Punjabi Khabarsaar
ਪਟਿਆਲਾ

ਪੰਜਾਬ ਦੇ ਵਿਚ ਮਹਿੰਗੀ ਹੋਈ ਬਿਜਲੀ,16 ਜੂਨ ਤੋਂ ਲਾਗੂ ਹੋਣਗੀਆਂ ਨਵੀਂ ਦਰਾਂ

ਚੰਡੀਗੜ੍ਹ, 14 ਜੂਨ: ਪੰਜਾਬ ਵਿੱਚ ਬਿਜਲੀ ਮਹਿੰਗੀ ਹੋ ਗਈ ਹੈ। ਜਿਸ ਨਾਲ ਪੰਜਾਬੀਆਂ ਨੂੰ ਵੱਡਾ ਝਟਕਾ ਲੱਗਾ ਹੈ। ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਵਿੱਤੀ ਸਾਲ 2024-25 ਲਈ ਨਵੇਂ ਟੈਰਿਫ ਚਾਰਜ ਨਿਰਧਾਰਤ ਕੀਤੇ ਹਨ। ਇਸ ਅਨੁਸਾਰ ਘਰੇਲੂ ਦਰਾਂ ਵਿਚ 10 ਤੋਂ 12 ਪੈਸੇ ਪ੍ਰਤੀ ਯੂਨਿਟ ਅਤੇ ਉਦਯੋਗਿਕ ਲਈ 15 ਪੈਸੇ ਦਾ ਵਾਧਾ ਕੀਤਾ ਗਿਆ ਹੈ। ਟਿਊਬਵੈੱਲ ਕੁਨੈਕਸ਼ਨ ਲਈ ਬਿਜਲੀ ਦਰਾਂ ਵਿਚ 15 ਪੈਸੇ ਦਾ ਵਾਧਾ ਕੀਤਾ ਗਿਆ ਹੈ।

ਹਰਿਆਣਾ ਦੇ ਕੇਂਦਰ ਵਿਚ ਤਿੰਨ ਮੰਤਰੀ ਬਣਨ ਨਾਲ ਸੂਬੇ ਦੇ ਵਿਕਾਸ ਨੂੰ ਮਿਲੇਗਾ ਹੁਲਾਰਾ:ਮਨੋਹਰ ਲਾਲ

ਦੱਸ ਦੇਈਏ ਕਿ ਪੰਜਾਬ ਵਿਚ ਹਰ ਘਰ ਨੂੰ 300 ਯੂਨਿਟ ਬਿਜਲੀ ਫ੍ਰੀ ਹੈ। ਹਾਲਾਂਕਿ ਜੇਕਰ ਇਸ ਨਾਲ ਇਕ ਯੂਨਿਟ ਵੀ ਜ਼ਿਆਦਾ ਬਿਜਲੀ ਖਪਤ ਹੁੰਦੀ ਹੈ ਤਾਂ ਫਿਰ ਬਿੱਲ ਚੁਕਾਉਣਾ ਪੈਂਦਾ ਹੈ। ਜੇਕਰ ਅਜਿਹਾ ਹੋਇਆ ਤਾਂ ਉਪਭੋਗਤਾ ਨੂੰ ਵਧੀ ਹੋਈ ਦਰ ਦਾ ਬਿਜਲੀ ਬਿੱਲ ਦੇਣਾ ਹੋਵੇਗਾ। ਨਵੀਂ ਦਰ ਮੁਤਾਬਕ ਹੁਣ ਹਰ ਪਰਿਵਾਰ ਨੂੰ 30 ਤੋਂ 40 ਰੁਪਏ ਵਾਧੂ ਦੇਣੇ ਪੈਣਗੇ। ਨਵੇਂ ਹੁਕਮ ਪੰਜਾਬ ਵਿੱਚ 16 ਜੂਨ ਤੋਂ ਲਾਗੂ ਹੋਣਗੇ। ਇਹ ਹੁਕਮ ਇਕ ਸਾਲ ਲਈ ਰਹਿਣਗੇ। ਇਸ ਦੌਰਾਨ ਸਾਰੀਆਂ ਸ਼੍ਰੇਣੀਆਂ ਦੀਆਂ ਦਰਾਂ ਵਿੱਚ ਬਦਲਾਅ ਹੋਵੇਗਾ।

 

Related posts

ਜਲ ਸਪਲਾਈ ਅਤੇ ਕੰਟਰੈਕਟ ਵਰਕਰਜ ਯੂਨੀਅਨ ਵਲੋਂ ਸ਼ਰਾਬ ਫੈਕਟਰੀ ਬੰਦ ਕਰਵਾਉਣ ਲਈ ਸ਼ਾਂਤਮਈ ਪੱਕੇ ਮੋਰਚੇ ’ਚ ਬੈਠੇ ਲੋਕਾਂ ’ਤੇ ਪੁਲਸ ਜਬਰ ਦੀ ਪੂਰਜੋਰ ਸ਼ਬਰਾਂ ’ਚ ਕੀਤੀ ਨਿਖੇਧੀ

punjabusernewssite

ਬਹੁ-ਕਰੋੜੀ ਡਰੱਗ ਰੈਕੇਟ ਮਾਮਲੇ ‘ਚ ਬਿਕਰਮ ਸਿੰਘ ਮਜੀਠੀਆ ਨੂੰ ਮੁੜ ਜਾਰੀ ਹੋਏ ਸਮਨ

punjabusernewssite

ਟੋਲ ਪਲਾਜ਼ਾ ਤੇ ਠੇਕੇ ਦੇ ਕਰਿੰਦੇ ’ਤੇ ਗੋਲੀ ਚਲਾਉਣ ਵਾਲੇ ਬਦਮਾਸ਼ ਪੁਲਿਸ ਮੁਕਾਬਲੇ ਤੋਂ ਬਾਅਦ ਕਾਬੂ,ਇੱਕ ਜਖ਼ਮੀ

punjabusernewssite