਜਪਾ ਦੇ ਆਗੂਆਂ ਨੇ ਵੀ ਮੋੜਵਾ ਜਵਾਬ ਦਿੰਦਿਆਂ ਕਿਹਾ ਕਿ ਗਠਜੋੜ ਦੇ ਕੌਂਸਲਰ ਅਪਣੀਆਂ ਹੀ ਪਾਰਟੀਆਂ ਦੇ ਕਹਿਣੇ ਵਿਚ ਨਹੀਂ ਹਨ। ਬਾਅਦ ਵਿਚ ਇਹ ਮਾਮਲਾ ਹਾਈਕੋਰਟ ਵਿਚ ਵੀ ਪੁੱਜਿਆ, ਜਿੱਥੇ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਗੁਰਵਿੰਦਰ ਸਿੰਘ ਅਤੇ ਦੂਜੇ ਪਾਸੇ ਐਡਵੋਕੇਟ ਚੇਤਨ ਅਤੇ ਹੋਰ ਸੀਨੀਅਰ ਵਕੀਲ ਪੇਸ਼ ਹੋਏ। ਇਸ ਦੌਰਾਨ ਦੋਨਾਂ ਹੀ ਧਿਰਾਂ ਵਲੋਂ ਆਪੋ-ਅਪਣੇ ਪੱਖ ਵਿਚ ਦਲੀਲਾਂ ਦਿੱਤੀਆਂ ਗਈਆਂ। ਜਿੱਥੇ ਆਪ ਤੇ ਕਾਂਗਰਸ ਦੀ ਤਰਫ਼ੋਂ ਪੇਸ ਵਕੀਲਾਂ ਨੇ ਮੰਗ ਕੀਤੀ ਕਿ ਜੇਕਰ ਇੱਕ ਪ੍ਰੋਜਾਡਿੰਗ ਅਫ਼ਸਰ ਬੀਮਾਰ ਹੋ ਗਿਆ ਤਾਂ ਦੂਜੇ ਅਧਿਕਾਰੀ ਦੀ ਡਿਊਟੀ ਲਗਾ ਕੇ ਇਹ ਚੋਣ ਅੱਜ ਹੀ ਕਰਵਾਈ ਜਾਵੇ।
ਖੁਸ਼ਖਬਰ: ਬਠਿੰਡਾ ਤੋਂ ਹੁਣ ਦਿੱਲੀ ਲਈ ਹਫਤੇ ਵਿੱਚ ਪੰਜ ਦਿਨ ਉੱਡਣਗੇ ਜਹਾਜ਼
ਪ੍ਰੰਤੂ ਚੰਡੀਗੜ੍ਹ ਪ੍ਰਸਾਸਨ ਦੇ ਵਕੀਲ ਨੇ ਦਾਅਵਾ ਕੀਤਾ ਕਿ 16 ਫ਼ਰਵਰੀ ਨੂੰ ਨਿਗਮ ਦਫ਼ਤਰ ਅੱਗੇ ਹੋੲੈ ਵਿਵਾਦ ਤੋਂ ਇਲਾਵਾ ਹੁਣ ਵੀ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਕੁੱਝ ਖ਼ਦਸੇ ਹਨ, ਜਿਸ ਕਾਰਨ ਚੋਣ ਟਾਲੀ ਗਈ ਹੈ। ਇਸ ਦੌਰਾਨ ਹੀ ਡਿਪਟੀ ਕਮਿਸ਼ਨਰ ਵਲੋਂ ਨਵੇਂ ਸੋਧੇ ਚੋਣ ਪ੍ਰੋਗਰਾਮ ਨੂੰ ਹਾਈਕੋਰਟ ਵਿਚ ਪੇਸ਼ ਕੀਤਾ ਗਿਆ, ਜਿਸ ਵਿਚ 6 ਫ਼ਰਵਰੀ ਨੂੰ ਉਕਤ ਚੋਣ ਕਰਵਾਉਣ ਲਈ ਕਿਹਾ ਗਿਆ ਹੈ। ਇਸ ਮੌਕੇ ਹਾਈਕੋਰਟ ਵਲੋਂ ਵੀ ਤਲਖ਼ ਟਿੱਪਣੀਆਂ ਕੀਤੀਆਂ ਗਈਆਂ ਕਿ ਚੰਡੀਗੜ੍ਹ ਪ੍ਰਸ਼ਾਸਨ ਸ਼ਹਿਰ ਵਿਚ ਅਮਨ ਤੇ ਸਥਿਤੀ ਬਰਕਰਾਰ ਰੱਖਣ ਦੇ ਕੀ ਯੋਗ ਨਹੀਂ ਹੈ। ਫ਼ਿਲਹਾਲ ਹੁਣ ਇਸ ਮਾਮਲੇ ਵਿਚ ਹਾਈਕੋਰਟ ’ਚ ਅਗਲੀ ਸੁਣਵਾਈ 23 ਜਨਵਰੀ ਨੂੰ ਰੱਖੀ ਗਈ ਹੈ।