ਨਗਰ ਨਿਗਮ ਦੇ ਮੇਅਰ ਦੀ ਚੋਣ ਦਾ ਹੋਇਆ ਐਲਾਨ, ਰਾਜਧਾਨੀ ’ਚ ਮੁੜ ਸਿਆਸੀ ਸਰਗਰਮੀਆਂ ਵਧੀਆਂ

0
227
PIC BY ASHISH MITTAL

ਚੰਡੀਗੜ੍ਹ, 8 ਜਨਵਰੀ: ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਤੇ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿਚ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ 24 ਜਨਵਰੀ ਨੂੰ ਕਰਵਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਹ ਚੋਣਾਂ ਕਰਵਾਉਣ ਲਈ ਨਾਮਜ਼ਦ ਕੌਂਸਲਰ ਰਮਨੀਕ ਸਿੰਘ ਬੇਦੀ ਨੂੰ ਚੋਣ ਅਧਿਕਾਰੀ ਵਜੋਂ ਜਿੰਮੇਵਾਰੀ ਦਿੱਤੀ ਗਈ ਹੈ। ਜਿਕਰਯੋਗ ਹੈ ਕਿ ਚੰਡੀਗੜ੍ਹ ’ਚ ਹਰ ਸਾਲ ਮੇਅਰ ਅਤੇ ਦੁੂਜੇ ਅਹੁੱਦਿਆਂ ਲਈ ਚੋਣ ਹੁੰਦੀ ਹੈ। ਉਧਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਇਸ ਨੋਟੀਫਿਕੇਸ਼ਨ ’ਤੇ ਸਵਾਲ ਖੜ੍ਹੇ ਕੀਤੇ ਹਨ। ਇੰਨ੍ਹਾਂ ਪਾਰਟੀਆਂ ਦੇ ਆਗੂਆਂ ਦਾ ਦਾਅਵਾ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਬਾਅਦ 20 ਫ਼ਰਵਰੀ 24 ਨੂੰ ਆਪਣਾ ਅਹੁੱਦਾ ਸੰਭਾਲਿਆ ਸੀ,

ਇਹ ਵੀ ਪੜ੍ਹੋ 8 ਸਾਲ ਪਹਿਲਾਂ ਪ੍ਰੇਮ ਵਿਆਹ ਕਰਵਾਉਣ ਵਾਲੀ ਕਲਯੁਗੀ ‘ਪਤਨੀ’ ਨੇ ਹੁਣ ਆਪਣੇ ਆਸ਼ਕ ਨਾਲ ਮਿਲਕੇ ‘ਪਤੀ’ ਦਾ ਕਤਲ ਕਰਵਾਇਆ

ਜਿਸਦੇ ਚੱਲਦੇ ਮੇਅਰ ਕੁਲਦੀਪ ਕੁਮਾਰ ਦਾ ਕਾਰਜਕਾਲ 19 ਫਰਵਰੀ 2025 ਤੱਕ ਪੂਰਾ ਹੋਣਾ ਹੈ। ਚਰਚਾ ਹੈ ਕਿ ਇੰਨ੍ਹਾਂ ਪਾਰਟੀਆਂ ਦੇ ਆਗੂਆਂ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਦੇ ਇਸ ਨੋਟੀਫਿਕੇਸ਼ਨ ਵਿਰੁਧ ਅਦਾਲਤ ਦਾ ਮੁੜ ਦਰਵਾਜ਼ਾ ਖੜਕਾਉਣ ਦੀ ਅੰਦਰਖ਼ਾਤੇ ਤਿਆਰੀ ਕਰ ਲਈ ਗਈ ਹੈ। ਦਸਣਾ ਬਣਦਾ ਹੈ ਕਿ ਪਿਛਲੇ ਸਾਲ ਮੇਅਰ ਦੇ ਅਹੁੱਦੇ ਲਈ 30 ਜਨਵਰੀ 2024 ਨੂੰ ਹੋੲਂੀ ਚੋਣ ਦੀ ਪੂਰੇ ਦੇਸ ਵਿਚ ਚਰਚਾ ਹੋਈ ਸੀ। ਉਕਤ ਚੋਣ ਲਈ ਨਾਮਜਦ ਚੋਣ ਅਧਿਕਾਰੀ ਅਨਿਲ ਮਸੀਹ ਨੇ ਧੱਕੇ ਨਾਲ ਹੀ ਆਪ+ਕਾਂਗਰਸ ਗਠਜੋੜ ਦੇ ਕੁਲਦੀਪ ਕੁਮਾਰ ਦੀਆਂ ਵੋਟਾਂ ਰੱਦ ਕਰਦਿਆਂ ਭਾਜਪਾ ਦੇ ਮਨੋਜ਼ ਸੋਨਕਰ ਨੂੰ ਮੇਅਰ ਐਲਾਨ ਦਿੱਤਾ ਸੀ। ਜਿਸ ਕਾਰਨ ਨਾਂ ਸਿਰਫ਼ ਸੁਪਰੀਮ ਕੋਰਟ ਨੇ ਇਤਿਹਾਸਕ ਸੁਣਵਾਈ ਕਰਦਿਆਂ ਕੁਲਦੀਪ ਕੁਮਾਰ ਨੂੰ ਜੇਤੂ ਐਲਾਨਿਆ ਸੀ,

ਇਹ ਵੀ ਪੜ੍ਹੋ ਤਹਿਸੀਲਦਾਰ ਦੇ ਨਾਂ ’ਤੇ 11,000 ਰੁਪਏ ਦੀ ਰਿਸ਼ਵਤ ਲੈਂਦਾ ਵਸੀਕਾ ਨਵੀਸ ਵਿਜੀਲੈਂਸ ਵੱਲੋਂ ਗ੍ਰਿਫਤਾਰ

ਬਲਕਿ ਲੋਕਤੰਤਰ ਦਾ ਕਤਲ ਕਰਨ ਵਾਲੇ ਚੋਣ ਅਧਿਕਾਰੀ ਅਨਿਲ ਮਸੀਹ ਵਿਰੁਧ ਫ਼ੌਜਦਾਰੀ ਕਾਰਵਾਈ ਦੇ ਵੀ ਹੁਕਮ ਦਿਤੇ ਸਨ। ਇਸ ਫੈਸਲੇ ਕਾਰਨ ਭਾਜਪਾ ਨੂੰ ਪੂਰੇ ਦੇਸ਼ ਵਿਚ ਨਮੋਸੀ ਦਾ ਸਾਹਮਣਾ ਕਰਨਾ ਪਿਆ ਸੀ। ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਸਾਲ 2016 ਤੋਂ 2023 ਤੱਕ ਭਾਜਪਾ ਚੰਡੀਗੜ੍ਹ ਦੇ ਮੇਅਰ ਅਹੁੱਦੇ ਉਪਰ ਕਾਬਜ਼ ਹੀ ਚੱਲਦੀ ਆ ਰਹੀ ਸੀ। ਹਾਲਾਂਕਿ ਹੁਣ ਬਦਲੇ ਹੋਏ ਸਿਆਸੀ ਹਾਲਾਤਾਂ ਵਿਚ ਦੇਖਣਾ ਹੋਵੇਗਾ ਕਿ ਕਾਂਗਰਸ ਅਤੇ ਆਪ ਇਸ ਮੁੜ ਇਕੱਠੀਆਂ ਹੁੰਦੀਆਂ ਹਨ ਜਾਂ ਫ਼ਿਰ ਆਪੋ-ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰ ਦੀਆਂ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਭਾਜਪਾ ਦਾ ਮੁੜ ਇਸ ਅਹੁੱਦੇ ਉਪਰ ਕਾਬਜ਼ ਹੋਣਾ ਤੈਅ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

 

LEAVE A REPLY

Please enter your comment!
Please enter your name here