ਬਠਿੰਡਾ, 20 ਜਨਵਰੀ: ਈਪੀਐੱਫਓ ਨੇ ਆਪਣੇ ਮੈਂਬਰਾਂ ਲਈ ਕੰਮ ਕਰਨ ਵਿੱਚ ਸੁਖਾਲੇਪਣ ਨੂੰ ਯਕੀਨੀ ਬਣਾਉਣ ਲਈ, ਨੌਕਰੀ ਬਦਲਣ ’ਤੇ ਪੀਐੱਫ ਖਾਤੇ ਦੇ ਟਰਾਂਸਫਰ ਦੀ ਪ੍ਰਕਿਰਿਆ ਨੂੰ ਸਰਲ ਬਣਾ ਦਿੱਤਾ ਹੈ, ਜਿਸ ਵਿੱਚ ਜ਼ਿਆਦਾਤਰ ਮਾਮਲਿਆਂ ਵਿੱਚ ਪਿਛਲੇ ਜਾਂ ਮੌਜੂਦਾ ਰੋਜ਼ਗਾਰਦਾਤਾ ਵਲੋਂ ਔਨਲਾਈਨ ਟਰਾਂਸਫਰ ਦਾਅਵਿਆਂ ਨੂੰ ਰੂਟ ਕਰਨ ਦੀ ਜ਼ਰੂਰਤ ਨੂੰ ਹਟਾ ਦਿੱਤਾ ਗਿਆ ਹੈ। ਈਪੀਐਫ਼ਓ ਦੇ ਇੱਕ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਸੋਧੀ ਹੋਈ ਪ੍ਰਕਿਰਿਆ ਦੀ ਸ਼ੁਰੂਆਤ ਨਾਲ, ਇਹ ਉਮੀਦ ਕੀਤੀ ਜਾਂਦੀ ਹੈ ਕਿ ਭਵਿੱਖ ਵਿੱਚ 1.30 ਕਰੋੜ ਕੁੱਲ ਟਰਾਂਸਫਰ ਦਾਅਵਿਆਂ ਵਿੱਚੋਂ 1.20 ਕਰੋੜ ਤੋਂ ਵੱਧ ਯਾਨੀ ਕੁੱਲ ਦਾਅਵਿਆਂ ਦਾ 94% ਰੋਜ਼ਗਾਰਦਾਤਾ ਦੇ ਦਖਲ ਦੀ ਜ਼ਰੂਰਤ ਤੋਂ ਬਿਨਾ ਸਿੱਧਾ ਈਪੀਐੱਫਓ ਨੂੰ ਭੇਜ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ ਪਟਿਆਲਾ ਤੇ ਜਲੰਧਰ ਤੋਂ ਬਾਅਦ ਆਪ ਨੇ ਲੁਧਿਆਣਾ ’ਚ ਮਾਰੀ ਬਾਜ਼ੀ, ਇੰਰਜੀਤ ਕੌਰ ਦੇ ਸਿਰ ਸਜ਼ਿਆ ਮੇਅਰ ਦਾ ਤਾਜ਼
ਵਰਤਮਾਨ ਵਿੱਚ, ਜਦੋਂ ਕੋਈ ਮੈਂਬਰ ਨੌਕਰੀ ਛੱਡ ਦਿੰਦਾ ਹੈ ਅਤੇ ਕਿਸੇ ਹੋਰ ਸੰਸਥਾ ਵਿੱਚ ਸ਼ਾਮਲ ਹੁੰਦਾ ਹੈ ਤਾਂ ਕੁਝ ਸਥਿਤੀਆਂ ਵਿੱਚ ਟਰਾਂਸਫਰ ਦਾਅਵਿਆਂ ਲਈ ਮਾਲਕ ਤੋਂ ਕਿਸੇ ਪ੍ਰਵਾਨਗੀ ਦੀ ਜ਼ਰੂਰਤ ਨਹੀਂ ਹੁੰਦੀ ਹੈ। 1 ਅਪ੍ਰੈਲ 2024 ਤੋਂ ਹੁਣ ਤੱਕ, ਈਪੀਐੱਫਓ ਨੂੰ ਔਨਲਾਈਨ ਮੋਡ ਵਿੱਚ ਲਗਭਗ 1.30 ਕਰੋੜ ਟਰਾਂਸਫਰ ਦਾਅਵੇ ਪ੍ਰਾਪਤ ਹੋਏ ਹਨ ਜਿਨ੍ਹਾਂ ਵਿੱਚੋਂ ਲਗਭਗ 45 ਲੱਖ ਦਾਅਵੇ ਆਟੋ-ਜੈਨਰੇਟਿਡ ਟਰਾਂਸਫਰ ਦਾਅਵੇ ਹਨ, ਜੋ ਕੁੱਲ ਟਰਾਂਸਫਰ ਦਾਅਵਿਆਂ ਦਾ 34.5% ਹਨ।ਇਸ ਸਰਲ ਪ੍ਰਕਿਰਿਆ ਦੇ ਨਤੀਜੇ ਵਜੋਂ ਮੈਂਬਰਾਂ ਵਲੋਂ ਜਮਾਂ ਕਰਵਾਉਣ ’ਤੇ ਦਾਅਵੇ ਦੇ ਟਰਨਅਰਾਊਂਡ ਸਮੇਂ ਵਿੱਚ ਕਾਫ਼ੀ ਕਮੀ ਆਵੇਗੀ। ਇਸ ਨਾਲ ਮੈਂਬਰਾਂ ਦੀਆਂ ਸ਼ਿਕਾਇਤਾਂ (ਮੌਜੂਦਾ ਸਮੇਂ ਵਿੱਚ ਕੁੱਲ ਸ਼ਿਕਾਇਤਾਂ ਦਾ 17% ਟਰਾਂਸਫਰ ਨਾਲ ਸਬੰਧਿਤ ਮੁੱਦਿਆਂ ਨਾਲ ਸਬੰਧਿਤ ਹੈ) ਵਿੱਚ ਕਾਫ਼ੀ ਕਮੀ ਆਵੇਗੀ ਅਤੇ ਅਰਜ਼ੀਆਂ ਰੱਦ ਹੋਣ ਦੀ ਦਰ ਵੀ ਘਟੇਗੀ।
ਇਹ ਵੀ ਪੜ੍ਹੋ Delhi Assembly Election;ਭਾਜਪਾ ਦਾ ਪੰਜਾਬ ਵਿਚੋਂ ਇਕੱਲਾ ਹੰਸਰਾਜ਼,ਕਾਂਗਰਸ ਦੇ ਵੜਿੰਗ, ਚੰਨੀ ਤੇ ਖ਼ਹਿਰਾ ਸਟਾਰ ਕੰਪੇਨਰ
ਵੱਡੇ ਰੋਜ਼ਗਾਰਦਾਤਾ ਜਿਨ੍ਹਾਂ ਕੋਲ ਅਜਿਹੇ ਮਾਮਲਿਆਂ ਨੂੰ ਮਨਜ਼ੂਰੀ ਦੇਣ ਦਾ ਜ਼ਿਆਦਾ ਕੰਮ ਹੈ, ਉਨ੍ਹਾਂ ਦੇ ਕਾਰੋਬਾਰ ਕਰਨ ਦੀ ਸੌਖ ਵਿੱਚ ਮਹੱਤਵਪੂਰਨ ਸੁਧਾਰ ਹੋਵੇਗਾ।ਇਸ ਸੋਧੀ ਹੋਈ ਪ੍ਰਕਿਰਿਆ ਦੇ ਲਾਗੂ ਹੋਣ ਤੋਂ ਬਾਅਦ, ਟਰਾਂਸਫਰ ਦਾਅਵਿਆਂ ’ਤੇ ਈਪੀਐੱਫਓ ਵਲੋਂ ਸਿੱਧੀ ਪ੍ਰਕਿਰਿਆ ਕੀਤੀ ਜਾਵੇਗੀ, ਜਿਸ ਨਾਲ ਮੈਂਬਰਾਂ ਲਈ ਸੇਵਾ ਦੀ ਰਫ਼ਤਾਰ ਵਧੇਗੀ। ਇਹ ਸੁਧਾਰ ਨਾ ਸਿਰਫ਼ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣਗੇ ਬਲਕਿ ਈਪੀਐੱਫਓ ਸੇਵਾਵਾਂ ਵਿੱਚ ਵਧੇਰੇ ਭਰੋਸਾ ਅਤੇ ਵਿਸ਼ਵਾਸ ਬਣਾਉਣ ਵਿੱਚ ਵੀ ਮਦਦ ਕਰਨਗੇ।ਇਹ ਪਹਿਲਕਦਮੀਆਂ ਮੈਂਬਰਾਂ ਲਈ ਈਜ਼ ਆਫ਼ ਲਿਵਿੰਗ ਲਈ ਈਪੀਐੱਫਓ ਦੀ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਅਤੇ ਕੁਸ਼ਲਤਾ ਵਿੱਚ ਸੁਧਾਰ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ। ਈਪੀਐੱਫਓ ਦਾ ਮੰਤਵ ਟੈਕਨੋਲੋਜੀ ਦਾ ਲਾਭ ਉਠਾ ਕੇ ਅਤੇ ਮੈਂਬਰ-ਅਨੁਕੂਲ ਨੀਤੀਆਂ ਨੂੰ ਲਾਗੂ ਕਰਕੇ ਆਪਣੇ ਮੈਂਬਰਾਂ ਨੂੰ ਸਹਿਜ ਅਤੇ ਸੁਰੱਖਿਅਤ ਸੇਵਾਵਾਂ ਪ੍ਰਦਾਨ ਕਰਨਾ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।





