ਬਠਿੰਡਾ ਸ਼ਹਿਰ ਅੰਦਰ ਕਮਰਸ਼ੀਅਲ ਵਹੀਕਲਾਂ ਦੀ ਇੰਟਰੀ ਹੋਈ ਬੰਦ

0
10
27 Views

ਬਠਿੰਡਾ, 31 ਜਨਵਰੀ: ਭੁੱਲਰ ਗੋਤ ਦੀ ਵਿਰਾਸਤ ਨੂੰ ਸੰਭਾਲਣ ਲਈ ਸਮੁੱਚੇ ਪ੍ਰਬੰਧਕੀ ਢਾਂਚੇ ਨੂੰ ਸਰਗਰਮ ਕਰਨ ਲਈ ਭੁੱਲਰ ਸਭਾ ਅਤੇ ਇੰਤਜਾਮੀਆਂ ਕਮੇਟੀ ਸਮਾਧਾਂ ਮਾੜੀ ਭੁੱਲਰਾਂ ਦੀ ਚੋਣ ਪ੍ਰਕਿਰਿਆ ਸੁਰੂ ਕਰ ਦਿੱਤੀ ਗਈ ਹੈ। ਅੱਜ ਇੱਥੇ ਇਸਦੀ ਜਾਣਕਾਰੀ ਦਿੰਦਿਆਂ ਭੁੱਲਰ ਭਾਈਚਾਰੇ ਦੇ ਆਗੂਆਂ ਨੇ ਸਥਾਨਕ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭੁੱਲਰ ਸਭਾ ਰਜਿ: ਅਤੇ ਇੰਤਜਾਮੀਆਂ ਕਮੇਟੀ ਰਜਿ: ਕਈ ਦਹਾਕਿਆਂ ਤੋਂ ਕੰਮ ਕਰ ਰਹੀਆਂ ਹਨ। ਹੁਣ ਸਮੁੱਚੇ ਭਾਈਚਾਰੇ ਵੱਲੋਂ ਸਭਾ ਤੇ ਕਮੇਟੀ ਦਾ ਪ੍ਰਬੰਧਕੀ ਢਾਂਚਾ ਭੰਗ ਕਰ ਦਿੱਤਾ ਹੈ ਅਤੇ ਨਵੀਂ ਚੋਣ ਲਈ 4 ਫਰਵਰੀ ਨੂੰ ਸਮਾਧਾਂ ਮਾੜੀ ਭੁੱਲਰਾਂ ਨੇੜੇ ਰਾਮਪੁਰਾ ਵਿਖੇ ਹੋਵੇਗੀ।

ਪੰਜ IAS ਅਫਸਰਾਂ ਸਹਿਤ 50 PCS ਅਧਿਕਾਰੀ ਬਦਲੇ

ਇਸ ਚੋਣ ਲਈ ਕਾਕਾ ਸਿੰਘ ਕੋਰੜਾ ਕੌੜਿਆਂ ਵਾਲਾ ਨੂੰ ਚੋਣ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਸਮੁੱਚੀ ਦੁਨੀਆਂ ਵਿੱਚ ਬੈਠੇ ਭੁੱਲਰ ਗੋਤ ਨਾਲ ਸਬੰਧਤ ਸੱਜਣਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਰਾਇ ਫੋਨ ਜਾਂ ਲਿਖਤੀ ਤੌਰ ’ਤੇ ਦੇ ਸਕਦੇ ਹਨ। ਉਹਨਾਂ ਦੱਸਿਆ ਕਿ ਇਹ ਚੋਣ ਸਰਬਸੰਮਤੀ ਨਾਲ ਕਰਨ ਦੀ ਕੋਸ਼ਿਸ਼ ਹੋੇਵੇਗੀ, ਪਰ ਜੇਕਰ ਅਜਿਹਾ ਸੰਭਵ ਨਾ ਹੋਇਆ ਤਾਂ ਅਗਲੀ ਚੋਣ ਮਿਤੀ ਰੱਖ ਕੇ ਡੈਲੀਗੇਟਾਂ ਰਾਹੀਂ ਵੋਟਾਂ ਪਾਈਆਂ ਜਾਣਗੀਆਂ। ਇਸ ਮੌਕੇ ਬਲਦੇਵ ਸਿੰਘ, ਅੰਗਰੇਜ ਸਿੰਘ, ਨਾਇਬ ਸਿੰਘ ਗੁਰਮੇਲ ਸਿੰਘ, ਬਲਦੇਵ ਸਿੰਘ, ਸਾਧੂ ਸਿੰਘ ਤੇ ਜਸਵੰਤ ਸਿੰਘ ਮੌਜੂਦ ਸਨ।

 

LEAVE A REPLY

Please enter your comment!
Please enter your name here