ਫ਼ਰੀਦਕੋਟ, 29 ਜੂਨ: ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ਼ ’ਚ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰ ਦੇ ਵਿਚੋਂ ਮਰੀਜ਼ਾਂ ਦਾ ਭੱਜਣਾ ਲਗਾਤਾਰ ਜਾਰੀ ਹੈ। ਲੰਘੀ 25 ਜੂਨ ਨੂੰ ਤਿੰਨ ਮਰੀਜ਼ ਭੱਜਣ ਦਾ ਮਾਮਲਾ ਹਾਲੇ ਸ਼ਾਂਤ ਨਹੀਂ ਹੋਇਆ ਸੀ ਕਿ ਬੀਤੀ ਰਾਤ ਦੋ ਹੋਰ ਨੌਜਵਾਨ ਮਰੀਜ਼ ਇੱਥੋਂ ਭੱਜ ਗਏ ਹਨ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ਼ ਦੇ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ ਗਈ ਤੇ ਇੱਥੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਮਿਲੀ ਸੂਚਨਾ ਮੁਤਾਬਕ ਕਾਲਜ਼ ਅਧੀਨ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਵਿਚ ਦੋ ਨੌਜਵਾਨ ਰਾਤ ਸਮੇਂ ਕਮਰੇ ਦੇ ਵਿਚ ਲੱਗੇ ਏਸੀ ਨੂੰ ਉਖਾੜ ਕੇ ਉਥੋਂ ਦੀ ਨਿਕਲ ਗਏ।
ਇਸਦੀ ਜਾਣਕਾਰੀ ਪੁਲਿਸ ਨੂੰ ਰਾਤ ਕਰੀਬ ਤਿੰਨ ਵਜੇਂ ਲੱਗੀ। ਉਧਰ ਇੱਥੋਂ ਭੱਜੇ 25 ਸਾਲਾਂ ਇੱਕ ਨੌਜਵਾਨ ਦੇ ਪਿਤਾ ਦਾ ਕਹਿਣਾ ਸੀ ਕਿ ਉਹ ਬੀਤੇ ਕੱਲ ਹੀ ਦੁਪਿਹਰ ਸਮੇਂ ਉਹ ਮਿਲਣ ਆਇਆ ਸੀ ਤੇ ਉਹ ਠੀਕ ਸੀ। ਹਾਲਾਂਕਿ ਉਹ ਇਹ ਸਿਕਾਇਤ ਜਰੂਰ ਕਰ ਰਿਹਾ ਸੀ ਕਿ ਦਵਾਈ ਦੀ ਡੋਜ਼ ਘੱਟ ਮਿਲ ਰਹੀ ਹੈ। ਉਧਰ ਡੀਐਸਪੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਇਸ ਸਬੰਧ ਵਿਚ ਯੂੁਨੀਵਰਸਿਟੀ ਦੇ ਪ੍ਰਬੰਧਕਾਂ ਨਾ ਮੀਟਿੰਗ ਵੀ ਕੀਤੀ ਗਈ ਹੈ। ਯੂਨੀਵਰਸਿਟੀ ਦੇ ਉਪ ਕੁਲਪਤੀ ਦਾ ਦਾਅਵਾ ਹੈ ਕਿ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ, ਬਲਕਿ ਸੁਰੱਖਿਆ ਦੀਆਂ ਕੁੱਝ ਕਮੀਆਂ ਸਨ, ਜਿੰਨ੍ਹਾਂ ਨੂੰ ਦੂਰ ਕੀਤਾ ਜਾ ਰਿਹਾ।
Share the post "ਫ਼ਰੀਦਕੋਟ ਦੇ ਨਸ਼ਾ ਛੁਡਾਊ ਕੇਂਦਰ ’ਚ ਮਰੀਜ਼ਾਂ ਦਾ ਭੱਜਣਾ ਲਗਾਤਾਰ ਜਾਰੀ, ਹੁਣ ਤੱਕ ਪੰਜ ਮਰੀਜ਼ ਭੱਜੇ"