ਨਵੀਂ ਦਿੱਲੀ, 8 ਅਕਤੂਬਰ: ਲੰਘੀ 3 ਅਕਤੂਬਰ ਨੂੰ ਹਰਿਆਣਾ ਦੇ ਵਿਚ 90 ਸੀਟਾਂ ਲਈ ਹੋਈਆਂ ਚੋਣਾਂ ਦੇ ਅੱਜ ਸਾਹਮਣੇ ਆ ਰਹੇ ਨਤੀਜਿਆਂ ਵਿਚ ਵੱਡਾ ਉਲਟ ਫ਼ੇਰ ਦੇਖਣ ਨੂੰ ਮਿਲ ਰਿਹਾ। ਸਵੇਰ ਤੋਂ ਹੀ ਕਾਂਗਰਸ ਪਾਰਟੀ ਭਾਰੀ ਬਹੁਮਤ ਨਾਲ ਅੱਗੇ ਵਧਦੀ ਜਾ ਰਹੀ ਸੀ ਪ੍ਰੰਤੂ ਹੁਣ ਅਚਾਨਕ ਭਾਜਪਾ ਮੁੜ ਤੀਜ਼ੀ ਵਾਰ ਸੂਬੇ ਵਿਚ ਸਰਕਾਰ ਬਣਾਉਂਦੀ ਦਿਖ਼ਾਈ ਦੇ ਰਹੀ ਹੈ।
ਇਹ ਵੀ ਪੜ੍ਹੋ:Punjab Cabinet Meeting ਅੱਜ, ਜਲੰਧਰ ਦੀ ਬਜਾਏ ਹੋਵੇਗੀ ਚੰਡੀਗੜ੍ਹ ‘ਚ
ਵੱਖ ਵੱਖ ਮੀਡੀਆ ਚੈਨਲਾਂ ਦੀਆਂ ਰੀਪੋਰਟਾਂ ਤੋਂ ਇਲਾਵਾ ਚੋਣ ਕਮਿਸ਼ਨ ਦੀ ਵੈਬਸਾਈਟ ਮੁਤਾਬਕ ਵੀ ਭਾਜਪਾ ਬਹੁਮਤ ਲਈ ਲੋੜੀਦੀ 46 ਸੀਟਾਂ ਤੱਕ ਪੁੱਜ ਗਈ ਹੈ। ਹਾਲਾਂਕਿ ਪੂਰੀ ਤਰ੍ਹਾਂ ਚੋਣ ਨਤੀਜੇ ਸਾਹਮਣੇ ਆਉਣ ਵਿਚ ਹਾਲੇ ਦੋ ਘੰਟੇ ਹੋਰ ਲੱਗਣ ਦੀ ਸੰਭਾਵਨਾ ਹੈ ਪ੍ਰੰਤੂ ਵੱਡਾ ਉਲਟਫ਼ੇਰ ਕਰਕੇ ਮੁੜ ਸੱਤਾ ਵਿਚ ਵਾਪਸੀ ਕਰਦੀ ਦਿਖ਼ਾਈ ਦੇ ਰਹੀ ਭਾਜਪਾ ਨੇ ਵਰਕਰਾਂ ਵਿਚ ਜੋਸ਼ ਭਰ ਦਿੱਤਾ। ਜਦੋਂਕਿ ਸਵੇਰ ਤੋਂ ਹੀ ਕਾਂਗਰਸੀ ਉਮੀਦਵਾਰਾਂ ਤੇ ਦਫ਼ਤਰਾਂ ਵਿਚ ਢੋਲ ਢਮੱਕੇ ਵੱਜ ਰਹੇ ਸਨ।