ਚੰਡੀਗੜ੍ਹ 2 ਮਾਰਚ : ਹਰਿਆਣਾ ਦੇ ਊਰਜਾ ਮੰਤਰੀ ਰਣਜੀਤ ਸਿੰਘ ਨੇ ਕਿਸਾਨਾਂ ਤੋਂ ਅਪੀਲ ਕੀਤੀ ਕਿ ਜਿਸ ਤਰ੍ਹਾਂ ਸਾਲ 2023-24 ਦੌਰਾਨ 67,418 ਸੌਰ ਪੰਪ ਅਪਨਾਕੇ ਪ੍ਰਧਾਨ ਮੰਤਰੀ ਕਿਸਾਨ ਊਰਜਾ ਸੁਰੱਖਿਆ ਤੇ ਉਥਾਨ ਮੁਹਿੰਮ (ਪੀ.ਐਮ.ਕੁਸੂਮ) ਨੂੰ ਸਫਲ ਬਣਾਉਣ ਵਿਚ ਅਹਿਮ ਯੋਗਦਾਨ ਦਿੱਤਾ, ਉਸੇ ਤਰ੍ਹਾਂ ਸਾਲ 2024-25 ਲਈ ਨਿਰਧਾਰਿਤ ਕੀਤੇ ਗਏ 70,000 ਸੌਰ ਪੰਪ ਸਥਾਪਿਤ ਕਰਨ ਦੇ ਟੀਚੇ ਨੂੰ ਪੂਰਾ ਕਰਨ ਵਿਚ ਅੱਗੇ ਆਉਣ ਅਤੇ ਵੱਧ ਤੋਂ ਵੱਧ ਸੌਰ ਪੰਪ ਲਗਾਉਣ।
ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਹੋਏ ਬਜ਼ਟ ਸੈਸਨ ਰਿਹਾ ਅਹਿਮ
ਊਰਜਾ ਮੰਤਰੀ ਨੇ ਕਿਹਾ ਕਿ ਸੌਰ ਪੰਪ ਲਗਾਉਣ ਨਾਲ ਜਿੱਥੇ ਇਕ ਹੋਰ ਕਿਸਾਨ ਆਪਣੀ ਸਿੰਚਾਈ ਦੀ ਲੋਂੜ ਪੂਰੀ ਕਰ ਸਕਦਾ ਹੈ, ਉੱਥੇ ਦੂਜੇ ਪਾਸੇ ਵਾਧੂ੍ਤਊਰਜਾ ਗ੍ਰੀਡ ਵਿਚ ਦੇਕੇ ਆਪਣੀ ਆਮਦਨ ਵੀ ਵੱਧਾ ਸਕਦਾ ਹੈ੍ਟ ਉਨ੍ਹਾਂ ਕਿਹਾ ਕਿ ਸੌਰ ਪੰਪ ’ਤੇ ਇਕ ਵੱਡੀ ਰਕਮ ਸਰਕਾਰ ਸਬਸਿਡੀ ਵੱਜੋਂ ਮਹੁੱਇਆ ਕਰਵਾਉਂਦੀ ਹੈ੍ਟ ਕੋਲਾ ਵਰਗੀ ਕੁਦਰਤੀ ਸਰੋਤਾਂ ਦੀ ਵਰਤੋਂ ਆਉਣ ਵਾਲੀ ਪੀੜ੍ਹੀ ਨੂੰ ਸਮਝਦਾਰੀ ਨਾਲ ਕਰਨੀ ਹੋਵੇਗੀ ਅਤੇ ਊਰਜਾ ਉਤਪਾਦਨ ਲਈ ਹਰਿਤ ਊਰਜਾ, ਸਵੱਛ ਊਰਜਾ ਅਤੇ ਸੌਰ ਊਰਜਾ ਵਰਗੇ ਹੋਰ ਵਿਕਲਪਕ ਸਰੋਤਾਂ ਵੱਲ ਜਾਣਾ ਹੋਵੇਗਾ।
ਅਕਾਲੀ ਦਲ ਨੂੰ ਮਿਲਿਆ ਵੱਡਾ ਹੁਲਾਰਾ: ਦਲਿਤ ਚੇਤਨਾਂ ਮੰਚ ਦੇ ਪ੍ਰਧਾਨ ਸੈਂਕੜੇ ਸਮਰਥਕਾਂ ਸਮੇਤ ਪਾਰਟੀ ’ਚਹੋਏ ਸ਼ਾਮਲ
ਇਸ ਨੂੰ ਵੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੇ ਦੇਸ਼ ਵਿਚ ਪੀਐਮ ਕੁਸੂਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦਸਿਆ ਕਿ ਕਿਸਾਨਾਂ ਲਈ ਊਰਜਾ ਦੀ ਲੋਂੜ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਨ ਲਈ ਸਾਰੇ ਲੋਂੜੀਦੇ ਕਦਮ ਚੁੱਕੇ ਜਾ ਰਹੇ ਹਨ। ਸੌਰ ਪੰਪ ਦੇ ਵਾਧੂ, ਜਿੰਨ੍ਹਾਂ ਕਿਸਾਨਾਂ ਨੇ ਖੇਤੀਬਾੜੀ ਟਿਊਬਵੈਲ ਕੁਨੈਕਸ਼ਨ ਲਈ ਬਿਨੈ ਕੀਤਾ ਹੋਇਆ ਹੈ, ਉਨ੍ਹਾਂ ਨੂੰ ਵੀ ਪੜਾਅ ਵਾਰ ਢੰਗ ਨਾਲ ਡਿਮਾਂਡ ਨੋਟਿਸ ਜਾਰੀ ਕੀਤੇ ਜਾ ਰਹੇ ਹਨ ਅਤੇ ਹੁਣ ਤਕ ਸਾਲ ਸਾਲ 2019 ਤੋਂ 2023 ਤਕ ਪ੍ਰਾਪਤ 27826 ਬਿਨਿਆਂ ਵਿਚੋਂ 27740 ਦੇ ਡਿਮਾਂਡ ਨੋਟਿਸ ਜਾਰੀ ਕੀਤੇ ਜਾ ਚੱਕੇ ਹਨ ਅਤੇ ਇੰਨ੍ਹਾਂ ਸਾਰੀਆਂ ਨੂੰ ਕੁਨੈਕਸ਼ਨ ਵੀ ਜਾਰੀ ਕਰ ਦਿੱਤੇ ਹਨ।
Share the post "ਊਰਜਾ ਮੰਤਰੀ ਰਣਜੀਤ ਸਿੰਘ ਨੇ ਕਿਸਾਨਾਂ ਨੂੰ ਵੱਧ ਤੋਂ ਵੱਧ ਸੌਰ ਪੰਪ ਲਗਾਉਣ ਦੀ ਕੀਤੀ ਅਪੀਲ"