Punjabi Khabarsaar
ਬਠਿੰਡਾ

ਸੁਪਰਡੈਂਟਾਂ ਤੇ ਸੀਨੀਅਰ ਸਹਾਇਕਾਂ ਦੀਆਂ ‘ਖ਼ਾਲੀ ਕੁਰਸੀਆਂ’ ਦੇ ਸਹਾਰੇ ਚਲਾ ਰਹੇ ਨੇ ਬਠਿੰਡਾ ਦੇ ਮੁਲਾਜਮ ਕੰਮ

ਸੇਵਾਮੁਕਤੀਆਂ ਦੇ ਮਹੀਨਿਆਂ ਵੀ ਯੋਗ ਕਰਮਚਾਰੀਆਂ ਨੂੰ ਤਰੱਕੀਆਂ ਦੇਣੀਆਂ ਭੁੱਲੀ ਸਰਕਾਰ
ਬਠਿੰਡਾ, 19 ਜੂਨ: ਪੰਜਾਬ ਦੇ ਪੁਰਾਣੇ ਤੇ ਵੱਡੇ ਜ਼ਿਲਿ੍ਹਆਂ ਵਿਚੋਂ ਇੱਕ ਮੰਨੇ ਜਾਂਦੇ ਬਠਿੰਡਾ ਦੇ ਵਿਚ ਮੁਲਾਜਮ ਖ਼ਾਲੀ ਕੁਰਸੀਆਂ ਦੇ ਸਹਾਰੇ ਕੰਮਕਾਜ ਚਲਾ ਰਹੇ ਹਨ। ਕਈ ਮਹੀਨੇ ਪਹਿਲਾਂ ਖ਼ਾਲੀ ਹੋ ਚੁੱਕੀਆਂ ਪੋਸਟਾਂ ’ਤੇ ਪਦਉੱਨਤੀ ਨਾ ਹੋਣ ਕਾਰਨ ਜਿੱਥੇ ਇੱਕ-ਇੱਕ ਸੁਪਰਡੈਂਟ ਤਿੰਨ-ਤਿੰਨ ਸੀਟਾਂ ਦਾ ਕੰਮ ਦੇਖ ਰਹੇ ਹਨ, ਉਥੇ ਸੀਨੀਅਰਤਾ ਸੂਚੀ ਵਿਚ ਨਾਂ ਰੱਖਣ ਵਾਲੇ ਮੁਲਾਜਮ ਤਰੱਕੀਆਂ ਤੋਂ ਵਾਂਝੇ ਹਨ।ਇਸ ਪੱਤਰਕਾਰ ਨੂੰ ਮਿਲੀ ਸੂਚਨਾ ਮੁਤਾਬਕ ਬਠਿੰਡਾ ਜ਼ਿਲ੍ਹੇ ਵਿਚ ਸੁਪਰਡੈਂਟ ਗਰੇਡ 1 ਅਤੇ 2 ਦੀਆਂ ਸੱਤ ਪੋਸਟਾਂ ਮੰਨਜੂਰਸ਼ੁਦਾ ਹਨ ਪ੍ਰੰਤੂ ਪਿਛਲੇ ਕੁੱਝ ਮਹੀਨਿਆਂ ਤੋਂ ਚਾਰ ਪੋਸਟਾਂ ਖ਼ਾਲੀ ਪਈਆਂ ਹਨ। ਇੰਨ੍ਹਾਂ ਵਿੱਚੋਂ ਤਿੰਨ ਸੁਪਰਡੈਂਟ ਸੇਵਾਮੁਕਤ ਹੋ ਚੁੱਕੇ ਹਨ ਅਤੇ ਇੱਕ ਦੀ ਤਰੱਕੀ ਹੋ ਚੁੱਕੀ ਹੈ।

ਇਕੱਲੇਪਣ ਤੋਂ ਪ੍ਰੇਸ਼ਾਨ ਸਾਬਕਾ ਡੀਐਸਪੀ ਨੇ ਗੋ+ਲੀ ਮਾਰ ਕੇ ਕੀਤੀ ਖੁਦਕਸ਼ੀ

ਜਿਕਰਯੋਗ ਹੈ ਕਿ ਬਠਿੰਡਾ ਜ਼ਿਲ੍ਹੇ ਵਿਚ ਚਾਰ ਸਬ ਡਿਵੀਜ਼ਨਾਂ (ਬਠਿੰਡਾ, ਮੋੜ, ਤਲਵੰਡੀ ਸਾਬੋ ਅਤੇ ਰਾਮਪੁਰਾ ਫ਼ੂਲ) ਪੈਂਦੀਆਂ ਹਨ। ਹਰੇਕ ਸਬ ਡਿਵੀਜ਼ਨ ਉਪਰ ਇੱਕ ਸੁਪਰਡੈਂਟ ਦੀ ਪੋਸਟ ਹੁੰਦੀ ਹੈ। ਇਸੇ ਤਰ੍ਹਾਂ ਜਿਲ੍ਹਾ ਪੱਧਰ ’ਤੇ ਵੀ ਸੁਪਰਡੈਂਟ ਦੀਆਂ ਦੋ ਪੋਸਟਾਂ ਹੁੰਦੀਆਂ ਹਨ ਜਦਕਿ ਇੱਕ ਪੋਸਟ ਜ਼ਿਲ੍ਹੇ ਵਿਚ ਸੁਪਰਡੈਂਟ ਗਰੇਡ 1 ਦੀ ਹੁੰਦੀ ਹੈ। ਸੂਚਨਾ ਮੁਤਾਬਕ ਹੁਣ ਸੁਪਰਡੈਟਾਂ ਦੀਆਂ ਖ਼ਾਲੀ ਪਈਆਂ ਪੋਸਟਾਂ ਦਾ ਕੰਮ ਦੂਜੇ ਸੁਪਰਡੈਂਟਾਂ ਜਾਂ ਫ਼ਿਰ ਸੀਨੀਅਰ ਸਹਾਇਕਾਂ ਨੂੰ ਦੇ ਕੇ ਚਲਾਇਆ ਜਾ ਰਿਹਾ। ਇਸਤੋਂ ਇਲਾਵਾ ਇਹ ਵੀ ਪਤਾ ਲੱਗਿਆ ਹੈ ਕਿ ਜ਼ਿਲ੍ਹੇ ਵਿਚ ਸੀਨੀਅਰ ਸਹਾਇਕਾਂ ਦੀਆਂ 28 ਪੋਸਟਾਂ ਵਿਚੋਂ 8 ਦੇ ਕਰੀਬ ਖ਼ਾਲੀ ਪਈਆਂ ਹਨ। ਜਦੋਂ ਕਿ ਦੋ ਸੀਨੀਅਰ ਸਹਾਇਕ(ਰਾਜਨ ਗੋਇਲ ਅਤੇ ਸ਼ਲੰਦਰ ਗੋਇਨ) ਸਹਾਇਕ ਟ੍ਰਾਂਸਪੋਰਟ ਅਫ਼ਸਰ ਬਣ ਕੇ ਟ੍ਰਾਂਸਪੋਰਟ ਵਿਭਾਗ ਵਿਚ ਚਲੇ ਗਏ ਹਨ। ਕੁੱਝ ਮੁਲਾਜਮਾਂ ਨੇ ਦਸਿਆ ਕਿ ਤਰੱਕੀਆਂ ਦੀ ਉਡੀਕ ਦੇ ਵਿਚ ਕੁੱਝ ਸਾਥੀ ਸੇਵਾ ਮੁਕਤ ਹੋ ਗਏ ਹਨ ਤੇ ਕੁੱਝ ਹੁਣ ਇੰਨ੍ਹਾਂ ਮਹੀਨਿਆਂ ਵਿਚ ਸੇਵਾਮੁਕਤ ਹੋਣ ਜਾ ਰਹੇ ਹਨ।

 

Related posts

ਬਠਿੰਡਾ ’ਚ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਲਹਿਰਾਇਆ ਕੌਮੀ ਤਿਰੰਗਾ

punjabusernewssite

ਮਾਲਵਾ ਪ੍ਰਾਂਤੀਆ ਬ੍ਰਹਾਮਣ ਸਭਾ ਦੇ ਪ੍ਰਬੰਧਾਂ ਨੂੰ ਲੈ ਕੇ ਵਿਵਾਦ ਗਰਮਾਇਆ

punjabusernewssite

ਸਮੁੱਚੇ ਪੰਜਾਬ ਵਿੱਚ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੇ ਸਰਕਾਰ ਦੀਆਂ ਅਰਥੀਆਂ:- ਗੋਰਾ ਭੁੱਚੋ

punjabusernewssite