ਬਾਦਲ ਦਲ ਨੂੰ ਟੱਕਰ ਦੇਣ ਲਈ ਵਿਰੋਧੀ ਧੜਾ ਰਣਨੀਤੀ ਬਣਾਉਣ ’ਚ ਜੁਟਿਆ
ਅੰਮ੍ਰਿਤਸਰ, 8 ਅਕਤੂਬਰ: ਸਿੱਖਾਂ ਦੀ ਮਿੰਨੀ ਪਾਰਲੀਮੈਂਟ ਮੰਨੀ ਜਾਣ ਵਾਲੀ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਹੋਰਨਾਂ ਅਹੁੱਦੇਦਾਰਾਂ ਦੀ ਚੋਣ ਹੁਣ 28 ਅਕਤੂਬਰ ਨੂੰ ਹੋਵੇਗੀ। ਬੀਤੇ ਕੱਲ ਅੰਤ੍ਰਿਗ ਕਮੇਟੀ ਦੀ ਹੋਈ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ। ਜਿਸਤੋਂ ਬਾਅਦ ਧਾਰਮਿਕ ਹਲਕਿਆਂ ਵਿਚ ਸਰਗਰਮੀਆਂ ਵਧ ਗਈਆਂ ਹਨ। ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਦਲ ਦਲ ਨੂੰ ਟੱਕਰ ਦੇਣ ਲਈ ਸੁਧਾਰ ਲਹਿਰ ਦੇ ਆਗੂ ਰਣਨੀਤੀ ਬਣਾਉਣ ਵਿਚ ਜੁਟ ਗਏ ਹਨ।
ਇਹ ਵੀ ਪੜ੍ਹੋ:ਮੁੱਖ ਮੰਤਰੀ ਨੇ ਆਪਣੀ ਜਲੰਧਰ ਰਿਹਾਇਸ਼ ’ਤੇ ਆਪ ਆਗੂਆਂ ਨਾਲ ਕੀਤੀਆਂ ਮੀਟਿੰਗਾਂ
ਅਕਾਲੀ ਦਲ ਬਾਦਲ ਲਈ ਇਸ ਵਾਰ ਮੁਸ਼ਕਲ ਇਹ ਵੀ ਹੈ ਕਿ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖ਼ਾਹੀਆ ਕਰਾਰ ਦਿੱਤਾ ਜਾ ਚੁੱਕਾ। ਜਿਸਦੇ ਚੱਲਦੇ ਉਹ ਪਹਿਲਾਂ ਦੀ ਤਰ੍ਹਾਂ ਖੁੱਲ ਕੇ ਆਪਣੀ ਪਾਰਟੀ ਲਈ ਭੱਜਦੋੜ ਨਹੀਂ ਕਰ ਸਕਣਗੇ। ਦੂਜੇ ਪਾਸੇ ਵਿਰੋਧੀ ਧੜੇ ਨੂੰ ਵੀ ਘੇਰਨ ਲਈ ਬੀਬੀ ਜੰਗੀਰ ਕੌਰ ਵਿਰੁਧ ਵੀ ਸਿਕਾਇਤ ਕੀਤੀ ਗਈ ਹੈ, ਜਿਸ ਕਾਰਨ ਉਨ੍ਹਾਂ ਦੇ ਪ੍ਰਧਾਨਗੀ ਲਈ ਚੋਣ ਲੜਣ ਉਪਰ ਵੀ ਸਵਾਲੀਆਂ ਨਿਸ਼ਾਨ ਲੱਗ ਗਏ ਹਨ। ਬੀਤੇ ਕੱਲ ਬੀਬੀ ਜੰਗੀਰ ਕੌਰ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰ ਸੰਤ ਬਲਵੀਰ ਸਿੰਘ ਘੁੰਨਸ ਨਾਲ ਵੀ ਗੁਪਤ ਮੀਟਿੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ:haryana assembly election results: ਵੱਡਾ ਉਲਟਫ਼ੇਰ, ਮੁੜ ਭਾਜਪਾ ਅੱਗੇ ਹੋਈ
ਸੰਤ ਘੁੰਨਸ ਪਿਛਲੀ ਵਾਰ ਹਰਜਿੰਦਰ ਸਿੰਘ ਧਾਮੀ ਦੇ ਵਿਰੁਧ ਉਮੀਦਵਾਰ ਸਨ। ਗੌਰਬਤਲਬ ਹੈ ਕਿ ਹਰ ਸਾਲ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਦੀ ਚੋਣ ਤੇਜਾ ਸਿੰਘ ਸਮੁੰਦਰੀ ਹਾਲ ’ਚ ਜਨਰਲ ਹਾਊਸ ਦੇ 185 ਮੈਂਬਰਾਂ ਵੱਲੋਂ ਕੀਤੀ ਜਾਂਦੀ ਹੈ। ਇੰਨ੍ਹਾਂ ਵਿਚੋਂ 170 ਸਿੱਧੇ ਚੁਣੇ ਜਾਂਦੇ ਹਨ ਤੇ 15 ਨਾਮਜਦ ਮੈਂਬਰ ਹੁੰਦੇ ਹਨ। ਇਸਤੋਂ ਪੰਜ ਤਖ਼ਤਾਂ ਦੇ ਜਥੇਦਾਰ ਵੀ ਇਸ ਹਾਊਸ ਦੇ ਵੀ ਬਿਨਾਂ ਵੋਟ ਦੇ ਅਧਿਕਾਰ ਤੋਂ ਮੈਂਬਰ ਹੁੰਦੇ ਹਨ। ਮੌਜੂਦਾ ਸਮੇਂ ਸ੍ਰੋਮਣੀ ਕਮੇਟੀ ਦੇ ਲਗਪਗ 150 ਤੋਂ ਵੱਧ ਮੈਂਬਰ ਹਨ।