ਮੋੜ ਮੰਡੀ, 11 ਸਤੰਬਰ: ਆਪਣੀਆਂ ਮੰਗਾਂ ਨੂੰ ਲੈ ਕੇ ਬੀਤੇ ਕੱਲ ਤੋਂ ਤਿੰਨ ਦਿਨਾਂ ਲਈ ਸਮੂਹਿਕ ਛੁੱਟੀ ’ਤੇ ਚੱਲ ਰਹੇ ਬਿਜਲੀ ਮੁਲਾਜਮਾਂ ਨੇ ਅੱਜ ਦੂਜੇ ਦਿਨ ਵੀ ਸਬਡਿਵੀਜ਼ਨਾਂ ਅੱਗੇ ਰੋਸ਼ ਪ੍ਰਦਰਸ਼ਨ ਕੀਤਾ। ਬਿਜਲੀ ਬੋਰਡ ਦੀਆਂ ਜਥੇਬੰਦੀਆਂ ਇੰਪਲਾਈਜ ਜੁਆਇੰਟ ਫੋਰਮ, ਮੁਲਾਜ਼ਮ ਏਕਤਾ ਮੰਚ, ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ ,ਟੀ ਐਸ ਯੂ ਭੰਗਲ, ਪੈਨਸ਼ਨਰ ਐਸੋਸੀਏਸ਼ਨ ਮੌੜ ਅਤੇ ਹੋਰ ਭਰਾਤਰੀ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਡਵੀਜ਼ਨ ਮੌੜ ਵਿਖੇ ਰੋਸ ਪ੍ਰਦਰਸ਼ਨ ਕਰਦਿਆਂ ਐਲਾਨ ਕੀਤਾ ਕਿ ਜੇਕਰ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਮੁਲਾਜਮਾਂ ਦੀਆਂ ਹੱਕੀ ਮੰਗਾਂ ਲਾਗੂ ਨਹੀਂ ਕਰਦੀਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਜਿਸਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਦੀ ਹੋਵੇਗੀ ।
ਰਿਸ਼ਵਤ ਦੀ ਰਾਸੀ ਲੈਣ ’ਚ ਹੁਣ ਤੱਕ ਦਾ ਰਿਕਾਰਡ ਤੋੜਣ ਵਾਲਾ ਪਟਵਾਰੀ ਵਿਜੀਲੈਂਸ ਵੱਲੋਂ ਕਾਬੂ
ਇਸ ਮੌਕੇ ਸੰਬੋਧਨ ਕਰਦਿਆਂ ਜੱਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ 10,11,12 ਸਤੰਬਰ ਦੀ ਸਮੂਹਿਕ ਛੁੱਟੀ 100% ਸਬੰਧਤ ਮੁਲਾਜ਼ਮਾਂ ਵਲੋਂ ਭਰੀ ਗਈ ਹੈ। ਵਰਕ ਟੂ ਰੂਲ ਤਨਦੇਹੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਰਲੀਵਰ ਨਾ ਆਉਣ ਤੇ ਸਬੰਧਤ ਅਧਿਕਾਰੀ ਨੂੰ ਜਾਣੂ ਕਰਵਾਉਣ ਉਪਰੰਤ ਕੰਮ ਤੋਂ ਛੁੱਟੀ ਕੀਤੀ ਜਾ ਰਹੀ ਹੈ। ਇਸ ਮੌਕੇ ਜਗਦੀਸ਼ ਸ਼ਰਮਾ ਪੈਨਸ਼ਨਰ ਆਗੂ, ਬਲਤੇਜ ਸਿੰਘ ਪੈਨਸ਼ਨਰ ਆਗੂ, ਬਲਰਾਜ ਸਿੰਘ ਡਵੀਜ਼ਨ ਪ੍ਰਧਾਨ ਇੰਪਲਾਈਜ ਫੈਡਰੇਸ਼ਨ ਪਹਿਲਵਾਨ, ਜਨਕ ਰਾਜ ਟੀ ਐਸ ਯੂ ਭੰਗਲ ਡਵੀਜ਼ਨ ਪ੍ਰਧਾਨ , ਗੁਰਮੀਤ ਸਿੰਘ ਡਵੀਜ਼ਨ ਆਗੂ, ਨਛੱਤਰ ਸਿੰਘ ਪ੍ਰਧਾਨ ਟੀ ਐਸ ਯੂ ਸੋਢੀ ਜੋਨ ਆਗੂ , ਮਹੇਸ਼ ਸਿੰਘ ਇੰਪਲਾਈਜ ਫੈਡਰੇਸ਼ਨ ਫਲਜੀਤ ,
ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਪੰਜਾਬ ਦੇ ਬਿਜਲੀ ਕਾਮਿਆਂ ਦੇ ਸੰਘਰਸ਼ ਦੀ ਹਮਾਇਤ
ਨਛੱਤਰ ਸਿੰਘ ਜੋਨ ਸਕੱਤਰ ਟੀ ਐਸ ਯੂ ਬਠਿੰਡਾ, ਅਮਨ ਗੁਪਤਾ ਐਮ ਐਸ ਯੂ , 382 ਜਗਸੀਰ ਕੋਟਲੀ, 382 ਮਨੀ ਸੂਚ ਡਵੀਜ਼ਨ ਆਗੂ ਤ੍ਰਿਲੋਚਨ ਸਿੰਘ ਐਮ ਐਸ ਯੂ , ਵਿੱਕੀ ਸਿੰਘ ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ , ਪ੍ਰੈਸ ਸਕੱਤਰ ਗੁਰਪ੍ਰੀਤ ਕੋਟ ਭਾਰਾ, ਇੰਜੀਨੀਅਰ ਜਸਵਿੰਦਰ ਸਿੰਘ ਜੇਈ , ਇੰਜੀਨੀਅਰ ਗੁਰਪ੍ਰੀਤ ਸਿੰਘ ਜੇਈ , ਗੁਰਪ੍ਰੀਤ ਸਿੰਘ ਡਵੀਜ਼ਨ ਆਗੂ ਟੀ ਐਸ ਯੂ, ਸਰਕਲ ਆਗੂ ਜਸਵੀਰ ਮੌੜ, ਜੋਨ ਆਗੂ ਰਣਜੀਤ ਸਿੰਘ ਰਾਣਾ, ਬਲਦੇਵ ਸਿੰਘ ਜੇਈ 1 ਮੌੜ , ਮਨਪ੍ਰੀਤ ਧਾਲੀਵਾਲ ਡਵੀਜ਼ਨ ਆਗੂ ਆਦਿ ਹਾਜ਼ਰ ਰਹੇ।