Punjabi Khabarsaar
ਜਲੰਧਰ

ਸਰਕਾਰੀ ਸਖ਼ਤੀ: ਵਿੱਤ ਕਮਿਸ਼ਨਰ ਦੀ ਮੀਟਿੰਗ ਨੂੰ ‘ਟਿੱਚ’ ਜਾਣਨ ਵਾਲਾ ਈਟੀਓ ਮੁਅੱਤਲ

ਜਲੰਧਰ, 25 ਸਤੰਬਰ: ਸੂਬੇ ’ਚ ਮਾਲੀਆ ਵਧਾਉਣ ਲਈ ਗਤੀਸ਼ੀਲ ਹੋਏ ਵਿਤ ਕਮਿਸ਼ਨਰ (ਟੈਕਸਟੇਸ਼ਨ) ਕ੍ਰਿਸ਼ਨ ਕੁਮਾਰ ਦੀ ਮੀਟਿੰਗ ਵਿਚ ਗੈਰ-ਹਾਜ਼ਰ ਰਹਿਣਾ ਜਲੰਧਰ ਦੇ ਇੱਕ ਈਟੀਓ ਨੂੰ ਮਹਿੰਗਾ ਪੈ ਗਿਆ ਹੈ। ਸਰਕਾਰ ਨੇ ਤੁਰੰਤ ਇਸ ਈਟੀਓ ਨੂੰ ਮੁਅੱਤਲ ਕਰ ਦਿੱਤਾ ਹੈ। ਇਸਦੀ ਪੁਸ਼ਟੀ ਕਰਦਿਆਂ ਸਰਕਾਰ ਦੇ ਇੱਕ ਉੱਚ ਅਧਿਕਾਰੀ ਨੇ ਕਿਹਾ, ‘‘ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਮਿਹਨਤੀ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਹੋਸਲਾ ਅਫ਼ਜਾਈ ਕੀਤੀ ਜਾਵੇਗੀ। ’’ ਜਿਕਰਯੋਗ ਹੈ ਕਿ ਪਿਛਲੇ ਹਫ਼ਤੇ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਕੀਤੇ ਪ੍ਰਸ਼ਾਸਨਿਕ ਤਬਾਦਲਿਆਂ ਦੇ ਵਿਚ 1997 ਬੈਚ ਦੇ ਸੀਨੀਅਰ ਆਈਏਐਸ ਅਧਿਕਾਰੀ ਕ੍ਰਿਸ਼ਨ ਕੁਮਾਰ ਨੂੰ ਵਿਤ ਕਮਿਸ਼ਨਰ (ਟੈਕਸਟੇਸ਼ਨ) ਲਗਾਇਆ ਗਿਆ ਹੈ।

Lawrence Bishnoi interview case: ਐਸਐਸਪੀ ਤੋਂ ਲੈ ਕੇ ਸੀਆਈਏ ਦੇ ਇੰਚਾਰਜ਼ ਤੱਕ ਬੁਰੇ ਫ਼ਸੇ ਪੁਲਿਸ ਅਫ਼ਸਰ

ਉਕਤ ਅਧਿਕਾਰੀ ਵੱਲੋਂ ਹੁਣ ਡਿਵੀਜ਼ਨਲ ਪੱਧਰ ’ਤੇ ਈਟੀਓਜ਼ ਤੇ ਏਈਟੀਸੀ ਨਾਲ ਮੀਟਿੰਗਾਂ ਕਰਕੇ ਸਰਕਾਰ ਨੂੰ ਇਕੱਤਰ ਹੋਣ ਵਾਲੇ ਮਾਲੀਏ ਸਬੰਧੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇੰਨ੍ਹਾਂ ਮੀਟਿੰਗਾਂ ਵਿਚ ਵਾਰਡ ਵਾਈਜ਼ ਟੈਕਸ ਕੁਲੈਕਸ਼ਨ ਅਤੇ ਹਰੇਕ ਈਟੀਓ ਦੀ ਪ੍ਰਫ਼ੋਰਮੈਂਸ ਚੈਕ ਕੀਤੀ ਜਾ ਰਹੀ ਹੈ। ਹੁਣ ਤੱਕ ਬਠਿੰਡਾ, ਲੁਧਿਆਣਾ ਅਤੇ ਜਲੰਧਰ ਡਿਵੀਜ਼ਨ ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ। ਸੂਚਨਾ ਮੁਤਾਬਕ ਬੀਤੇ ਕੱਲ 24 ਸਤੰਬਰ ਨੂੰ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਜਲੰਧਰ ਡਿਵੀਜ਼ਨ ਦੀ ਹੋਈ ਮੀਟਿੰਗ ਵਿਚ ਰਾਜ ਕਰ ਅਫ਼ਸਰ ਜਤਿੰਦਰ ਸਿੰਘ ਵਾਲੀਆ ਜਲੰਧਰ-2 ਮੀਟਿੰਗ ਵਿਚ ਹਾਜ਼ਰ ਨਹੀਂ ਸਨ ਤੇ ਨਾਂ ਹੀ ਪੜਤਾਲ ਕਰਨ ’ਤੇ ਉਹ ਆਪਣੀ ਸੀਟ ਉਪਰ ਪਾਏ ਗਏ। ਜਿਸਤੋਂ ਬਾਅਦ ਤੁਰੰਤ ਪ੍ਰਭਾਵ ਦੇ ਨਾਲ ਉਸਨੂੰ ਮੁਅੱਤਲ ਕਰ ਦਿੱਤਾ ਗਿਆ। ਇਸਦੇ ਨਾਲ ਹੀ ਉਸਦਾ ਮੁਅੱਤਲੀ ਦੌਰਾਨ ਹੈਡਕੁਆਟਰ ਪਟਿਆਲਾ ਬਣਾਇਆ ਗਿਆ ਹੈ।

 

Related posts

ਭਗਵੰਤ ਮਾਨ ਨੇ ਜਲੰਧਰ ਦੇ ਕਰਤਾਰਪੁਰ ਵਿਖੇ ਚੋਣ ਰੈਲੀ ਨੂੰ ਕੀਤਾ ਸੰਬੋਧਨ, ਲੋਕਾਂ ਨੂੰ ’ਆਪ’ ਨੂੰ ਸਮਰਥਨ ਦੇਣ ਅਤੇ ਵੋਟ ਪਾਉਣ ਦੀ ਕੀਤੀ ਅਪੀਲ

punjabusernewssite

ਜਲੰਧਰ ਦੇ ਸਟੂਡੀਓ ‘ਚ ਅੱਗ ਲੱਗਣ ਨਾਲ ਲੱਖਾ ਦਾ ਸਾਮਾਨ ਜਲ ਕੇ ਸਵਾਹ

punjabusernewssite

PM ਮੋਦੀ ਨੇ ਜਲੰਧਰ ਆਦਮਪੁਰ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਦਾ ਕੀਤਾ ਉਦਘਾਟਨ

punjabusernewssite