Friday, April 17, 2026
spot_img
spot_img

ਕੁੱਲ ਹਿੰਦ ਕਿਸਾਨ ਸਭਾ ਦੇ ਜਨਰਲ ਇਜਲਾਸ ਦੀ ਹੋਈ ਚੋਣ , ਜਸਵੀਰ ਸਿੰਘ ਆਕਲੀਆ ਬਣੇ ਜ਼ਿਲ੍ਹਾ ਪ੍ਰਧਾਨ

Date:

spot_img

Bathinda News: ਬੀਤੇ ਦਿਨ ਬਠਿੰਡਾ ਦੇ ਇਤਿਹਾਸਕ ਕਿਲਾ ਮੁਬਾਰਕ ਸਾਹਿਬ ਵਿਖੇ ਕੁੱਲ ਹਿੰਦ ਕਿਸਾਨ ਸਭਾ ਦੇ ਜਨਰਲ ਇਜਲਾਸ ਦੀ ਚੋਣ ਹੋਈ। ਸਭਾ ਦੇ ਸੂਬਾ ਪ੍ਰਧਾਨ ਬਲਕਰਨ ਸਿੰਘ ਦੀ ਅਗਵਾਈ ਹੇਠ ਹੋਏ ਇਸ ਜਨਰਲ ਇਜਲਾਸ ਵਿਚ ਸਾਥੀ ਜੀਤਾ ਸਿੰਘ ਪਿੱਥੋਂ ਵੱਲੋਂ ਪਿਛਲੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਗਈ ਜਿਸ ਉੱਪਰ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ ਅਤੇ ਸਰਬ ਸੰਮਤੀ ਨਾਲ ਪਾਸ ਕੀਤੀ ਗਈ ।ਇਸ ਸਮੇਂ ਜ਼ਿਲਾ ਬਠਿੰਡਾ ਲਈ 21 ਮੈਂਬਰੀ ਜਿਲਾ ਕਮੇਟੀ ਅਤੇ 20-21 ਮਾਰਚ ਨੂੰ ਤਰਨ ਤਾਰਨ ਵਿਖੇ ਹੋ ਰਹੇ ਸੂਬਾ ਡੈਲੀਗੇਟ ਇਜਲਾਸ ਲਈ ਡੈਲੀਗੇਟਾਂ ਦੀ ਚੋਣ ਕੀਤੀ ਗਈ ।

ਇਹ ਵੀ ਪੜ੍ਹੋ  ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਹੇਠ ਕਿਸਾਨਾਂ ਨੇ ਵਿਧਾਇਕਾਂ ਦੇ ਘਰਾਂ ਅੱਗੇ ਦਿੱਤੇ ਧਰਨੇ

ਜਿਲੇ ਦੀ ਪੰਜ ਮੈਂਬਰੀ ਵਰਕਿੰਗ ਕਮੇਟੀ ਜਿਸ ਵਿੱਚ ਜਸਵੀਰ ਸਿੰਘ ਆਕਲੀਆ ਜ਼ਿਲਾ ਪ੍ਰਧਾਨ, ਦਰਸ਼ਨ ਸਿੰਘ ਫੁੱਲੋ ਮਿੱਠੀ ਜਿਲਾ ਸਕੱਤਰ, ਹਰਨੇਕ ਸਿੰਘ ਆਲੀਕੇ ਖਜਾਨਚੀ, ਸੁਖਦੇਵ ਸਿੰਘ ਨਥਾਣਾ ਮੀਤ ਪ੍ਰਧਾਨ ਅਤੇ ਗੁਲਜਾਰ ਸਿੰਘ ਬਦਿਆਲਾ ਨੂੰ ਮੀਤ ਸਕੱਤਰ ਚੁਣਿਆ ਗਿਆ। ਭਰਾਤਰੀ ਜਥੇਬੰਦੀ ਵੱਲੋਂ ਖੇਤ ਮਜ਼ਦੂਰ ਆਗੂ ਮੱਖਣ ਸਿੰਘ ਗੁਰੂਸਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਬਲਕਰਨ ਸਿੰਘ ਬਰਾੜ ਨੇ ਸਭਾ ਦੇ ਇਤਿਹਾਸ ਦਾ ਜ਼ਿਕਰ ਕਰਦਿਆਂ ਇਹ ਜਥੇਬੰਦੀ ਦੇਸ਼ ਦੀ ਸਭ ਤੋਂ ਪੁਰਾਣੀ ਕਿਸਾਨ ਜਥੇਬੰਦੀ ਹੈ ਜਿਸ ਦੀ ਸਥਾਪਨਾ 1936 ਵਿੱਚ ਲਖਨਊ ਵਿਖੇ ਹੋਈ ।ਬਾਬਾ ਸੋਹਣ ਸਿੰਘ ਭਕਨਾ, ਸੋਹਣ ਸਿੰਘ ਜੋਸ਼,ਤੇਜਾ ਸਿੰਘ ਸੁਤੰਤਰ, ਜੰਗੀਰ ਸਿੰਘ ਜੋਗਾ , ਧਰਮ ਸਿੰਘ ਫੱਕਰ ਅਤੇ ਬਾਬਾ ਅਰਜਨ ਸਿੰਘ ਭਦੌੜ ਵਰਗੇ ਸੁਤੰਤਰਤਾ ਸੰਗਰਾਮੀ ਅਤੇ ਦੇਸ਼ ਭਗਤ ਕਿਸਾਨ ਆਗੂਆਂ ਨੇ ਸਮੇਂ ਸਮੇਂ ਤੇ ਇਸ ਦੀ ਅਗਵਾਈ ਕੀਤੀ।

ਇਹ ਵੀ ਪੜ੍ਹੋ ਯੁੱਧ ਨਸ਼ਿਆਂ ਵਿਰੁੱਧ:ਬਰਨਾਲਾ ਵਿੱਚ ਢਾਹਿਆ ਗਿਆ ਨਾਜਾਇਜ਼ ਢਾਂਚਾ

ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਅਤੇ ਸੁਤੰਤਰ ਭਾਰਤ ਵਿੱਚ ਕਿਸਾਨੀ ਲਈ ਚੱਲੇ ਵੱਖ ਵੱਖ ਘੋਲਾਂ ਜਿਨਾਂ ਵਿੱਚ ਪੈਪਸੂ ਦੀ ਮੁਜ਼ਾਰਾ ਲਹਿਰ ਅਤੇ ਤਿਲੰਗਾਨਾ ਦਾ ਜਮੀਨੀ ਸੰਘਰਸ਼ ਜਿਸ ਵਿੱਚ ਕਿਸਾਨਾਂ ਨੂੰ ਲੱਖਾਂ ਏਕੜ ਜਮੀਨ ਦੀ ਮਾਲਕੀ ਹੱਕ ਦਵਾਏ ਅਤੇ ਖੁਸ਼ਹੈਸੀਅਤ ਟੈਕਸ ਮੋਰਚੇ ਵਿੱਚ ਕਿਸਾਨਾਂ ਨੂੰ ਜਿੱਤ ਦਿਵਾਈ ।ਉਸ ਤੋਂ ਬਾਅਦ ਕਿਸਾਨੀ ਲਈ ਚੱਲੇ ਵੱਖ ਵੱਖ ਘੋਲਾਂ ਸਮੇਤ ਦਿੱਲੀ ਕਿਸਾਨ ਅੰਦੋਲਨ ਅਤੇ ਚੱਲ ਰਹੇ ਮੌਜੂਦਾ ਕਿਸਾਨ ਅੰਦੋਲਨ ਵਿੱਚ ਸ਼ਾਨਦਾਰ ਭੂਮਿਕਾ ਨਿਭਾ ਰਹੀ ਹੈ। ਅਖੀਰ ਵਿੱਚ ਬਲਦੀਪ ਸਿੰਘ ਕੋਟਸ਼ਮੀਰ ਨੇ ਸਾਰੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਮੋਗਾ ਵਿੱਚ ਦੇਹ ਵਪਾਰ ਦੇ ਧੰਦੇ ਵਿੱਚ ਸ਼ਾਮਲ ਅਕਾਲੀ ਆਗੂ ਤੇ ਐਮਸੀ ਜਗਜੀਤ ਸਿੰਘ ਜੀਤਾ ਗ੍ਰਿਫ਼ਤਾਰ!

ਅਕਾਲੀ ਆਗੂ ਦੀ ਗ੍ਰਿਫ਼ਤਾਰੀ ਨੇ ਸੁਖਬੀਰ ਬਾਦਲ ਦੇ 'ਪੰਜਾਬ...