ਸ਼੍ਰੀਨਗਰ, 19 ਦਸੰਬਰ: ਪਿਛਲੇ ਕੁੱਝ ਸਮੇਂ ਤੋਂ ਜੰਮੂ ਕਸ਼ਮੀਰ ਵਿਚ ਵਧ ਰਹੀਆਂ ਅੱਤਵਾਦ ਦੀਆਂ ਘਟਨਾਵਾਂ ਦੌਰਾਨ ਬੀਤੀ ਰਾਤ ਫ਼ੌਜ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਹੋਣ ਦੀ ਸੂਚਨਾ ਸਾਹਮਣੇ ਆਈ ਹੈ। ਹਾਲਾਂਕਿ ਫ਼ੌਜ ਤੇ ਪੁਲਿਸ ਅਧਿਕਾਰੀਆਂ ਨੇ ਇਸਦੀ ਪੁਸ਼ਟੀ ਨਹੀਂ ਕੀਤੀ ਪ੍ਰੰਤੂ ਕਿਹਾ ਜਾ ਰਿਹਾ ਕਿ ਮੁਕਾਬਲੇ ਵਿਚ ਪੰਜ ਦੇ ਕਰੀਬ ਅੱਤਵਾਦੀ ਮਾਰੇ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਇਲਾਕੇ ’ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ,
ਇਹ ਵੀ ਪੜ੍ਹੋ ਸੋਗੀ ਖ਼ਬਰ: ਥਾਣਾ ਮੁਖੀ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦੇਹਾਂਤ
ਜਿਸਤੋਂ ਬਾਅਦ ਜੰਮੂ ਕਸ਼ਮੀਰ ਪੁਲਿਸ ਅਤੇ ਫ਼ੌਜ ਵੱਲੋਂ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਅਤੇ ਇਸਤੋਂ ਬਾਅਦ ਇਹ ਮੁਕਾਬਲਾ ਸ਼ੁਰੂ ਹੋਇਆ। ਫ਼ੌਜ ਤੇ ਪੁਲਿਸ ਵੱਲੋਂ ਇਹ ਘੇਰਾਬੰਦੀ ਹਾਲੇ ਵੀ ਕੀਤੀ ਹੋਈ ਹੈ ਅਤੇ ਮੁਕਾਬਲੇ ਵਾਲੀ ਥਾਂ ਕਿਸੇ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਡਰੋਨ ਦੇ ਜਰੀਏ ਇੱਕ ਅੱਤਵਾਦੀ ਦੀ ਲਾਸ਼ ਵੀ ਮੁਕਾਬਲੇ ਵਾਲੀ ਥਾਂ ਪਈ ਹੋਈ ਦਿਖਾਈ ਦੇ ਰਹੀ ਹੈ। ਦਸਿਆ ਜਾ ਰਿਹਾ ਕਿ ਜਲਦੀ ਹੀ ਫ਼ੌਜ ਤੇ ਪੁਲਿਸ ਅਧਿਕਾਰੀ ਇਸਦੇ ਬਾਰੇ ਕੋਈ ਜਾਣਕਾਰੀ ਦੇਣਗੇ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK